"ਮੈਨੂੰ ਪੱਕੀ ਆਸ ਹੈ, ਕਿ ਨਵੰਬਰ, ੧੮੪੫ ਈ. ਤਕ ਸਾਨੂੰ ਕਿਸੇ ਹਮਲੇ ਦੀ ਰੋਕ ਨਹੀਂ ਕਰਨੀ ਪਵੇਗੀ ਤੇ ਸਾਨੂੰ ਸਤਲੁਜ ਪਾਰ ਲੰਘਣ ਲਈ ਮਜਬੂਰ ਨਹੀਂ ਹੋਣਾ ਪਵੇਗਾ। ਉਸ ਵੇਲੇ ਤੱਕ ਮੈਂ ਹਰ ਤਰ੍ਹਾਂ ਤਿਆਰ ਹੋਵਾਂਗਾ। ਏਸ ਸਮੇਂ ਵਿਚ ਅਸੀਂ ਆਪਣੇ ਆਪ ਨੂੰ ਮਜ਼ਬੂਤ ਕਰਨ ਲਈ ਚੁਪ-ਚੁਪੀਤੇ ਸਭ ਕੁਝ ਕਰ ਲਵਾਂਗੇ। ਵੱਡੀ ਕਮਾਨ ਲਈ ਸਾਡੇ ਪਾਸ ਅਫ਼ਸਰ ਬੜੇ ਹੀ ਘੱਟ ਹਨ। ਸਾਰੀ ਫ਼ੌਜ ਨੂੰ ਬਹੁਤ ਕੁਛ ਸਿਖਾਉਣ ਦੀ ਲੋੜ ਹੈ ਤੇ ਮੈਨੂੰ ਤਸੱਲੀ ਹੈ, ਕਿ ੧੮ ਮਹੀਨੇ, ਜੋ ਮੈਂ ਮੰਗ ਰਿਹਾ ਹਾਂ, ਫ਼ੌਜ ਨੂੰ, ਜੈਸੀ ਉਹ ਚਾਹੀਦੀ ਹੈ; ਵੈਸੀ ਬਨਾਉਣ ਲਈ, ਕੋਈ ਬਹੁਤੇ ਨਹੀਂ।". ਮਾਲੂਮ ਹੁੰਦਾ ਹੈ, ਕੇਈ ਅਫ਼ਸਰ ਹਮਲਾ ਕਰਨ ਵਾਸਤੇ ਬਹੁਤ ਕਾਹਲੇ ਪਏ ਹੋਣਗੇ, ਨਹੀਂ ਤਾਂ "੧੮ ਮਹੀਨੇ, ਜੋ ਮੈਂ ਮੰਗ ਰਿਹਾ ਹਾਂ, ਕੋਈ ਬਹੁਤੇ ਨਹੀਂ" ਦਾ ਕੀ ਅਰਥ ?
ਫਿਰ ੯ ਮਈ ੧੮੪੪ ਈ. ਦੀ ਚਿੱਠੀ ਵਿਚ ਐਲਨਬਰ ਲਿਖਦਾ ਹੈ, "ਨਵੰਬਰ ੧੮੪੫ ਈ: ਵਿਚ ਫ਼ੌਜ ਹਰ ਮੁਹਿੰਮ ਲਈ ਤਿਆਰ ਹੋ ਜਾਏਗੀ।** ਸਾਫ਼ ਹੈ, ਕਿ ਲਾਰਡ ਸਾਹਿਬ ਨੂੰ ਪਹਿਲਾਂ ਹੀ ਪਤਾ ਸੀ, ਕਿ ਲੜਾਈ ਕਦ ਹੋਵੇਗੀ। ਸੋਚੋ, ਇਹ ਲੜਾਈ ਅਚਨਚੇਤ ਹੋਈ, ਜਾਂ ਗਿਣ ਮਿਥ ਕੇ।
ਕਨਿੰਘਮ ਲਿਖਦਾ ਹੈ (ਫ਼ਰਵਰੀ, ੧੮੪੧ ਈ: ਵਿਚ) "ਇਸ ਤੋਂ ਮਾਲੂਮ ਹੁੰਦਾ ਸੀ, ਕਿ ਅੰਗਰੇਜ਼ਾਂ ਨੂੰ ਕੁਛ ਕਰਨਾ ਚਾਹੀਦਾ ਹੈ, ਤੇ ਉਹਨਾਂ ਦਾ ਏਜੰਟ-ਜੋ ਕਾਬਲ ਵਿਚ ਸੀ ਤੇ ਜਿਸਨੇ ਬਚਨ ਕੀਤਾ ਸੀ, ਕਿ ਸ਼ਾਹ- ਸ਼ੁਜਾਹ ਨੂੰ ਨਾ ਨਿਰਾ ਦਰਜੇ ਵਿਚ, ਸਗੋਂ ਸੱਚ ਮੁਚ ਬਾਦਸ਼ਾਹ ਬਣਾ ਦੇਵੇ- ਨੇ ਰਣਜੀਤ ਸਿੰਘ ਦੇ ਆਖ਼ਰੀ ਜਾਂ-ਨਸ਼ੀਨ ਦੀ ਮੌਤ ਦੇ ਮੌਕੇ ਨੂੰ ਤਾੜ ਕੇ ਇਹ ਐਲਾਨ ਕੀਤਾ, ਕਿ ਲਾਹੌਰ ਨਾਲ ਸਾਰੇ ਸੁਲ੍ਹਾਨਾਮੇ ਖ਼ਤਮ ਹੋ ਚੁੱਕੇ ਹਨ, ਕਿਉਂਕਿ ਉਹ ਚਾਹੁੰਦਾ ਸੀ, ਕਿ ਪਿਸ਼ਾਵਰ ਨੂੰ ਕਾਬਲ ਦੀ ਰਾਜਧਾਨੀ ਨਾਲ ਜੋੜ ਦੇਵੇ।"t
*ਡਾ. ਗੰਡਾ ਸਿੰਘ, ਸਿੱਖ ਇਤਿਹਾਸ ਬਾਰੇ, ਪੰਨਾ ੧੫੭।
**ਡਾ. ਗੰਡਾ ਸਿੰਘ, ਸਿੱਖ ਇਤਿਹਾਸ ਬਾਰੇ, ਪੰਨਾ ੧੫੮।
+(Cunningham) ਕਨਿੰਘਮ (१८४८) ਪੰਨਾ, २५੧।