

੧੨ ਤੋਪਾਂ ਸਨ। ਸਣੇ ਕਸੌਲੀ, ਅੰਬਾਲੇ ਵਿਚ ਗਿਲਬਰਟ (Major Gen- eral Walter Releigh Gilbert) ਦੇ ਅਧੀਨ ੧੦ ਹਜ਼ਾਰ ਫ਼ੌਜ ਸੀ। ਮੇਰਠ ਵਿਚ ੯੦੦੦ ਫ਼ੌਜ ਤੇ ੨੬ ਤੋਪਾਂ ਸਨ।
ਦਸੰਬਰ ਦੇ ਆਰੰਭ ਵਿਚ ਲਾਰਡ ਹਾਰਡਿੰਗ ਲੁਧਿਆਣੇ ਤੇ ਸੈਨਾਪਤੀ ਗਫ ਅੰਬਾਲੇ ਸੀ। ਅੰਬਾਲੇ ਦੀ ਫ਼ੌਜ ਸਣੇ ਗਫ਼ ੧੨ ਦਸੰਬਰ ਨੂੰ ਓਥੋਂ ਤੁਰਿਆ ਤੇ ਰਾਜਪੁਰਾ, ਸਰਹਿੰਦ, ਲੁਟਾਲਾ, ਵੱਧਣੀ ਹੁੰਦਾ ਹੋਇਆ ੧੭ ਦਸੰਬਰ ਸਵੇਰ ਨੂੰ ਬੁਸੀਨ ਪੁੱਜ ਗਿਆ। ਏਥੇ ਹੀ ਲੁਧਿਆਣੇ ਦੀ ਫ਼ੌਜ ਸਣੇ ਲਾਰਡ ਹਾਰਡਿੰਗ ਆ ਮਿਲਿਆ। ਏਥੇ ਬਰਾਡਫੁਟ ਨੋ ਜੰਗੀ ਸਾਮਾਨ ਕੱਠਾ ਕੀਤਾ ਹੋਇਆ ਸੀ। ੧੭ ਸ਼ਾਮ ਨੂੰ ਦੋਵੇਂ ਚੜਿੱਕ ਪੁੱਜੇ ਤੇ ਅਗਲੇ ਦਿਨ "ਮੁਦਕੀ ਲੜਾਈ ਜਾ ਆਰੰਭੀ।
ਆਓ, ਹੁਣ ਸਿੱਖ ਫ਼ੌਜ ਵੱਲ ਚੱਲੀਏ। ਉਹਨੇ ੧੧ ਦਸੰਬਰ ਨੂੰ ਸਤਲੁਜ ਟੱਪ ਕੇ ਫ਼ਤਹਿਗੜ੍ਹ-ਸਭਰਾਵਾਂ ਵਿਚ ਇਕ ਕੱਚਾ ਕਿਲ੍ਹਾ ਬਣਾ ਲਿਆ। ੧੪ ਦਸੰਬਰ ਨੂੰ ਏਸ ਦਲ ਦਾ ਇਕ ਹਿੱਸਾ ਫ਼ੀਰੋਜ਼ਪੁਰ ਦੇ ਨੇੜੇ ਜਾ ਧਮਕਿਆ। ਫ਼ੀਰੋਜ਼ਪੁਰ ਵਿਚ ਸਰ ਲਿਟਲਰ ੭ ਹਜ਼ਾਰ ਫ਼ੌਜ ਸਣੇ ਬੈਠਾ ਸੀ। ਏਥੇ ਅੰਗਰੇਜ਼ਾਂ ਦਾ ੪੫ ਲੱਖ ਦਾ ਖ਼ਜ਼ਾਨਾ ਤੇ ਬੇਅੰਤ ਜੰਗੀ ਸਾਮਾਨ ਪਿਆ ਸੀ। ਸਿੱਖਾਂ ਦਾ ਆਉਣਾ ਸੁਣਕੇ ਲਿਟਰਲ ਘਬਰਾ ਗਿਆ। ਪਰ ਲਾਲ ਸਿੰਘ ਦੇ ਖ਼ਤ ਨੇ ਇਹ ਤੌਖਲਾ ਛੇਤੀ ਹੀ ਦੂਰ ਕਰ ਦੱਤਾ। ਉਹ *ਨਿਕਲਸਨ (Nicolson) ਨੂੰ ਲਿਖਦਾ ਹੈ "ਆਪ ਨੂੰ ਪਤਾ ਹੋਵੇਗਾ, ਕਿ ਮੈਂ ਅੰਗਰੇਜ਼ਾਂ ਦਾ ਮਿੱਤਰ ਹਾਂ। ਮੈਂ ਖ਼ਾਲਸਾ ਫ਼ੌਜ ਸਣੇ ਦਰਿਆਓਂ ਇਸ ਪਾਰ ਆ ਗਿਆ ਹਾਂ। ਦੱਸੋ, ਹੁਣ ਮੈਨੂੰ ਕੀ ਕਰਨਾ ਚਾਹੀਦਾ ਹੈ।"()
ਅੱਗੋਂ ਉੱਤਰ ਮਿਲਿਆ :-"ਜੇ ਆਪ ਅੰਗਰੇਜ਼ਾਂ ਦੇ ਮਿਤੱਰ ਹੋ, ਤਾਂ ਫ਼ੀਰੋਜ਼ਪੁਰ 'ਤੇ ਹਮਲਾ ਨਾ ਕਰੋ। ਜਿੰਨੀ ਦੇਰ ਹੋ ਸਕੇ, ਕਰੋ, ਤੇ ਆਪਣੀ ਫ਼ੌਜ ਨੂੰ ਗਵਰਨਰ-ਜਨਰਲ ਦੇ ਸਾਮ੍ਹਣੇ ਲੈ ਜਾਓ।"
*ਕੈਪਟਨ ਨਿਕਲਸਨ, ਪੋਲੀਟੀਕਲ ਏਜੰਟ ਬਰਾਡਫੁਟ ਦਾ ਨਾਇਬ ਫ਼ੀਰੋਜ਼ਪੁਰ ਰਹਿੰਦਾ ਸੀ।
()ਪੰਜਾਬ ਹਰਣ ਔਰ ਮ. ਦਲੀਪ ਸਿੰਘ, ਪੰਨਾ ੩੪।