ਓਦੋਂ() ਕੋਟਕਪੂਰਾ ਲਾਹੌਰ ਦਰਬਾਰ ਦੇ ਅਧੀਨ ਸੀ। ਕੁਛ ਸਿੱਖ ਅਸਵਾਰ ਓਥੋਂ ਵਾਪਸ ਲਾਹੌਰ ਆ ਰਹੇ ਸਨ, ਮੇਜਰ ਬਰਾਡਫੁਟ ਨੇ ਉਹਨਾਂ 'ਤੇ ਹੱਲਾ ਬੋਲ ਦਿੱਤਾ ਤੇ ਸਤਲੁਜ ਲੰਘਦਿਆਂ ਉੱਤੇ ਗੋਲੀਆਂ ਚਲਾਈਆਂ, ਪਰ ਅੱਗੋਂ ਸਿੱਖ ਬਿਲਕੁਲ ਸ਼ਾਂਤ ਰਹੇ। ਇਹ ਕੰਮ ਬਰਾਡਫੁਟ ਨੇ ੧੮੦੯ ਈ: ਦੀ ਸੁਲ੍ਹਾ ਦੇ ਉਲਟ ਕੀਤਾ, ਕਿਉਂਕਿ ਸਿੱਖ ਅਫ਼ਸਰ ਲੋੜ ਤੋਂ ਵੱਧ ਸਤਲੁਜ ਪਾਰ ਨਹੀਂ ਸੀ ਗਏ।
ਮੁਲਤਾਨ ਦੇ ਦੀਵਾਨ ਮੂਲ ਰਾਜ ਨੇ ਲਾਹੌਰ ਦਰਬਾਰ ਦੇ ਵਿਰੁੱਧ ਅੰਗਰੇਜ਼ਾਂ ਤੋਂ ਮਦਦ ਮੰਗੀ, ਤਾਂ ਬਰਾਡਫੁਟ ਨੇ ਉਹਨੂੰ ਮਦਦ ਦੇਣੀ ਮੰਨ ਲਈ।
ਬਰਾਡਫੁਟ ਨੇ ਲੁਧਿਆਣੇ ਦੇ ਲਾਗੇ ਲਾਹੌਰ ਦਰਬਾਰ ਦੇ ਦੋ ਅਸਥਾਨ ਅੰਗਰੇਜ਼ੀ ਇਲਾਕੇ ਵਿਚ ਮਿਲਾ ਲਏ ਤੇ ਕਾਰਨ ਇਹ ਦੱਸਿਆ, ਕਿ ਸਾਡੇ ਇਲਾਕੇ ਦੇ ਲੁਟੇਰੇ ਏਥੇ ਆ ਲੁਕਦੇ ਹਨ। ਅਸਲ ਵਿੱਚ ਮੇਜਰ ਬਰਾਡਫੁਟ ਲੜਾਈ ਦਾ ਸਭ ਤੋਂ ਵੱਡਾ ਕਾਰਨ ਹੈ। ਇਹਦੀ ਥਾਂ ਕਲਾਰਕ ਏਜੰਟ ਰਹਿੰਦਾ, ਤਾਂ ਸ਼ਾਇਦ ਲੜਾਈ ਐਡੀ ਛੇਤੀ ਨਾ ਹੁੰਦੀ []
ਫਲੌਰ ਦੇ ਕਿਲ੍ਹੇ ਦੇ ਸਾਮ੍ਹਣੇ ਅੰਗਰੇਜ਼ਾਂ ਦਾ ਇਕ ਜਹਾਜ਼-ਬਿਨਾਂ ਕਾਰਨ-ਕਈ ਦਿਨ ਖਲਾ ਰਿਹਾ।
ਰਾਜਾ ਸੁਚੇਤ ਸਿੰਘ (ਰਾਜਾ ਧਿਆਨ ਸਿੰਘ ਡੋਗਰੇ ਦਾ ਭਰਾ) ਦਾ ਅਠਾਰਾਂ ਲੱਖ ਰੁਪਇਆ ਫ਼ੀਰੋਜ਼ਪੁਰ ਅੰਗਰੇਜ਼ੀ ਬੈਂਕ ਵਿੱਚ ਸੀ। ਉਹ ਸਿੱਖਾਂ ਨੇ ਮੰਗਿਆ, ਤਾਂ ਅੰਗਰੇਜ਼ਾਂ ਨੇ ਜਵਾਬ ਦਿੱਤਾ, ਕਿ ਅੰਗਰੇਜ਼ੀ ਕੋਰਟ (ਕਚਹਿਰੀ) ਵਿਚ ਦਾਅਵਾ ਕਰੋ। ਇਹ ਐਹੋ ਜਿਹਾ ਹਾਕਮਾਨਾ ਉੱਤਰ ਸੀ, ਜਿਵੇਂ ਲਾਹੌਰ ਦਰਬਾਰ ਅੰਗਰੇਜ਼ਾਂ ਦੇ ਮਾਤਹਿਤ ਹੁੰਦਾ ਹੈ।
ਉੱਪਰ ਦੱਸੇ ਕਈ ਕਾਰਨ ਸਨ, ਜਿਨ੍ਹਾਂ ਕਰਕੇ ਸਿੱਖ ਫ਼ੌਜ ਭੜਕ ਉੱਠੀ। ਕਿਉਂਕਿ ਸਿੱਖ ਸਮਝਣ ਲੱਗ ਪਏ-ਸਨ ਕਿ 'ਅੰਗਰੇਜ਼ਾਂ ਨੇ ਆਪਣੀ ਪਾਲਿਸੀ (ਨੀਤੀ) ਮੁਲਕੀ ਫ਼ਤਹਿ ਦੀ ਬਣਾ ਲਈ ਹੈ ਤੇ ਉਹਨਾਂ (ਅੰਗਰੇਜ਼ਾਂ) ਦੇ ਲਾਲਚ ਦਾ ਸਭ ਤੋਂ ਪਹਿਲਾ ਨਸ਼ਾਨਾ ਲਹੌਰ ਦੀ ਫ਼ਤਹਿ ਹੈ। ਇਹ
*(Cunningham) ਕਨਿੰਘਮ (੧੮੪੯), ਪੰਨਾ ੨੯੬।
[]ਕਨਿੰਘਮ, (੧੯੧੮), ਪੰਨਾ ੨੮੨ ਦਾ ਫੁਟਨੇਟ।