ਧੌਂਸਿਆਂ 'ਤੇ ਚੋਟਾਂ ਲੱਗੀਆਂ, ਤੇ ਖ਼ਾਲਸਾ ਫ਼ੌਜ ਤਿਆਰ ਹੋ ਪਈ। ਉਹਨਾਂ ਦੇ ਜੋਸ਼ ਬਾਰੇ ਸਰ ਗਾਰਡਨ (Sir J.H. Gordon) ਲਿਖਦਾ ਹੈ, "ਸਿੱਖਾਂ ਨੇ ਪੂਰੇ ਜੋਸ਼ ਨਾਲ ਜੰਗ ਦੀ ਤਿਆਰੀ ਕੀਤੀ। ਉਹਨਾਂ ਪੱਕ ਕਰ ਲਿਆ, ਕਿ ਉਹ ਦਿੱਲੀ ਨੂੰ ਫ਼ਤਹਿ ਕਰਕੇ ਲੁੱਟ ਲੈਣਗੇ। ਉਸ ਤੋਂ ਪਿੱਛੋਂ, ਹਿੰਦੁਸਤਾਨ ਦੇ ਹੋਰ ਦੌਲਤ ਨਾਲ ਭਰੇ ਸ਼ਹਿਰ ਲੁੱਟਦੇ ਹੋਏ, ਕਲਕੱਤੇ ਤੇ ਲੰਡਨ ਪੁੱਜ ਪੈਣਗੇ*।" ਏਸ ਚਾ ਵਿਚ ੩੦ ਹਜ਼ਾਰ ਸਿੱਖ ਫ਼ੌਜ ਸਤਲੁਜ
*(J.H. Godon) ਗਾਰਡਨ, ਪੰਨਾ ੧੩੪।
ਕਨਿੰਘਮ, (੧੮੪੯) ਪੰਨਾ ੩੦੪, ਫੁਟਨੋਟ। ਰਣਜ਼ੋਰ ਸਿੰਘ ਦੀ ਫ਼ੌਜ ਸਣੇ ਚਾਲੀ ਹਜ਼ਾਰ।
(ਦੇਖੋ ਪੰਨਾ 112 ਦਾ ਬਾਕੀ ਫੁਟਨੋਟ)
ਹੁਣ ਹੋਰ ਨਹੀਂ ਸਹਾਰਾ ਹੋਵਣਾ
ਵੈਰੀ ਲੱਥੇ ਆ ਸਤਲੁਜ ਪਾਰ
ਉਹਨਾਂ ਪਾਰ ਦੇ ਇਲਾਕੇ ਮੱਲ ਲਏ
ਫ਼ੌਜ ਉਤਰੀ ਆ ਤੀਹ-ਕੁ ਹਜ਼ਾਰ
ਮੱਲ ਲੈਣਗੇ ਉਹ ਦੇਸ ਪੰਜਾਬ ਦਾ
ਤਖ਼ਤੋਂ ਦੇਣਗੇ ਦਲੀਪ ਨੂੰ ਉਤਾਰ
ਪਾ ਕੇ ਜਿੰਦਾਂ ਨੂੰ ਗੁਲਾਮੀ ਦੀਆਂ ਬੇੜੀਆਂ
ਲੈ ਜਾਣਗੇ ਸਮੁੰਦਰੋਂ ਪਾਰ
ਮੂੰਹ ਦਿਉਗੇ ਕਿੱਥੇ ਫੇਰ ਸਿੰਘ ਜੀ
ਮਿਹਣੇ ਮਾਰਨਗੇ ਲੋਕ ਗਵਾਰ
ਅਜੇ ਵੇਲਾ ਜੇ, ਸੰਭਾਲ ਲਓ ਸੁਰਿਓ
ਉੱਠੋ ਯੋਧਿਓ, ਫੜੋ ਤਲਵਾਰ
ਕਿਹੜਾ ਝੱਲੇਗਾ ਤੁਹਾਡੀ ਤੇਗ਼ ਨੂੰ
ਸੁਣ ਕੇ ਕੰਬਦਾ ਹੈ ਕਾਬਲ, ਕੰਧਾਰ
ਉੱਠੇ ਮਰ ਮਿਟੋ ਆਜ਼ਾਦੀ ਵਾਸਤੇ
ਨਹੀਂ ਤਾਂ ਹੋ ਜੌਗੇ ਗੁਲਾਮੀ ਦੇ ਸ਼ਕਾਰ
ਬੁਰੀ ਹੁੰਦੀ ਏ ਗ਼ੁਲਾਮੀ 'ਸੀਤਲਾ'
ਐਸੀ ਜ਼ਿੰਦਗੀ ਉਤੇ ਧ੍ਰਿਗਕਾਰ