Back ArrowLogo
Info
Profile

੧੮੪੫ ਈ. ਦੇ ਆਰੰਭ ਤੋਂ ਹੀ ਲੁਧਿਆਣੇ ਵਿਚ ਲਾਰਡ ਹਾਰਡਿੰਗ ਤੇ ਸੈਨਾਪਤੀ ਗਫ (Gough) ਫ਼ੌਜ ਦੇ ਪੁਲ ਬੰਨ੍ਹਣ ਵਾਸਤੇ ਕਿਸ਼ਤੀਆਂ ਦੀ ਗਿਣਤੀ ਵਧਾ ਰਹੇ ਸਨ। ਏਸ ਬਾਰੇ ਸਮਿੱਥ ਲਿਖਦਾ ਹੈ "ਏਸ ਗੱਲ ਨੂੰ ਜ਼ੋਰ ਨਾਲ ਸਾਬਤ ਕਰਨਾ, ਕਿ ਬੰਬਈ ਤੋਂ ਜੋ ਬੇੜੀਆਂ ਦਾ ਪੁਲ ਮੰਗਵਾਇਆ ਗਿਆ ਹੈ, ਉਹ ਕਿਸੇ ਹਮਲੇ ਦੀ ਤਿਆਰੀ ਵਾਸਤੇ ਨਹੀਂ, ਸਗੋਂ ਆਪਣੀ ਰਾਖੀ ਵਾਸਤੇ ਹੈ, ਇਕ ਬਹਾਨਾ ਹੈ, ਭਾਵ, ਝੂਠ** ਹੈ।" ਮਤਲਿਬ ਸਾਫ਼ ਹੈ, ਕਿ ਇਹ ਬੇੜੀਆਂ ਦਾ ਪੁਲ ਹਮਲੇ ਦੀ ਤਿਆਰੀ ਵਾਸਤੇ ਸੀ।

ਨਾਲ ਹੀ ਇਹ ਅਫ਼ਵਾਹ ਵੀ ਉਡ ਗਈ, ਕਿ ਮੁਲਤਾਨ ਉੱਤੇ ਹਮਲਾ ਕਰਨ ਵਾਸਤੇ ਸਿੰਧ ਵਿਚ ਪੰਜ ਹਜ਼ਾਰ ਫ਼ੌਜ ਇਕੱਠੀ ਕੀਤੀ ਗਈ ਹੈ। ਇਹੋ ਜਿਹੇ ਕਿਆਸ ਨੇਪੀਅਰ (Napier) ਦੀਆਂ ਤਕਰੀਰਾਂ ਤੋਂ ਕੀਤੇ ਜਾਂਦੇ ਹਨ।

ਅਜੇ ਤੱਕ ਸਿੰਧ ਵਿਚ ਸਿੱਖਾਂ ਤੇ ਅੰਗਰੇਜ਼ਾਂ ਦੀ ਹੱਦ ਪੱਕੀ ਨਹੀਂ ਸੀ ਹੋਈ। ਡਾਕੂਆਂ ਦਾ ਪਿੱਛਾ ਕਰਦੇ ਹੋਏ ਕੁਛ ਸਿੱਖ ਅਫ਼ਸਰ ਸਿੰਧ ਵਿਚ ਅੱਗੇ ਵਧੇ ਤਾਂ-ਸਿੰਧ ਫ਼ਤਹਿ ਕਰਨ ਵਾਲੇ ਨੇਪੀਅਰ ਨੇ ਉਨ੍ਹਾਂ 'ਤੇ ਹੱਲਾ ਬੋਲ ਦਿੱਤਾ, ਤੇ ਕਾਰਨ ਇਹ ਦੱਸਿਆ, ਕਿ ਸਿੱਖ ਸਾਡੇ ਇਲਾਕੇ ਵਿਚ ਆ ਗਏ ਸਨ। ਜਦ ਅਜੇ ਹੱਦ ਦਾ ਫ਼ੈਸਲਾ ਹੀ ਨਹੀਂ ਸੀ ਹੋਇਆ, ਤਾਂ 'ਸਾਡੇ ਇਲਾਕੇ ਵਿੱਚ ਆ ਗਏ' ਦਾ ਕੀ ਅਰਥ ? ਸੱਚੀ ਗੱਲ ਤਾਂ ਇਹ ਹੈ, ਕਿ ਨੇਪੀਅਰ-ਕਨਿੰਘਮ ਦੇ ਵਾਕ ਅਨੁਸਾਰ ਪੰਜਾਬ ਨਾਲ ਲੜਨਾ ਚਾਹੁੰਦਾ ਸੀ

ਅੰਗਰੇਜ਼ੀ ਏਜੰਟ ਮੇਜਰ ਬਰਾਡਫੁਟ (Major Broadfoot) ਨੇ ਸਤਲੁਜ ਪਾਰ ਦੇ ਰਾਜਵਾੜੇ-ਪਟਿਆਲਾ ਆਦਿ-ਅੰਗਰੇਜ਼ਾਂ ਦੇ ਅਧੀਨ ਦੱਸੇ ਤੇ ਕਿਹਾ, ਮਹਾਰਾਜਾ ਦਲੀਪ ਸਿੰਘ (ਜੋ ਉਦੋਂ ਮਾਤਾ ਨਾਲ ਬੀਮਾਰ ਸੀ) ਦੇ ਮਰਨ 'ਤੇ ਜਾਂ ਕਿਸੇ ਗੱਲੋਂ ਤਖ਼ਤੋਂ ਲਾਹੇ ਜਾਣ 'ਤੇ ਇਹ ਇਲਾਕੇ ਅੰਗਰੇਜ਼ੀ ਰਾਜ ਵਿਚ ਮਿਲਾ ਲਏ ਜਾਣਗੇ () 0

*(The Sikh Wars) ਸਿੱਖਾਂ ਯੁੱਧ, ਪੰਨਾ ६८। *

*(Smyth, Introduction, P. XXII) ਸਮਿੱਥ, ਮੁੱਖਬੰਦ।

(Cunningham) ਕਨਿੰਘਮ (੧੮੪੯) ਪੰਨਾ ੨੯੮।

()Broadfoot's Letters to Govt. 7th Dec. 1844. 30th Jan & 28th Feb. 1845. ਬ੍ਰਾਡਫੁਟ ਸਰਕਾਰ ਨੂੰ।

103 / 251
Previous
Next