

"ਸਿੱਖ ਫ਼ੌਜ ਨੇ ਅੰਗਰੇਜ਼ੀ ਹੱਦ ਵੱਲੋ ਕੂਚ ਕੀਤਾ ਤੇ ਜੋ ਕੁਛ ਦਰਬਾਰ ਦੇ ਹੁਕਮਾਂ ਤੋਂ ਪਤਾ ਲੱਗਦਾ ਹੈ, ਉਹ ਅੰਗਰੇਜ਼ੀ ਇਲਾਕੇ ਉੱਤੇ ਕਬਜ਼ਾ ਕਰਨਾ ਚਾਹੁੰਦੀ ਹੈ।
"ਗਵਰਨਰ-ਜਨਰਲ ਦੇ ਏਜੰਟ ਨੇ, ਗਵਰਨਰ-ਜੈਨਰਲ ਦੀ ਆਗਿਆ ਅਨੁਸਾਰ ਏਸ ਚੜ੍ਹਾਈ ਦਾ ਕਾਰਨ ਪੁੱਛਿਆ ਤੇ ਅੱਗੋਂ ਕੋਈ ਉੱਤਰ ਨਾ ਮਿਲਣ 'ਤੇ ਦੁਬਾਰਾ ਪੁੱਛਿਆ। ਗਵਰਨਰ-ਜੈਨਰਲ ਸਿੱਖ ਸਰਕਾਰ ਨਾਲ ਵੈਰ ਵਧਾਉਣਾ ਚੰਗਾ ਨਹੀਂ ਸਮਝਦਾ ਸੀ, ਤੇ ਨਾ ਹੀ ਸਿੱਖਾਂ ਨੂੰ ਭੜਕਾਉਣ ਵਾਲਾ ਕੋਈ ਕੰਮ ਕੀਤਾ ਗਿਆ ਸੀ। ਏਸ ਵਾਸਤੇ ਕੋਈ ਐਹੋ ਜਿਹਾ ਕਦਮ ਉਠਾਉਣਾ ਠੀਕ ਨਾ ਸਮਝਿਆ ਗਿਆ, ਜਿਸ ਤੋਂ ਮਹਾਰਾਜੇ ਦਾ ਸਰਕਾਰ ਨਾਲ ਵਿਗਾੜ ਪਵੇ ਤੇ ਦੋਹਾਂ ਸਰਕਾਰਾਂ ਵਿਚ ਫੁੱਟ ਪੈ ਜਾਵੇ।
"ਜਦ ਦੋਬਾਰਾ ਪੁੱਛਣ 'ਤੇ ਵੀ ਕੋਈ ਜਵਾਬ ਨਾ ਮਿਲਿਆ, ਜਦੋਂ ਕਿ ਲਾਹੌਰ ਵਿਚ ਫ਼ੌਜੀ ਤਿਆਰੀਆਂ ਜ਼ੋਰਾਂ 'ਤੇ ਸਨ, ਤਾਂ ਗਵਰਨਰ-ਜੈਨਰਲ ਨੇ ਆਪਣੀਆਂ ਫ਼ੌਜਾਂ ਨੂੰ ਹੱਦ ਵੱਲ ਵੱਧਣ ਦਾ ਹੁਕਮ ਦਿੱਤਾ, ਕਿਉਂਕਿ ਜ਼ਰੂਰੀ ਹੋ ਗਿਆ ਸੀ, ਕਿ ਹੱਦ ਉਪਰਲੀ ਫ਼ੌਜ ਨੂੰ ਸਹਾਇਤਾ ਭੇਜੀ ਜਾਵੇ।
"ਹੁਣ ਸਿੱਖ ਫ਼ੌਜ ਨੇ, ਬਿਨਾਂ ਕਿਸੇ ਕਾਰਨ ਦੇ, ਅੰਗਰੇਜ਼ੀ ਇਲਾਕੇ 'ਤੇ ਹਮਲਾ ਕਰ ਦਿੱਤਾ।
"ਗਵਰਨਰ-ਜਨਰਲ ਨੂੰ ਅੰਗਰੇਜ਼ੀ ਸੂਬਿਆਂ ਨੂੰ ਬਚਾਉਣ ਬਦਲੇ ਤੇ ਅੰਗਰੇਜ਼ੀ ਲਾਭ ਦੀ ਰਾਖੀ ਕਰਨ ਬਦਲੇ ਸੁਲ੍ਹਾ ਤੋੜਨ ਵਾਲਿਆਂ ਤੇ ਲੋਕਾਂ ਦਾ ਅਮਨ ਭੰਗ ਕਰਨ ਵਾਲਿਆਂ ਨੂੰ ਸਜ਼ਾ ਦੇਣ ਬਦਲੇ ਜ਼ਰੂਰੀ ਕਦਮ ਉਠਾਉਣਾ ਚਾਹੀਦਾ ਹੈ।
"ਗਵਰਨਰ-ਜਨਰਲ ਐਲਾਨ ਕਰਦਾ ਹੈ, ਕਿ ਮਹਾਰਾਜਾ ਦਲੀਪ ਸਿੰਘ ਦੇ ਉਹ ਇਲਾਕੇ, ਜੋ ਦਰਿਆ ਸਤਲੁਜ ਦੇ ਖੱਬੇ ਪਾਸੇ, ਭਾਵ ਅੰਗਰੇਜ਼ੀ ਕਨਾਰੇ ਵੱਲੇ ਹਨ, ਉਹ ਜ਼ਬਤ ਕਰ ਕੇ ਅੰਗਰੇਜ਼ੀ ਰਾਜ ਵਿਚ ਮਿਲਾ ਲਏ ਜਾਂਦੇ ਹਨ।
"ਗਵਰਨਰ-ਜੈਨਰਲ ਉਹਨਾਂ ਸਭ ਜਾਗੀਰਦਾਰਾਂ, ਜ਼ਿਮੀਂਦਾਰਾਂ ਤੇ ਮੁਜ਼ਾਰਿਆਂ ਦੇ ਹੱਕਾਂ ਦੀ ਰਾਖੀ ਕਰੇਗੀ, ਜੋ ਸਰਕਾਰ ਅੰਗਰੇਜ਼ੀ ਦੇ ਆਗਿਆਕਾਰ ਤੇ ਵਫ਼ਾਦਾਰ ਰਹਿਣਗੇ।
"ਗਵਰਨਰ-ਜੈਨਰਲ ਇਸ ਇਲਾਕੇ ਦੇ ਸਾਰੇ ਸਰਦਾਰਾਂ ਤੇ ਅਮੀਰਾਂ ਨੂੰ ਸਰਕਾਰ ਅੰਗਰੇਜ਼ੀ ਨਾਲ ਮਿਲਨ ਦਾ ਸੱਦਾ ਦਿੰਦਾ ਹੈ, ਤਾਂ ਜੋ ਉਹ ਸਾਰੇ