

ਬਸਤਰ ਪਹਿਨੇ ਹੋਏ ਸਨ । ਸਾਨੂੰ ਇਕ ਬਿਰਧ ਬਜ਼ੁਰਗ ਦੇ ਦਰਸ਼ਨ ਹੋਏ, ਜਿਸ ਨੇ ਇਹ ਵਿਆਹ ਆਪਣੀ ਅੱਖੀਂ ਡਿੱਠਾ ਸੀ, ਜਦ ਉਹ ਸਾਨੂੰ ਇਸ ਦੀ ਵਿਥਿਆ ਸੁਣਾਂਦਾ ਸੀ ਤਾਂ ਉਸ ਅਦੁੱਤੀ ਛਬ ਨੂੰ ਚੇਤੇ ਕਰਕੇ ਝੂਮਦਾ ਸੀ ਤੇ ਅੱਖਾਂ ਤੋਂ ਜੋਸ਼ ਦੇ ਹੰਝੂ ਕੇਰਦਾ ਜਾਂਦਾ ਸੀ ਤੇ ਨਾਲ ਹੀ ਦਸਦਾ ਸੀ ਕਿ ਉਸ ਸਮੇਂ ਇਹ ਜਾਪਦਾ ਸੀ ਕਿ ਪੰਜਾਬ ਦਾ ਕੋਈ ਦੁੱਖ ਭੁੱਖ ਦਾ ਨਾਂ ਵੀ ਨਹੀਂ ਜਾਣਦਾ ਸੀ । ਸ਼ਾਹੀ ਪ੍ਰਾਹੁਣਿਆਂ ਦੀ ਤਾਂ ਕੋਈ ਗਿਣਤੀ ਹੀ ਨਹੀਂ ਸੀ, ਪਰ ਦਰਸ਼ਕ ਦੇਸ਼ ਦੀ ਹਰ ਇਕ ਨੁਕਰ ਤੋਂ ਦਰਸ਼ਨ ਮੇਲੇ ਲਈ ਕਈ ਲੇਖ ਦੀ ਗਿਣਤੀ ਵਿਚ ਆਏ ਹੋਏ ਸਨ । ਮੈਕਗਰੈਗਰ ਲਿਖਦਾ ਹੈ ਕਿ ਜਿਹੜਾ ਰਸਰਾ ਹਾਥੀਆ ਦੀ ਸਵਾਰੀ ਲੰਘਣ ਲਈ ਨੀਯਤ ਕੀਤਾ ਗਿਆ ਸੀ ਉਸ ਦੇ ਦੋਹਾਂ ਪਾਸਿਆਂ ਵੱਲ ਕੋਹਾਂ ਤਕ ਦਰਸ਼ਕ ਖਲੋਤੇ ਸਨ। ਹਾਥੀਆਂ ਵਿਚੋਂ ਇਹ ਪਤਵੰਤੇ ਜਾਂਵੀ ਖੁੱਲ੍ਹੇ ਦਿਲ ਨਾਲ ਉਹਨਾਂ ਤੋ ਰੁਪਏ ਤੇ ਬੁਤਕੀਆਂ ਦਾ ਮੀਂਹ ਵਸਾਈ ਜਾਦੇ ਸਨ । ਸ਼ੇਰ ਪੰਜਾਬ ਤੇ ਸਰ ਹੈਨਰੀ ਫੈਨ ਮਹਾਰਾਜੇ ਦੇ ਪ੍ਰਸਿੱਧ ਹਾਥੀ ਇੰਦਰ ਗਜ ਦੀ ਅਮਾਰੀ ਵਿਚ ਬੈਠੇ ਸਨ, ਉਦਾਰਚਿੰਤ ਮਹਾਰਾਜਾ ਦੋਹਾਂ ਹੱਥਾਂ ਨਾਲ ਸ਼ੈਲੀਆਂ ਵਿਚੋਂ ਮੋਹਰਾਂ ਉਡਾਈ ਜਾਂਦਾ ਸੀ । ਅਟਾਰੀ ਪਹੁੰਚਣ ਤਕ ਸਾਰੇ ਰਸਤੇ ਇਹੋ ਹੀ ਹਾਲ ਰਿਹਾ, ਅਰਥਾਤ ਇਥੋਂ ਤਕ ਕਿ ਲੱਖਾਂ ਰੁਪਏ ਵੰਡੇ ਗਏ।
ਹੁਣ ਇਹ ਜਲੂਸ ਇਸ ਤਰ੍ਹਾਂ ਭਾਰੀ ਨਾਨ-ਬਾਠ ਨਾਲ ਅਟਾਰੀ ਪਹੁੰਚਿਆ, ਸਾਰੇ ਪ੍ਰਾਹੁਣੇ ਆਪੋ ਆਪਣੀਆਂ ਸਵਾਰੀਆਂ ਤੋਂ ਉਤਰੇ ਤੋਂ ਇਥੋਂ ਇਕ ਸੁੰਦਰ ਫਰਸ਼ ਪਰ - ਜੋ ਬਹੁਮੁੱਲੀ ਕੀਮਖਾਬ ਤੇ ਮਖਮਲ ਨਾਲ ਸਜਾਇਆ ਗਿਆ ਸੀ - ਕੁਝ ਕਦਮ ਅੱਗੇ ਵਧੇ। ਇਥੇ ਬੁੱਢੇ ਪਰ ਨੌਜਵਾਨਾਂ ਤੋਂ ਬਹਾਦਰ, ਸਰਦਾਰ ਸ਼ਾਮ ਸਿੰਘ ਨੇ ਸਣੇ ਆਪਣਿਆਂ ਸਬੰਧੀਆਂ ਦੇ ਇਹਨਾਂ ਦਾ ਬੜੇ ਉਤਸਾਹ ਨਾਲ ਸੁਆਗਤ ਕੀਤਾ ਤੇ 101 ਮੋਹਰਾਂ ਤੇ ਪੰਜ ਬੜੇ ਕੀਮਤੀ ਸਮਾਨ ਨਾਲ ਸਜੇ ਘੜੇ ਇਸ ਸਮੇਂ ਮਹਾਰਾਜਾ ਸਾਹਿਬ ਨੂੰ ਭੇਟ ਕੀਤੇ ਗਏ । ਸ਼ਾਹਜ਼ਾਦਾ ਖੜਗ ਸਿੰਘ ਨੂੰ 51 ਮੁਹਰਾਂ ਤੋਂ ਇਕ ਘੋੜਾ ਦਿੱਤਾ। ਇਸ ਤਰ੍ਹਾਂ ਸ਼ਾਹਜ਼ਾਦਾ ਸ਼ੇਰ ਸਿੰਘ ਨੂੰ 41 ਮੁਹਰਾਂ ਤੇ ਘੋੜਾ ਦਿੱਤਾ, ਇਸ ਤੋਂ ਛੁਟ ਸਾਰੇ ਵੱਡੇ ਵੱਡੇ ਪ੍ਰਹੁਣਿਆਂ ਨੂੰ ਕੁਝ ਨਾ ਕੁਝ ਭੇਟਾ ਮਿਲਣੀਆਂ ਦੀਆਂ ਦਿੱਤੀਆਂ । ਫੇਰ ਸਭ ਨੂੰ ਆਪੋ ਆਪਣੀ ਯੋਗ ਥਾਂ ਪਰ ਬਿਠਾਇਆ ਗਿਆ ।
ਮਿਲਣੀ ਦੀ ਰਸਮ ਪੂਰੀ ਹੋ ਜਾਣ ਪਿਛੋਂ ਮਹਾਰਾਜਾ ਰਣਜੀਤ ਸਿੰਘ ਤੇ ਸਰ ਹੈਨਰੀ ਫੈਨ ਸਣੇ ਸਾਰੇ ਜਾਂਜੀਆਂ ਦੇ ਨਿਵਾਸ-ਅਸਥਾਨ ਵੱਲ ਗਏ, ਜਿਥੇ ਹਰ ਇਕ ਲਈ ਆਪਣੇ ਆਪਣੇ ਰੁਤਬੇ ਅਨੁਸਾਰ ਸਭ ਜਰੂਰੀ ਲੋੜੀਂਦੀਆਂ ਚੀਜ਼ਾਂ ਤਿਆਰ ਧਰੀਆਂ ਹੋਈਆਂ ਸਨ । ਨਿਵਾਸ-ਅਸਥਾਨ ਦੇ ਸਾਹਮਣੇ ਆਤਸ਼ਬਾਜ਼ੀ ਚਲਾਈ ਗਈ ਤੇ ਬੜੀ ਭਾਰੀ ਦੀਪਮਾਲਾ ਕੀਤੀ ਗਈ । ਸਰ ਹੈਨਰੀ ਸਣੇ ਆਪਣੇ ਸਟਾਫ ਦੇ ਕਪਤਾਨ ਵੰਡ ਮਹਾਰਾਜਾ ਸਾਹਿਬ ਨਾਲ ਇਕ ਵੱਡੇ ਸ਼ਮਿਆਨੇ (ਚਾਨਣੀ) ਹੇਠ ਬਿਰਾਜਮਾਨ ਸਨ ਇਸੇ ਤਰ੍ਹਾਂ ਨਾਲੋ ਨਾਲ ਹੋਰ ਸੈਂਕੜੇ ਸ਼ਾਮਿਆਨੇ ਰਾਜਿਆਂ ਅਤੇ ਸਰਦਾਰਾਂ ਨਾਲ ਭਰੇ ਪਏ ਹਨ।
ਅਗਲੇ ਦਿਨ ਫੇਰ ਮਹਾਰਾਜਾ ਸਾਹਿਬ ਤੇ ਕਮਾਂਡਰ ਇਨ ਚੀਫ ਹਾਥੀਆਂ ਪਰ ਸਵਾਰ ਹੋ ਕੇ ਪਿੜ ਵੱਲ ਆਏ। ਹੈਨਰੀ ਫੈਨ ਤੇ ਕੰਵਰ ਨੌਨਿਹਾਲ ਸਿੰਘ ਸੁਨਿਹਰੀ ਕੁਰਸੀਆਂ ਪਰ ਮਹਾਰਾਜਾ ਦੇ ਸੱਜੇ ਖੱਬੇ ਬੈਠੇ ਹੋਏ ਸਨ, ਹੋਰ ਰਾਜੇ ਤੇ ਨਵਾਬ ਸਭ ਦਰਬਾਰ ਨੂੰ ਸੁਸ਼ੋਭਿਤ ਕਰ ਰਹੇ ਸਨ । ਇਸ ਸਮੇਂ ਪੰਜਾਬ ਦੇ ਹੁਨਰਕਰਾਂ ਨੇ ਆਪਣੇ ਕਰਤੱਬਾਂ ਦੇ ਕਮਾਲ ਪੂਰੀ-
1. ਸੱਯਦ ਮੁਹੰਮਦ ਲਤੀਫ ਹਿਸਟਰੀ ਆਫ ਦੀ ਪੰਜਾਬ, ਸਫਾ 477 1