Back ArrowLogo
Info
Profile

ਦੇ ਮੁਖਬੰਦ ਵਿਚ ਇਉਂ ਲਿਖਦਾ ਹੈ :-"ਪੰਜਾਬ ਦੇ ਜੰਗ ਸੰਬੰਧੀ ਮੇਰੀ ਰਾਏ ਹੈ, ਕਿ ਨਾ ਤਾਂ ਸਿੱਖਾਂ ਨੇ ਬਿਨਾਂ ਭੜਕਾਹਟ ਦੇ ਹਮਲਾ ਕੀਤਾ ਤੇ ਨਾ ਹੀ ਅਸਾਂ ਉਹਨਾਂ (ਸਿੱਖਾਂ) ਨਾਲ ਸਹਿਨਸ਼ੀਲਤਾ ਵਾਲਾ ਵਰਤਾਉ ਕੀਤਾ। ਮੇਰੀ ਰਾਏ ਹੈ, ਕਿ ਸਾਨੂੰ-ਇਕ ਵੱਡੀ ਤਾਕਤ ਹੋਣ ਕਰਕੇ-ਸਿੱਖਾਂ ਨਾਲ ਪਿਆਰ ਮੁਹੱਬਤ ਵਾਲਾ ਵਰਤਾਉ ਅਖ਼ਤਿਆਰ ਕਰਨਾ ਚਾਹੀਦਾ ਸੀ। ਮਗਰ ਅਸਾਂ (ਅੰਗਰੇਜ਼ਾਂ) ਐਸਾ ਤਰੀਕਾ ਅਖ਼ਤਿਆਰ ਕੀਤਾ, ਜਿਸਨੂੰ ਸ਼ਾਹੀ ਬੋਲੀ ਵਿਚ ਹਾਕਮਾਨਾਂ ਢੰਗ ਕਿਹਾ ਜਾਂਦਾ ਹੈ। ਜਦ ਸਿੱਖਾਂ ਨੂੰ ਸਾਡਾ ਇਹ ਰਵੱਈਆ ਪਸੰਦ ਨਹੀਂ ਸੀ, ਤਾਂ ਅਸਾਂ ਅੱਗੋਂ ਕੋਈ ਚੰਗਾ ਢੰਗ ਨਾ ਫੜਿਆ। ਜੇ ਅਸੀਂ ਸਿੱਖਾਂ ਨੂੰ ਬਿਲਕੁਲ ਆਜ਼ਾਦ ਰਿਆਸਤ ਮੰਨਦੇ, ਜੋ ਕਿਸੇ ਤਰ੍ਹਾਂ ਵੀ ਸਾਡੇ ਅੱਗੇ ਜਵਾਬ ਦਿਹ ਨਹੀਂ ਸਨ, ਤਾਂ ਸਾਨੂੰ ਉਹਨਾਂ ਨੂੰ ਭੜਕਾਉਣਾ ਨਹੀਂ ਸੀ। ਚਾਹੀਦਾ। ਏਸ ਗੱਲ ਨੂੰ ਜ਼ੋਰ ਨਾਲ ਸਾਬਤ ਕਰਨਾ, ਕਿ ਬੰਬਈ ਤੋਂ ਬੇੜੀਆਂ ਦਾ ਪੁਲ ਮੰਗਵਾਇਆ ਗਿਆ ਹੈ, ਉਹ ਕਿਸੇ ਹਮਲੇ ਦੀ ਤਿਆਰੀ ਵਾਸਤੇ ਨਹੀਂ, ਸਗੋਂ ਆਪਣੀ ਰਾਖੀ ਵਾਸਤੇ ਹੈ, ਇਹ ਨਿਰਾ ਬਹਾਨਾ ਹੈ। ਏਸ ਤੋਂ ਬਿਨਾਂ ਸਿੱਖਾਂ ਕੋਲ ਦਿਹਲੀ-ਗਜ਼ਟ ਵਿੱਚ ਛਪੀ ਹੋਈ ਸਰ ਚਾਰਲਸ ਨੇਪੀਅਰ (Charles Napier) ਦੀ ਤਕਰੀਰ ਦਾ ਤਰਜਮਾ ਵੀ ਸੀ (ਕਿ ਜੇ ਸਿੰਧ ਦੇ ਡਾਕੂ ਕਬੀਲੇ ਬਿਨਾਂ ਦਬਾਏ ਛੱਡ ਦਿੱਤੇ ਗਏ, ਜਦੋਂ ਕਿ ਸਿੰਧ ਵਿਚ ਬਿਲਕੁਲ ਅਮਨ ਸੀ, ਤਾਂ ਜਦੋਂ ਅੰਗਰੇਜ਼ੀ ਫ਼ੌਜ ਪੰਜਾਬ ਵਿਚ ਰੁੱਝੀ ਹੋਵੇਗੀ, ਓਦੋਂ ਉਹ ਕਬੀਲੇ ਸਾਡੇ ਵਾਸਤੇ ਮੁਸੀਬਤ ਦਾ ਕਾਰਨ ਬਣ ਜਾਣਗੇ।) ਜਿਸ ਤੋਂ ਸਾਫ਼ ਪਰਗਟ ਹੁੰਦਾ ਸੀ, ਕਿ ਅਸੀਂ ਸਿੱਖਾਂ ਵਿਰੁੱਧ ਲੜਾਈ ਛੇੜਨ ਵਾਲੇ ਹਾਂ। ਏਸ ਹਾਲਤ ਵਿਚ ਜਿਸ ਤਰ੍ਹਾਂ ਸਭ ਯੂਰਪੀਨ ਤਾਕਤਾਂ ਕਰਦੀਆਂ ਹਨ, ਸਿੱਖਾਂ ਵੀ ਇਹ ਸੋਚਿਆ ਕਿ ਉਹ ਪਹਿਲਾਂ ਮੈਦਾਨ ਵਿਚ ਆਉਣ। ਨਾਲ ਹੀ, ਉਹ ਆਪਣੇ ਇਲਾਕੇ ਵਿਚ ਉਤਰੇ ਹੋਏ ਸਨ ਸਾਡੇ ਵਿਚ ਨਹੀਂ।...

