Back ArrowLogo
Info
Profile

**Cunningham, ਕਨਿੰਘਮ (१८१८) ਪੰਨਾ, २੭६।

ਉਹੀ, ੨੭੬।

ਫ਼ਤਹਿ ਹਾਸਲ ਕਰਨ 'ਤੇ ਜੈਨਰਲ ਡਯੂਕ ਨੇ ਅੰਗਰੇਜ਼ੀ ਫ਼ੌਜ ਨੂੰ ਤਾਂ ਬਾਜ਼ਾਰ ਲੁੱਟਣ ਦੀ ਆਗਿਆ ਦਿੱਤੀ, ਪਰ ਸਿੱਖ ਫ਼ੌਜ ਨੂੰ ਰੋਕ ਦਿੱਤਾ। ਏਸ ਗੱਲ ਤੋਂ ਸਿੱਖ ਬਹੁਤ ਨਾਰਾਜ਼ ਹੋਏ। ੧੮੦੯ ਈ: ਦੀ ਸੁਲ੍ਹਾ ਦੇ ਉਲਟ ਸਿੱਖ ਰਾਜ ਦੀ ਹੱਦ ਉੱਤੇ ਅੰਗਰੇਜ਼ਾਂ ਨੇ ਛਾਉਣੀਆਂ ਪਾ ਲਈਆਂ।

੧੮੩੮ ਈ. ਵਿਚ ਇਕ ਰਜਮੈਂਟ ਸਬਾਥੂ ਤੇ ਦੋ ਲੁਧਿਆਣੇ ਸਨ, ਜਿਨ੍ਹਾਂ ਦੇ ਸਾਰੇ ਸਿਪਾਹੀ ੨੫੦੦ ਸਨ। ਲਾਰਡ ਆਕਲੈਂਡ (Auckland) ਨੇ ਕੁੱਲ ੮ ਹਜ਼ਾਰ ਫ਼ੌਜ ਕਰ ਦਿੱਤੀ। ਭਾਵ ਕੁਛ ਲੁਧਿਆਣੇ ਵਧਾ ਦਿਤੀ ਤੇ ਕੁਛ ਫ਼ੀਰੋਜ਼ਪੁਰ ਨਵੀਂ ਰੱਖੀ। ਲਾਰਡ ਐਲਨਬਰੋ (Ellenborough) ਨੇ ਅੰਬਾਲੇ, ਕਸੌਲੀ ਤੇ ਸ਼ਿਮਲੇ ਵਿਚ ਨਵੀਆਂ ਛਾਉਣੀਆਂ ਪਾ ਦਿੱਤੀਆਂ ਤੇ ਸਾਰੀ ਫ਼ੌਜ ੧੪ ਹਜ਼ਾਰ ਕਰ ਦਿੱਤੀ ਤੇ ੪੮ ਤੋਪਾਂ ਵੀ ਰੱਖ ਦਿੱਤੀਆਂ। ਲਾਰਡ ਹਾਰਡਿੰਗ (Hardinge) ਨੇ ਇਹ ਫ਼ੌਜ ਵਧਾ ਕੇ ੩੨ ਹਜ਼ਾਰ ਤੇ ਤੋਪਾਂ ੬੮ ਕਰ ਦਿੱਤੀਆਂ। ਏਸ ਤੋਂ ਵੱਖਰੀ ੧੦ ਹਜ਼ਾਰ ਫ਼ੌਜ ਮੇਰਠ ਵਿੱਚ ਸੀ। ੧੮੪੩ ਈ. ਤੋਂ ਪਿੱਛੋਂ ਕਰਨਾਲ ਦੀ ਫ਼ੌਜ- ਜੋ ਪਹਿਲਾਂ ੪ ਹਜ਼ਾਰ ਸੀ-ਵਧਾ ਦਿਤੀ*। ਇਹਨਾਂ ਫ਼ੌਜੀ ਤਿਆਰੀਆਂ ਨੂੰ ਵੇਖ ਕੇ ਸਿੱਖ ਸਮਝ ਗਏ, ਕਿ ਇਹ ਬੰਦੋਬਸਤ ਕਿਸ ਵਾਸਤੇ ਹੈ।

ਅਫ਼ਗ਼ਾਨ ਯੁੱਧ ਵੇਲੇ ਜਦ ਫ਼ੀਰੋਜ਼ਪੁਰ ਫ਼ੌਜ ਰੱਖੀ ਗਈ ਸੀ, ਤਾਂ ਕਿਹਾ ਸੀ, ਕਿ ਸਾਲ ਦੇ ਅੰਦਰ ਹੀ ਏਥੋਂ ਫੌਜ ਹਟਾ ਲਈ ਜਾਵੇਗੀ, ਪਰ ਪਿਛੋਂ ਹਟਾਉਣ ਦੀ ਥਾਂ ਪੱਕੀ ਛਾਉਣੀ ਪਾ ਲਈ ਗਈ

ਫ਼ੀਰੋਜ਼ਪੁਰ ਦੀ ਰਾਣੀ ਲਛਮਣ ਕੌਰ (ਸੁਪਤਨੀ ਸਰਦਾਰ ਧੰਨਾ ਸਿੰਘ ਮਿਸਲ ਭੰਗੀਆਂ0) ਵਿਧਵਾ ਤੇ ਨਿਰਸੰਤਾਨ ਸੀ। ਮਹਾਰਾਜਾ ਰਣਜੀਤ ਸਿੰਘ ਨੇ ਉਹਦੀ ਬੇਨਤੀ ਮੰਨ ਕੇ ਉਹਦਾ ਰਾਜ ਜਰਵਾਣਿਆਂ ਹੱਥੋਂ ਬਚਾਇਆ ਸੀ। ਉਸ ਤੋਂ ਪਿੱਛੋਂ ਰਾਣੀ ਲਛਮਣ ਕੌਰ ਸਿੱਖ ਰਾਜ ਦੇ ਮਾਤਹਿਤ ਹੀ ਮੰਨੀ ਜਾਂਦੀ ਸੀ। ਉਪਰੋਕਤ ਰਾਣੀ ਦੇ ਮਰਨ 'ਤੇ ਫ਼ੀਰੋਜ਼ਪੁਰ ਦਾ ਇਲਾਕਾ ਅੰਗਰੇਜ਼ਾਂ ਨੇ ਆਪਣੇ ਰਾਜ ਵਿਚ ਮਿਲਾ ਲਿਆ, ਜੋ ਅਸਲ ਵਿਚ ਲਾਹੌਰ ਦਰਬਾਰ ਦਾ ਹੱਕ ਸੀ।

*Cunningham, ਕਨਿੰਘਮ (੧੮੪੯) ਪੰਨਾ, ੨੯੪ ਤੇ ਕਲਕਤਾ ਰੀਵੀਊ। oਗਿ: ਗਿਆਨ ਸਿੰਘ।

102 / 251
Previous
Next