

ਮਿਲਕੇ ਸਾਂਝੇ ਵੈਰੀ ਨੂੰ ਸਜ਼ਾ ਦੇਣ ਤੇ ਇਹਨਾਂ ਇਲਾਕਿਆਂ ਵਿਚ ਅਮਨ ਕਾਇਮ ਰੱਖਣ। ਜੋ ਸਰਦਾਰ ਏਸ ਕੰਮ ਵਿਚ ਵਫ਼ਾਦਾਰੀ ਤੇ ਈਮਾਨਦਾਰੀ ਪਰਗਟ ਕਰਨਗੇ, ਉਹਨਾਂ ਦੇ ਹੱਕਾਂ ਵਿਚ ਵਾਧਾ ਕੀਤਾ ਜਾਵੇਗਾ ਤੇ ਜਿਹੜੇ ਦੁੱਜਾ ਰਾਹ ਫੜਨਗੇ, ਉਹ ਸਰਕਾਰ ਅੰਗਰੇਜ਼ੀ ਦੇ ਦੁਸ਼ਮਣ ਸਮਝੇ ਜਾਣਗੇ ਤੇ ਸਜ਼ਾ ਦੇ ਭਾਗੀ ਬਨਣਗੇ।
"ਸਤਲੁਜ ਦੇ ਖੱਬੇ ਪਾਸੇ ਦੇ ਵਸਨੀਕਾਂ ਨੂੰ ਸੁਣਾ ਦਿੱਤਾ ਜਾਂਦਾ ਹੈ, ਕਿ ਉਹ ਆਰਾਮ ਨਾਲ ਆਪਣੇ ਘਰਾਂ ਤੇ ਪਿੰਡਾਂ ਵਿਚ ਬੈਠੇ ਰਹਿਣ, ਜਿੱਥੇ ਸਰਕਾਰ ਅੰਗਰੇਜ਼ੀ ਉਹਨਾਂ ਦੀ ਰਾਖੀ ਕਰੇਗੀ। ਹਥਿਆਰਬੰਦ ਜੱਥੇ ਜੋ ਆਪਣੀ ਹੋਂਦ ਦਾ ਠੀਕ ਕਾਰਨ ਨਾ ਦੱਸ ਸੱਕਣਗੇ, ਉਹਨਾਂ ਨਾਲ ਬਾਗ਼ੀਆਂ ਵਾਲਾ ਸਲੂਕ ਕੀਤਾ ਜਾਵੇਗਾ।
"ਸਰਕਾਰ ਅੰਗਰੇਜ਼ੀ ਦੀ ਉਹ ਪਰਜਾ, ਜਿਸ ਦੀ ਸਤਲੁਜ ਦੇ ਦੋਹੀਂ ਪਾਸੀਂ ਜਾਇਦਾਦ ਹੈ ਤੇ ਜਿਸ ਨੂੰ ਅੰਗਰੇਜ਼ਾਂ ਦੇ ਵਫ਼ਾਦਾਰ ਰਹਿਣ ਦੇ ਕਾਰਨ ਕਿਸੇ ਕਿਸਮ ਦਾ ਨੁਕਸਾਨ ਪੁਜੇਗਾ, ਉਹਦਾ ਉਹ ਨੁਕਸਾਨ ਪੂਰਾ ਕੀਤਾ ਜਾਵੇਗਾ।
"ਇਸਦੇ ਉਲਟ ਸਰਕਾਰ ਅੰਗਰੇਜ਼ੀ ਦੀ ਉਹ ਪਰਜਾ, ਜੋ ਲਾਹੌਰ ਦਰਬਾਰ ਦੀ ਨੌਕਰੀ ਵਿਚ ਰਹੇਗੀ ਤੇ ਜੋ ਇਸ ਐਲਾਨ ਦੇ ਪਿੱਛੋਂ ਵੀ ਸਿੱਖ ਸਰਕਾਰ ਦੀ ਵਫ਼ਾਦਾਰ ਰਹੇਗੀ, ਉਸਦੀ ਸਤਲੁਜ ਦੇ ਇਸ ਪਾਸੇ ਵਾਲੀ ਸਾਰੀ ਜਾਇਦਾਦ ਜ਼ਬਤ ਕਰ ਲਈ ਜਾਵੇਗੀ ਤੇ ਉਸਨੂੰ ਅੰਗਰੇਜ਼ੀ ਸਰਕਾਰ ਦੀ ਦੁਸ਼ਮਣ ਸਮਝਿਆ ਜਾਵੇਗਾ।"
ਏਸ ਐਲਾਨ ਵਿਚ ਲਾਰਡ ਹਾਰਡਿੰਗ ਨੇ ਸੁਲ੍ਹਾ ਤੋੜਨ ਦਾ ਦੋਸ਼ ਸਿੱਖਾਂ ਸਿਰ ਥੱਪਿਆ ਹੈ, ਤੇ ਨਾਲ ਹੀ ਕਿਹਾ ਹੈ, ਕਿ ਸਿੱਖ ਬਿਨਾਂ ਕਾਰਨ ਸਾਡੇ ਇਲਾਕੇ 'ਤੇ ਚੜ੍ਹ ਆਏ ਹਨ। ਸੋ ਉਹਨਾਂ ਨੂੰ ਸਜ਼ਾ ਦੇਣ ਬਦਲੇ ਅੰਗਰੇਜ਼ ਅੱਗੋਂ ਲੜਨ ਲਈ ਤਿਆਰ ਹੋਏ ਹਨ। ਭਾਵ, ਕਿ ਇਹ ਲੜਾਈ ਸਿੱਖਾਂ ਨੇ ਬਿਨਾਂ ਕਾਰਨ ਛੇੜੀ ਹੈ। ਸੁਲ੍ਹਾ ਕਿਸ ਨੇ ਤੋੜੀ ?
ਏਸਦਾ ਉੱਤਰ ਮੇਜਰ ਸਮਿੱਥ-ਜੋ ਸਿੱਖਾਂ ਦੀ ਸਰਹੱਦ ਉੱਤੇ ਅੰਗਰੇਜ਼ਾਂ ਵੱਲੋਂ ਪੁਲੀਟੀਕਲ ਏਜੰਟ (ਰਾਜਦੂਤ) ਸੀ-ਆਪਣੀ ਕਿਤਾਬ
* "A History of the Reigning Family of Lahore. Introduction, P. XXI, XXII, XXIII.