Back ArrowLogo
Info
Profile

ਪੂਰੀ ਤਰ੍ਹਾਂ ਦੱਸੇ । ਕਈ ਥਾਈ ਪੰਜਾਬ ਦੇ ਪ੍ਰਸਿੱਧ ਪਹਿਲਵਾਨਾਂ ਦੇ ਘੋਲ ਹੋਏ, ਫੋਰ ਹਾਥੀਆਂ ਦੀ ਲੜਾਈ ਹੋਈ, ਨੇਜਾਬਾਜ਼ੀ, ਸ਼ਮਸ਼ੇਰਜਨੀ ਆਦਿ ਦੇ ਕਰਤਬ ਹੋਏ । ਇਸ ਦਿਨ ਮਹਾਰਾਜਾ ਸਾਹਿਬ ਨੇ ਆਪਣੀ ਉਦਾਰਚਿਤੀ ਦਾ ਉਹ ਸਬੂਤ ਦਿੱਤਾ ਕਿ ਜਿਸ ਦਾ ਨਮੂਨਾ ਅਜ ਤਕ ਪੰਜਾਬ ਵਿਚ ਕਿਸੇ ਨਹੀਂ ਡਿੱਠਾ । ਅਸੀਂ ਉਪਰ ਦਸ ਆਏ ਹਾਂ ਕਿ ਕਈ ਲੱਖ ਦਰਸਕ ਦੇਸ਼ ਦੇ ਹਰ ਇਕ ਭਾਗ ਤੋਂ ਇਸ ਸੁਭਾਗੇ ਸਮੇਂ ਮਨ ਵਿਚ ਕਈ ਤਰ੍ਹਾਂ ਦੀਆਂ ਆਸਾਂ ਧਾਰ ਕੇ ਆਏ ਹੋਏ ਸਨ ਕਿ ਮਾਂਦਾਨੀ ਮਹਾਰਾਜਾ ਆਪਣੇ ਖੁੱਲ੍ਹੇ ਸੁਭਾਅ ਅਨੁਸਾਰ ਇਸ ਸਮੇਂ ਮਾਇਆ ਦਾ ਮੀਂਹ ਵਸਾ ਕੇ ਸਭ ਨੂੰ ਨਿਹਾਲ ਕਰ ਦੇਵੇਗਾ, ਸੋ ਮਹਾਰਾਜਾ ਨੇ ਇਹਨਾਂ ਦੀਆਂ ਆਸਾਂ ਤੋਂ ਵਧ ਕਰਕੇ ਦੱਸਿਆ।

