Back ArrowLogo
Info
Profile

ਵੱਲੇ ਵਧੀ। ੧੧ ਦਸੰਬਰ ਨੂੰ ਸਭਰਾਵਾਂ ਦੇ ਆਸੇ-ਪਾਸੇ ਦਰਿਆ ਪਾਰ ਕਰ ਕੇ ਫ਼ਤਹਿਗੜ੍ਹ() (ਸਭਰਾ) ਮੋਰਚੇ ਜਾ ਲਾਏ। ਸਿੱਖ-ਸਿਪਾਹੀਆਂ ਦੇ ਦਿਲ ਵਿਚ ਏਸ ਲੜਾਈ ਦਾ ਕਿੰਨਾ-ਕੁ ਉਤਸ਼ਾਹ ਸੀ ? ਇਹ ਉਹਨਾਂ ਦੇ ਕੰਮ ਕਰਨ ਤੋਂ ਸਾਬਤ ਹੁੰਦਾ ਹੈ। ਲੋਕ-ਲਾਜ ਤੇ ਸੱਖਣੀ ਸ਼ਾਨ ਨੂੰ ਛਿੱਕੇ ਟੰਗ ਕੇ ਉਹਨਾਂ ਆਪ ਕੁਲੀਆਂ ਦਾ ਕੰਮ ਕੀਤਾ। ਬੇੜੀਆਂ 'ਤੇ ਆਪ ਭਾਰ ਲੱਦਿਆ ਤੇ ਉਤਾਰਿਆ, ਤੋਪਾਂ ਖਿੱਚੀਆਂ, ਗੱਡੇ ਹਿੱਕੇ ਤੇ ਸਾਮਾਨ ਖ਼ੁਰਾਕ ਤੇ ਬਾਰੂਦ ਉਠਾਇਆ। ਜਿੱਤ ਉਹਨਾਂ ਨੂੰ ਸਾਮ੍ਹਣੇ ਖਲੀ ਮੁਸਕਰਾ ਰਹੀ ਜਾਪਦੀ ਸੀ। ਫ਼ਤਹਿਗੜ੍ਹ-ਸਭਰਾਵਾਂ ਦੇ ਸਾਮ੍ਹਣੇ ਸਿੱਖਾਂ ਨੇ ਕੱਚਾ ਕਿਲ੍ਹਾ ਬਣਾਇਆ। ਲੜਾਈ ਵਾਸਤੇ ਇਹ ਥਾਂ ਚੁਣਨ ਵਿਚ ਸਿੱਖਾਂ ਦੀ ਰਣ-ਚਾਤਰੀ ਦਾ ਪਤਾ ਲੱਗਦਾ ਹੈ। ਪਿਛਲੇ ਪਾਸੇ ਦਰਿਆ, ਸੱਜੇ ਖੱਬੇ ਪਿਲਛੀ ਤੇ ਕਾਨਿਆਂ ਦਾ ਸੰਘਣਾ ਝੱਲ ਤੇ ਸਾਮ੍ਹਣੇ ਖੁੱਲ੍ਹਾ ਮੈਦਾਨ। ਸੱਜੇ ਹੱਥ ੨੦ ਮੀਲ ਉੱਤੇ ਅੰਗਰੇਜ਼ਾਂ ਦੀ ਛਾਉਣੀ ਫ਼ੀਰੋਜ਼ਪੁਰ ਤੇ ਖੱਬੇ ਪਾਸੇ ੬੦-੬੫ ਮੀਲ ਲੁਧਿਆਣਾ। ਦਰਿਆ ਸਤਲੁਜ 'ਤੇ ਸਿੱਖਾਂ ਦਾ ਕਬਜ਼ਾ ਹੋਣ ਕਰਕੇ ਏਸ ਰਾਹ ਅੰਗਰੇਜ਼ ਸਾਮਾਨ ਨਹੀਂ ਸਨ ਲਿਆ ਸਕਦੇ ਤੇ ਨਾ ਹੀ ਸਾਮ੍ਹਣੀ ਸੜਕ ਸਿੱਖਾਂ ਦੇ ਖ਼ਤਰੇ ਤੋਂ ਖ਼ਾਲੀ ਸੀ। ਜੇ ਸਿੱਖਾਂ ਦੇ ਜਰਨੈਲ ਲੂਣ-ਹਰਾਮੀ ਨਾ ਹੁੰਦੇ ਤਾਂ ਇਹ ਕਿਲ੍ਹਾ ਖ਼ਾਲਸੇ ਦਾ ਸਾਥ ਨਾ ਛੱਡਦਾ।  

ਸਿੱਖਾਂ ਦੇ ਸਤਲੁਜ ਪਾਰ ਕਰਨ ਦੀ ਖ਼ਬਰ ਲਾਰਡ ਹਾਰਡਿੰਗ (Lord Hardinge Governor-General) ਗਵਰਨਰ ਜੈਨਰਲ ਨੂੰ ਲੁਧਿਆਣੇ ੧੨ ਦਸੰਬਰ ਨੂੰ ਮਿਲੀ। ਅਗਲੇ ਦਿਨ ੧੩ ਦਸੰਬਰ, ੧੮੫੪ ਈ. ਨੂੰ ਲਸ਼ਕਰੀ ਖ਼ਾਂ ਦੀ ਸਰਾਂ ਤੋਂ ਉਸਨੇ ਅੱਗੇ ਲਿਖਿਆ ਐਲਾਨ ਕੱਢਿਆ :

()ਸਤਲੁਜ ਤੋਂ ਸੱਜੇ ਹੱਥ ਕੰਢੇ ਉਤੇ ਸਭਰਾ ਬੜਾ ਵੱਡਾ ਪਿੰਡ ਹੈ। ਇਸ ਦੇ ਸਾਮ੍ਹਣੇ ਦਰਿਆਓਂ ਦੂੱਜੇ (ਖੱਬੇ ਹੱਥ, ਚੜ੍ਹਦੇ) ਪਾਸੇ ਏਸੇ ਪਿੰਡ ਵਿਚੋਂ ਇਕ ਛੋਟਾ ਪਿੰਡ ਹੈ, ਜਿਸ ਨੂੰ 'ਫ਼ਤਹਿਗੜ੍ਹ ਸਭਰਾ' ਆਖਦੇ ਹਨ। ਸਭਰਾ ਜ਼ਿਲਾ ਲਾਹੌਰ (ਹੁਣ ਜ਼ਿਲਾ ਅੰਮ੍ਰਿਤਸਰ) ਵਿਚ ਹੈ ਤੇ 'ਫ਼ਤਹਿਗੜ੍ਹ ਸਭਰਾ ਜ਼ਿਲ੍ਹਾ ਫ਼ੀਰੋਜ਼ਪੁਰ ਵਿਚ।

108 / 251
Previous
Next