"ਸਾਨੂੰ ਦੱਸਿਆ ਗਿਆ ਹੈ, ਕਿ ਸਿੱਖਾਂ ਨੇ ਆਪਣੀ ਫ਼ੌਜ ਦਰਿਆ ਪਾਰ ਕਰਕੇ ਸੁਲ੍ਹਾ ਦੀ ਸ਼ਰਤ ਤੋੜੀ ਹੈ। ਪਰ ਸੁਆਲ ਇਹ ਹੈ ਕਿ ਜਦੋਂ ਸਿੱਖਾਂ ਨੇ ਦਰਿਆ ਪਾਰ ਕੀਤਾ, ਕੀ ਓਦੋਂ ਸੁਲ੍ਹਾ ਟੁੱਟ ਨਹੀਂ ਸੀ ਚੁੱਕੀ ? ਇਕ ਦੇਸੀ ਰਿਆਸਤ ਤੋਂ ਬਾਕਾਇਦਾ ਯੁੱਧ ਦੇ ਐਲਾਨ ਦੀ ਆਸ ਰੱਖਣਾ* ਬੇਸਮਝੀ ਹੈ।

"ਸਿੱਖਾਂ ਨੇ ੧੭ ਨਵੰਬਰ ਨੂੰ ਬਾਕਾਇਦਾ ਯੁੱਧ ਦਾ ਐਲਾਨ ਕੀਤਾ ਹੈ, ਚਾਰ ਸ਼ਰਤਾਂ ਦਾ ਹਵਾਲਾ ਦੇ ਕੇ। ਵੇਖੋ ਏਸੇ ਪੁਸਤਕ ਦਾ ਪੰਨਾ ੧੧੨।

112 / 251
Previous
Next