ਵੇਲੇ ਦੇ ਅੰਗਰੇਜ਼ੀ ਸਫ਼ੀਰ (ਰਾਜਦੂਤ) ਦੇ ਕੰਮ ਕਰਨ ਦੇ ਢੰਗ ਤੋਂ ਪੱਕਾ ਹੋਇਆ।*
ਏਸ ਵੇਲੇ ਸਿੱਖ ਸਿਪਾਹੀਆਂ ਦੇ ਦਿਲਾਂ ਵਿੱਚ ਅੱਗ ਬਲ ਰਹੀ ਸੀ। ਉਹ ਲੜਾਈ ਤੋਂ ਰੋਕੇ ਨਹੀਂ ਜਾ ਸਕਦੇ ਸਨ, ਕਿਉਂਕਿ ਅੰਗਰੇਜ਼ ਕਰਮਚਾਰੀਆਂ ਨੇ ਉਹਨਾਂ ਨੂੰ ਲੜਨ ਵਾਸਤੇ ਮਜਬੂਰ ਕਰ ਦਿੱਤਾ ਸੀ। ਜੇ ਰਾਣੀ ਜਿੰਦ ਕੌਰ, ਜਾਂ ਹੋਰ ਕੋਈ ਸਰਦਾਰ ਫ਼ੌਜ ਨੂੰ ਰੋਕਣਾ ਵੀ ਚਾਹੁੰਦਾ, ਤਾਂ ਉਹ ਨਾ ਰੁਕਦੀ। ਅਸਲ ਵਿਚ ਇਹ ਲੜਾਈ ਸਾਰੇ ਲਾਹੌਰ ਦਰਬਾਰ ਨੇ ਨਹੀਂ, ਸਗੋਂ ਆਪ ਮੁਹਾਰੀ ਫ਼ੌਜ ਤੇ ਕੁਛ ਖ਼ੁਦਗਰਜ਼ ਸਰਦਾਰਾਂ ਨੇ ਛੇੜੀ ਸੀ। ਇਸ ਬਾਰੇ ਹੇਠ ਲਿਖੇ ਇਤਿਹਾਸਕਾਰਾਂ ਦੀਆਂ ਲਿਖਤਾਂ ਪੜ੍ਹੋ :
"ਰਣਜੀਤ ਸਿੰਘ ਦੇ ਕਰੜੇ ਹੱਥਾਂ ਵਿਚੋਂ ਆਜ਼ਾਦ ਹੋਕੇ, ਪੰਜਾਬ ਬੇ- ਕਾਬੂ ਹੋ ਰਿਹਾ ਸੀ। ਅੰਗਰੇਜ਼ਾਂ ਦੇ ਵਿਰੁੱਧ ਫ਼ੌਜ ਵਿਚ ਜੋਸ਼ ਵੱਧ ਰਿਹਾ ਸੀ।'
"ਫ਼ੌਜੀ-ਪੰਚ ਅਸਲ ਵਿਚ ਪੰਜਾਬ ਦੇ ਹਾਕਮ ਬਣ ਗਏ ਸਨ ਤੇ ਸਿੱਖ ਫ਼ੌਜ ਨੇ ਅੰਗਰੇਜ਼ਾਂ ਨਾਲ ਲੜਨ ਦਾ ਪੱਕ ਕਰ ਲਿਆ ਸੀ। ਰਾਣੀ ਤੇ ਉਸ ਦੇ ਖ਼ਿਆਲਾਂ ਦੇ ਸਰਦਾਰਾਂ ਦੀ ਰਾਏ ਠੁਕਰਾ ਦਿੱਤੀ ਗਈ। (ਸਾਫ਼ ਪਰਗਟ ਹੈ, ਕਿ ਰਾਣੀ ਜਿੰਦਾਂ ਤੇ ਹੋਰ ਕਈ ਸਰਦਾਰ-ਸ: ਸ਼ਾਮ ਸਿੰਘ ਅਟਾਰੀ ਵਰਗੇ- ਏਸ ਲੜਾਈ ਦੇ ਵਿਰੁੱਧ ਸਨ)।
"ਅੰਗਰੇਜ਼ਾਂ ਵਿਰੁੱਧ ਲੜਾਈ ਲਾਹੌਰ ਦਰਬਾਰ ਨੇ ਨਹੀਂ, ਸਗੋਂ ਆਪ ਹੁਦਰੀ (ਬਲਵਾ ਪਸੰਦ) ਸਿੱਖ ਫ਼ੌਜ ਨੇ ਛੇੜੀ()।
ਸਾਫ ਪਰਗਟ ਹੈ, ਕਿ ਲੜਾਈ ਕਰਾਉਣ ਵਾਲੇ ਰਾਣੀ ਜਿੰਦ ਕੌਰ ਜਾਂ ਮਹਾਰਾਜਾ ਦਲੀਪ ਸਿੰਘ ਨਹੀਂ ਸਨ, ਸਗੋਂ ਕੁਛ ਖ਼ੁਦਗਰਜ਼ ਸਰਦਾਰ ਸਨ, ਜੋ ਅੰਦਰੋਂ ਅੰਦਰੀ ਅੰਗਰੇਜ਼ਾਂ ਨਾਲ ਮਿਲੇ ਹੋਏ ਸਨ। ਉਹ ਖ਼ਾਲਸਾ ਫ਼ੌਜ ਨੂੰ ਤਬਾਹ ਕਰਵਾ ਕੇ ਆਪ ਆਪਣੀ ਮਰਜ਼ੀ ਦਾ ਰਾਜ ਕਰਨਾ ਚਾਹੁੰਦੇ ਸਨ। ਵਜ਼ੀਰ ਲਾਲ ਸਿੰਘ ਨੇ ਨਵੰਬਰ, ੧੮੪੫ ਈ. ਦੇ ਆਰੰਭ ਵਿਚ ਸਿੱਖ
*(Cunningham) ਕਨਿੰਘਮ (੧੮੪੯), ਪੰਨਾ ੨੯੪।
+(The Sikh Wars) ਸਿੱਖ ਯੁੱਧ, ਪੰਨਾ ४८।
$ਮੈਕਗ੍ਰੇਗਰ, ਪੰਨਾ ੩੯।
()ਮੈਕਗ੍ਰੇਗਰ, ਪੰਨਾ ੩੦੫।