Back ArrowLogo
Info
Profile

ਮੈਂ ਸਿਰਫ ਇਹ ਪੁੱਛਦਾ ਹਾਂ, ਕਿ ਕੀ ਅਸੀਂ ਮਿਤਰਾਚਾਰੀ ਦੇ ਨੇਮਾਂ ਤੋਂ ਪਹਿਲਾਂ ਨਹੀਂ ਫਿਰੇ ? ਜਦ ਲੜਾਈ ਹੋਣ ਤੋਂ ਇਕ ਸਾਲ ਪਹਿਲਾਂ ਅਸਾਂ ਉਸ ਟਾਪੂ (ਜਜ਼ੀਰੇ) 'ਤੇ ਕਬਜ਼ਾ ਕਰ ਲਿਆ, ਜੋ ਫ਼ਿਰੋਜ਼ਪੁਰ ਤੇ ਪੰਜਾਬ ਦੇ ਵਿਚ ਸੀ। ਉਹ ਟਾਪੂ ਸਿੱਖਾਂ ਦੀ ਮਾਲਕੀ ਸੀ, ਕਿਉਂਕਿ ਟਾਪੂ ਤੇ ਸਾਡੇ ਵਿਚਕਾਰ ਪਾਣੀ ਡੂੰਘਾ ਸੀ।

"ਜੇ ਏਹਾ ਸੁਆਲ ਹੈ, ਕਿ ਸਾਡੀ ਸਿੱਖਾਂ ਨਾਲ ਕੋਈ ਸੁਲ੍ਹਾ ਸੀ ਜਾਂ ਨਹੀਂ ਸੀ, ਤਾਂ ਮੇਰੀ ਏਹਾ ਰਾਏ ਹੈ, ਕਿ ਕੋਈ ਸੁਲ੍ਹਾ ਨਹੀਂ ਸੀ। ਮੈਂ ਰਾਜਸੀ ਮਹਿਕਮੇ ਦੇ ਇਕ ਵੱਡੇ ਅਫ਼ਸਰ ਤੋਂ ਸੁਣਿਆਂ ਹੈ, ਕਿ ਉੱਤਰ-ਪੱਛਮੀ ਰਿਆਸਤ (ਪੰਜਾਬ) ਦੀ ਨਵੀਂ ਹਕੂਮਤ ਨਾਲ ਸਾਡੀ ਕੋਈ ਸੁਲ੍ਹਾ ਨਹੀਂ ਹੈ। ਫਿਰ ਜੇ ਕੋਈ ਸੁਲ੍ਹਾ ਸੀ ਹੀ ਨਹੀਂ, ਤਾਂ ਅਸੀਂ ਸਿੱਖਾਂ ਨੂੰ ਸੁਲ੍ਹਾ ਤੋੜਨ ਵਾਲੇ ਕਿਵੇਂ ਆਖ ਸਕਦੇ ਹਾਂ ? ਤੇ ਜੇ ੧੮੦੯ ਈ. ਦੀ ਸੁਲ੍ਹਾ ਦੋਹਾਂ ਹਕੂਮਤਾਂ 'ਤੇ ਲਾਗੂ ਹੁੰਦੀ ਸੀ, ਤਾਂ ਇਕ ਸਾਧਾਰਨ ਸੁਆਲ ਹੈ, ਕਿ ਦੋਸਤੀ ਦੇ ਨੇਮਾਂ ਤੋਂ ਪਹਿਲਾਂ ਕੌਣ ਫਿਰਿਆ? ਮੇਰਾ ਪੱਕਾ ਫ਼ੈਸਲਾ ਹੈ, ਕਿ ਪਹਿਲਾਂ ਅਸੀਂ ਫਿਰੇ। ਪਰ ਮੇਰੀ ਇਹ ਵੀ ਰਾਏ ਹੈ, ਕਿ ਕੋਈ ਸੁਲ੍ਹਾ ਨਹੀਂ ਸੀ।

"ਮਹਾਰਾਜਾ ਰਣਜੀਤ ਸਿੰਘ ਦੇ ਸੁਰਗਵਾਸ ਹੋਣ ਪਿਛੋਂ ਅਸੀਂ ਕਈ ਸਾਲਾਂ ਤੋਂ 'ਅਯਾਲੀ ਤੇ ਬਘਿਆੜ' ਵਾਲੀ ਕਹਾਣੀ ਦੁਹਰਾਉਂਦੇ ਰਹੇ। ਅਖ਼ਬਾਰਾਂ ਤੇ ਰਾਜਸੀ ਹਲਕਿਆਂ ਵਿਚ ਕਈ ਪਤਵੰਤੇ ਅਫ਼ਸਰ ਵਾਰ-ਵਾਰ ਰੋਲਾ ਪਾਉਂਦੇ ਰਹੇ, ਕਿ 'ਸਿੱਖ ਆ ਰਹੇ ਹਨ।

"ਭਾਵੇਂ ਕਪਤਾਨ ਗਾਰਡਨਰ ਨੇ ਸਦਾ ਏਹਾ ਖ਼ਬਰ ਘੱਲੀ ਕਿ ਸਿੱਖ ਦਰਿਆ ਪਾਰ ਕਰਨਗੇ, ਪਰ ਮੈਨੂੰ ਏਸ ਦਾ ਇਕ ਪਲ ਵੀ ਯਕੀਨ ਨਾ ਆਇਆ।"

ਹੁਣ ਆਪੇ ਫ਼ੈਸਲਾ ਕਰ ਲਵੋ, ਕਿ ਸੁਲ੍ਹਾ ਕੀਹਨੇ ਤੋੜੀ ਤੇ ਲੜਾਈ ਕੀਹਦੇ ਪੈਰੋਂ ਛਿੜੀ ? ਅਚਨਚੇਤ ਹੋ ਪਈ, ਜਾਂ ਗਿਣ ਮਿਥ ਕੇ ਕੀਤੀ ਗਈ ?

ਅੰਗਰੇਜ਼ ੪ ਸਾਲ ਤੋਂ ਏਸ ਜੰਗ ਵਾਸਤੇ ਤਿਆਰ ਹੋ ਰਹੇ ਸਨ। ਲੜਾਈ ਆਰੰਭ ਹੋਣ ਸਮੇਂ ਸਤਲੁਜ ਦੇ ਕੰਢੇ ਸਾਰੇ ੩੨੪੭੯ ਅੰਗਰੇਜ਼ੀ ਸਿਪਾਹੀ ਸਨ ਤੇ ਇਸ ਤੋਂ ਵੱਖਰੀ ਮੇਰਠ, ਕਰਨਾਲ ਤੇ ਦਿੱਲੀ ਹੋਰ ਫ਼ੌਜ ਵੀ ਸੀ। ਓਸ ਵੇਲੇ ਫੀਰੋਜ਼ਪੁਰ ਵਿਚ ਸਰ ਲਿਟਲਰ(Major General Sir John Littler) ਕੋਲ ੭ ਹਜ਼ਾਰ ਫੌਜ ਤੇ ੧੨ ਤੋਪਾਂ ਸਨ। ਲੁਧਿਆਣੇ ਪੰਜ ਹਜ਼ਾਰ ਫ਼ੌਜ ਤੇ

113 / 251
Previous
Next