

ਇਸ ਛੋਟੀ ਜਿਹੀ ਕਵਿਤਾ ਦਾ ਸਾਰੇ ਦਰਬਾਰੀਆਂ ਉਤੇ ਉਹ ਅਸਰ ਹੋਇਆ ਕਿ ਸਭ ਦੇ ਮੂੰਹ ਤੋਂ ਵਾਹ ! ਵਾਹ!! ਦੀ ਆਵਾਜ਼ ਹੁੰਜ ਨਿਕਲੀ । ਮਹਾਰਾਜਾ ਸਾਹਿਬ ਵੀ ਬਹੁਤ ਖੁਸ਼ ਹੋਏ ਅਤੇ ਉਸ ਦੀ ਬੜੀ ਇੱਜਤ ਤੇ ਸ਼ਲਾਘਾ ਕੀਤੀ ਅਤੇ ਉਸ ਨੂੰ ਬਹੁਮੁੱਲੀ ਖਿਲਤ ਬਖਸ਼ੀ । ਮਹਾਰਾਜਾ ਸਾਹਿਬ ਨੇ ਇਹਨਾਂ ਉਪਰ ਦੱਸੀਆਂ ਸੁਗਾਤਾਂ ਦੇ ਮੁੱਲ ਤੋਂ ਵੱਖ 30000 ਰੁਪਿਆ ਇਨਾਮ ਵਜੋਂ ਦਿੱਤਾ ।
ਕੌਰ ਨੌਨਿਹਾਲ ਸਿੰਘ ਦਾ ਵਿਆਹ
ਇਹ ਵਿਆਹ ਜੋ ਪੰਜਾਬ ਦੇ ਇਤਿਹਾਸ ਵਿਚ ਅਦੁੱਤੀ ਮੰਨਿਆਂ ਜਾਂਦਾ ਹੈ, 23 ਫੱਗਣ 1894 ਬਿ: ਨੂੰ ਹੋਇਆ। ਇਸ ਸਮੇਂ ਸ਼ੇਰਿ ਪੰਜਾਬ ਨੇ ਦੂਰ ਦੂਰ ਦੇ ਰਾਜੇ ਮਹਾਰਾਜਿਆਂ ਤੋਂ ਛੁੱਟ ਗਵਰਨਰ ਜਨਰਲ ਹਿੰਦ ਅਤੇ ਹੋਰ ਕਈ ਮਿੱਤਰਾਂ ਨੂੰ ਸਦੇ ਘੋਲੇ । ਗਵਰਨਰ ਜਨਰਲ ਵਲੋਂ ਸਰ ਹੈਨਰੀ ਫੋਨ ਕਮਾਂਡਰ ਇਨ ਚੀਫ ਸਣੇ ਲੇਡੀ ਫੈਨ ਤੇ ਸਟਾਫ ਦੋ ਆਏ । ਪਤਵੰਤੋ ਪ੍ਰਾਹੁਣਿਆਂ ਵਿਚ ਮਹਾਰਾਜਾ ਪਟਿਆਲਾ, ਨਾਭਾ, ਜੀਂਦ, ਫਰੀਦਕੋਟ, ਨਵਾਬ ਮਲੇਰਕੋਟਲਾ, ਰਾਜਾ ਕਪੂਰਥਲਾ, ਕਲਸੀਆਂ, ਨਰੈਣਗੜ੍ਹ, ਸਿੰਘ ਗੜ੍ਹ, ਮੰਡੀ ਤੇ ਸਕੇਤ ਆਦਿ ਆਪਣੀਆਂ ਅੰਗ-ਰੱਖਿਅਕ ਫੌਜਾਂ ਦੇ ਸ੍ਰੀ ਅੰਮ੍ਰਿਤਸਰ ਜੀ ਪਹੁੰਚ ਗਏ । ਇਸ ਤਰ੍ਹਾਂ ਵਿਆਹ ਤੋਂ ਕੁਝ ਦਿਨ ਪਹਿਲਾਂ ਹੀ ਪੰਜ ਲੱਖ ਤੋਂ ਵੱਧ ਇਕੋਨ ਹੋ ਗਿਆ। ਇਥੇ ਇਨ੍ਹਾਂ ਦੀ ਬੜੇ ਮਾਨ ਤੇ ਵਡਿਆਈ ਨਾਲ ਆਓ ਭਗਤ ਕੀਤੀ ਗਈ ਅਤੇ ਹਰ ਇਕ ਰਾਜੇ ਅਤੇ ਮਹਾਰਾਜਿਆਂ ਲਈ ਵੱਖੋ-ਵੱਖ ਨਿਵਾਸ ਅਸਥਾਨ ਸਨ ਜੋ ਬੜੀਆਂ ਸਜਾਵਟਾਂ ਨਾਲ ਸਜਾਏ ਗਏ ਸਨ, ਇਥੋਂ ਤਕ ਕਿ ਹਰ ਇਕ ਜਾਜੀ ਦੇ ਬਿਸਤਰੇ ਵਿਚ 30 ਤਰ੍ਹਾ ਦੇ ਕਪੜੇ ਮੌਜੂਦ ਸਨ, ਜਿਨ੍ਹਾਂ ਪਰ ਬੜਾ ਕੋਮਲ ਪਸ਼ਮੀਨੇ ਦਾ ਕੰਮ ਕੀਤਾ ਹੋਇਆ ਸੀ । ਹੁਣ ਜਦ ਦੋਹਾਂ ਧਿਰਾ ਵਲੋਂ ਭਾਰੀ ਸ਼ਾਨ ਨਾਲ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਅਟਾਰੀ ਜਾਣ ਲਈ ਚੜ੍ਹਾਈ ਕੀਤੀ। ਇਸ ਸਮੇਂ ਸਾਰੇ ਪਤਵੰਤ ਪ੍ਰਾਹੁਣੇ ਸਜੀਲੇ ਹਾਥੀਆਂ ਪਰ ਸਵਾਰ ਹੋ ਗਏ। ਪਹਿਲੇ ਇਹ ਸਾਰਾ ਜਲੂਸ ਸ਼ਹਿਰ ਦੇ ਵਿਚੋਂ ਦੀ ਹੁੰਦਾ ਹੋਇਆ ਸ੍ਰੀ ਦਰਬਾਰ ਸਾਹਿਬ ਜੀ ਪਹੁੰਚਿਆ, ਜਿਥੇ ਮਹਾਰਾਜਾ ਸਾਹਿਬ ਨੇ ਸਣੇ ਆਪਣੇ ਸਾਹਿਬਜ਼ਾਦਿਆਂ ਦੇ ਇਸ ਕਾਰਜ ਦੀ ਨਿਰਵਿਘਨਤਾ ਲਈ ਅਰਦਾਸਾ ਸੋਧਿਆ ਅਤੇ ਹਜ਼ਾਰਾਂ ਬੁਤਕੀਆਂ ਸ੍ਰੀ ਗ੍ਰੰਥ ਸਾਹਿਬ ਜੀ ਦੀ ਭੇਟਾ ਕੀਤੀਆਂ। ਇਸ ਤੋਂ ਪਿਛੋਂ ਸ੍ਰੀ ਅਕਾਲ ਤਖਤ ਸਾਹਿਬ ਜੀ ਅਰਦਾਸਾ ਹੋਇਆ, ਫੇਰ 225 ਰੁਪਏ ਹਰ ਇਕ ਗੁਰਦੁਆਰੇ ਦੀ ਭੇਟਾ ਕੀਤੇ ਅਤੇ 5000 ਰੁਪਿਆ ਅਕਾਲੀ ਜੱਥੇ ਦੇ ਪਰਸ਼ਾਦੇ ਲਈ ਦਿੱਤਾ । ਇਸ ਤੋਂ ਉਪਰੰਤ ਮਹਾਰਾਜਾ ਸਾਹਿਬ ਨੇ ਆਪਣੇ ਸਾਰੇ ਅੰਗਰੇਜ਼ ਅਤੇ ਦੇਸੀ ਪਤਵੰਤੇ ਪ੍ਰਾਹੁਣਿਆ ਦਿਆਂ ਹਾਥੀਆ ਪਰ ਦੋ ਦੋ ਹਜ਼ਾਰ ਰੁਪਏ ਦੀਆਂ ਮੂੰਹ ਖੋਲੀਆਂ ਥੈਲੀਆਂ ਰਖਵਾ ਦਿੱਤੀਆਂ ਤਾਂ ਜੋ ਇਨ੍ਹਾਂ ਨੂੰ ਰਸਤੇ ਵਿਚ ਜਿਥੇ ਵੀ ਮੰਗਤਾ ਨਜ਼ਰੀਂ ਪਏ, ਖੁੱਲ੍ਹੇ ਦਿਲ ਨਾਲ ਉਹਨਾਂ ਨੂੰ ਇਹ ਰੁਪਿਆ ਵੰਡਿਆ ਜਾਵੇ । ਇਸ ਸਮੇਂ ਦੀ ਛਥ ਤੇ ਸਜ ਧਜ ਦੀ ਕੋਈ ਹੱਦ ਨਹੀਂ ਸੀ, ਕਿਲ੍ਹਾ ਗੋਬਿੰਦਗੜ੍ਹ ਤੋਂ ਲੈ ਕੇ ਦੂਰ ਤਕ ਆਦਮੀ ਹੀ ਆਦਮੀ ਨਜ਼ਰ ਆਉਂਦੇ ਸਨ। ਇਸ ਸਮੇਂ ਖਾਲਸਾ ਰਾਜ ਦੇ ਇਕ ਘਾਹੀਏ ਤੋਂ ਲੈ ਕੇ ਜਰਨੈਲ ਤਕ ਨੇ ਸਜੀਲੇ ਛਬੀਲੇ
1. ਸੱਯਦ ਮੁਹੰਮਦ ਲਤੀਫ, ਹਿਸਟਰੀ ਆਫ ਦੀ ਪੰਜਾਬ, ਸਫਾ 477 ।