ਦਾਨ ਦੇ ਵੰਡਣ ਦਾ ਪ੍ਰਬੰਧ ਇਸ ਤਰ੍ਹਾਂ ਕੀਤਾ ਗਿਆ ਸੀ ਕਿ ਬਹੁਤ ਸਾਰੀਆਂ ਫੌਜਾਂ ਇਕ ਖੁੱਲ੍ਹੇ ਮੈਦਾਨ ਵਿਚ (ਜਿਥੇ ਹੁਣ ਅਟਾਰੀ ਦਾ ਰੇਲਵੇ ਸਟੇਸ਼ਨ ਹੈ) ਲੈ ਜਾ ਕੇ ਇਨ੍ਹਾਂ ਨੂੰ ਇਕ ਕਿਲ੍ਹੇ ਦੀ ਸ਼ਕਲ ਵਿਚ ਚਾਰ ਬਾਹੀਆਂ ਕਤਾਰ ਵਿਚ ਖੜ੍ਹੀਆਂ ਕਰ ਦਿੱਤੀਆਂ, ਹਰ ਇਕ ਬਾਹੀ ਵਿਚ ਇਕ ਦਰਵਾਜ਼ਾ ਰੱਖਿਆ ਗਿਆ ਸੀ, ਤੇ ਸਰਬੱਤ ਅਧਿਕਾਰੀਆਂ ਨੂੰ ਇਕ ਵਲਗਣ ਦੇ ਅੰਦਰ ਕਰ ਦਿੱਤਾ ਅਤੇ ਹੁਣ ਚਵਾਂ ਦਰਵਾਜ਼ਿਆਂ ਵਲੋਂ ਜੀਵ ਸਿਰ ਇਕ ਇਕ ਬੁਤਕੀ ਦੇ ਕੇ ਉਹਨਾਂ ਨੂੰ ਬਾਹਰ ਕੱਢਦੇ ਜਾਂਦੇ ਸਨ । ਇਸ ਪ੍ਰਬੰਧ ਦੇ ਕਾਰਨ ਕਈ ਲੱਖ ਆਦਮੀ ਸੌਖੇ ਹੀ ਨਿਭਾਏ ਗਏ ਤੇ ਕਿਸੇ ਨੂੰ ਵੀ ਧੱਕਾ ਧੋੜੀ ਨਹੀਂ ਹੋਈ ਤੇ ਨਾ ਹੀ ਕੋਈ ਦਾਨ ਤੋਂ ਵਾਂਝਿਆ ਰਿਹਾ। ਇਸ ਸਮੇਂ ਇਕ ਬੜਾ ਬਚਿੱਤਰ ਦ੍ਰਿਸ਼ ਵੇਖਣ ਨੂੰ ਸਾਹਮਣੇ ਆਇਆ, ਜਿਸ ਦੇ ਕਾਰਨ ਸ਼ੇਰਿ ਪੰਜਾਬ ਦੀ ਉਦਾਰ ਚਿਤੀ ਦਾ ਸਿੱਕਾ ਅੱਗੇ ਤੋਂ ਹਜ਼ਾਰ ਗੁਣਾਂ ਵੱਧ ਦਰਸ਼ਕਾਂ ਦੇ ਮਨਾਂ ਪਰ ਉਕਰ ਗਿਆ । ਉਹ ਇਹ ਸੀ ਕਿ ਇਕ ਭਿਖਾਰੀ ਇਕ ਵੱਡਾ ਸਾਰਾ ਵਲਟੋਹਾ ਸਿਰ ਤੇ ਚੁੱਕ ਕੇ ਮਹਾਰਾਜ ਸਾਹਿਬ ਦੇ ਸਾਹਮਣੇ ਆਇਆ ਅਤੇ ਕਹਿਣ ਲੱਗਾ ਸਰਕਾਰ । ਆਪ ਦੇ ਹੁਕਮ ਅਨੁਸਾਰ ਸਭ ਨੂੰ ਜੀਵ ਪ੍ਰਤੀ ਪੂਰਾ ਪੂਰਾ ਭਾਗ ਮਿਲ ਗਿਆ ਹੈ, ਪਰ ਮੇਰਾ ਚੁਕਾਵਾ ਅਜੋ ਤਕ ਨਹੀਂ ਹੋਇਆ। ਮਹਾਰਾਜਾ ਸਾਹਿਬ ਨੇ ਉਸੇ ਵੇਲੇ ਵੰਡ ਵਾਲੇ ਕਰਮਚਾਰੀਆਂ ਨੂੰ ਬੁਲਾਇਆ ਤੇ ਹੁਕਮ ਦਿੱਤਾ ਕਿ ਇਸ ਨੂੰ ਆਪਦੀ ਵੰਡ ਦੇ ਦੇਵੋ । ਜਦ ਕਾਰਦਾਰ ਉਸ ਨੂੰ ਉਸ ਦੀ ਨੀਯਤ ਵੰਡ ਦੇਣ ਲੱਗਾ ਤਾਂ ਉਸ ਨੇ ਆਖਿਆ ਕਿ ਸਰਕਾਰ ਨੇ ਜੀਵ ਪ੍ਰਤੀ ਦਾਨ ਸਭ ਨੂੰ ਬਖਸ਼ਿਆ ਹੈ। ਤਾਂ ਮੈਨੂੰ ਵੀ ਮੇਰੇ ਜੀਵ ਗਿਣ ਕੇ ਦਾਨ ਬਖਸ਼ਿਆ ਜਾਵੇ । ਮਹਾਰਾਜਾ ਸਾਹਿਬ ਨੇ ਉਸ ਤੋਂ ਪੁੱਛਿਆ ਤੇਰੇ ਹੋਰ ਜੀਵ ਕਿੱਥੇ ਹਨ ? ਤਦ ਉਸ ਨੇ ਆਪਣੇ ਵਲਟੋਹੇ ਤੋਂ ਢੱਕਣ ਚੁੱਕਿਆ ਜੋ ਮੂੰਹ ਤਕ ਕੀਤੀਆਂ ਨਾਲ ਭਰਿਆ ਪਿਆ ਸੀ, ਇਸ ਨੂੰ ਵੇਖ ਕੇ ਸਾਰਾ ਦਰਬਾਰ ਅਸਚਰਜ ਹੋ ਗਿਆ, ਪਰ ਦਾਨੀ ਮਹਾਂਰਾਜਾ ਘਬਰਾਉਣ ਦੀ ਥਾਂ ਖਿੜਖਿੜਾ ਕੇ ਹੱਸਿਆ ਅਤੇ ਉਸ ਆਦਮੀ ਨੂੰ ਕਿਹਾ ਕਿ ਜੋ ਵੰਡ ਗਿਣ ਕੇ ਲੈਣੀ ਏ ਤਾਂ ਇਹਨਾਂ ਨੂੰ ਤੂੰਹੇਂ ਗਿਣ ਕੇ ਦਸ ਦੇਹ ਕਿ ਤੇਰੇ ਜੀਵ ਕਿੰਨੇ ਹਨ ਅਤੇ ਜੋ ਮਿਣ ਕੇ ਉਕਾ ਚੁਕਾਣਾ ਹੋਈ ਤਾਂ ਆਪਣਾ ਵਲਟੋਹਾ ਮਾਇਆ ਨਾਲ ਭਰ ਲੈ। ਉਸ ਨੇ ਪਿਛਲੀ ਗੱਲ ਮੰਨ ਲਈ ਅਤੇ ਮਹਾਰਾਜਾ ਸਾਹਿਬ ਨੇ ਖਿੜੇ ਮੱਥੇ ਹੱਸ ਕੇ ਇਹ ਭਾਰੀ ਬਖਸ਼ੀਸ਼ ਬਖਸ਼ ਕੇ ਉਸ ਗਰੀਬ ਦੀਆਂ ਪੀਹੜੀਆਂ ਦੇ ਧੋਣ ਧੋ ਸੁੱਟੇ । ਸਰ ਹੈਨਰੀ ਫੈਨ

1. ਬੁਤਕੀ ਸ਼ੇਰਿ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਸਮੇਂ ਇਕ ਸੋਨੇ ਦੀ ਜਰਬ ਦਾ ਨਾਂ ਸੀ, ਜਿਸ ਦਾ ਮੁੱਲ ਪੰਜ ਰੁਪਏ ਹੁੰਦਾ ਸੀ । ਵੇਖੋ ਯੋਰਪੀਅਨ ਐਡਰਚਰਜ਼ ਇਨ ਨਾਰਦਰਨ ਇੰਡੀਆ ਸੰਕੇਤਕ ਪ੍ਰੋਫੈਸਰ ਗੈਰਟ,ਸਫਾ 98।

99 / 154
Previous
Next