Back ArrowLogo
Info
Profile

ਲਾਲ ਸਿੰਘ ਨੇ ਇਸ ਹੁਕਮ ਨੂੰ ਖ਼ੁਦਾਈ ਫੁਰਮਾਨ ਸਮਝ ਕੇ ਮੰਨਿਆ ਤੇ ਮੁੱਲ-ਖ਼ਰੀਦੇ ਗੋਲੇ ਵਾਂਗ ਪੂਰਾ ਕੀਤਾ। ਉਹਨੇ ਇਹ ਕਹਿ ਕੇ ਫ਼ੌਜ ਨੂੰ ਫ਼ੀਰੋਜ਼ਪੁਰ 'ਤੇ ਹਮਲਾ ਨਾ ਕਰਨ ਦਿੱਤਾ, 'ਖ਼ਾਲਸੇ ਦੀ ਸ਼ਾਨ ਤੇ ਵਡਿਆਈ ਏਸੇ ਵਿਚ ਹੈ, ਕਿ ਉਹ ਅੰਗਰੇਜ਼ਾਂ ਦੇ ਵੱਡੇ ਲਾਟ ਨਾਲ ਲੜੇ ਤੇ ਉਹਨੂੰ ਫੜ ਲਵੇ ਜਾਂ ਮਾਰ ਦੇਵੇ। ਛੋਟੇ ਅਫ਼ਸਰਾਂ 'ਤੇ ਹਮਲਾ ਕਰਕੇ ਅਸਾਂ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਸ਼ਾਨ ਨੂੰ ਨੀਂਵਾਂ ਨਹੀਂ ਕਰਨਾ। ਸ਼ੇਰਾਂ ਦਾ ਕੰਮ ਸ਼ੇਰਾਂ ਨਾਲ ਟਾਕਰਾ ਕਰਨਾ ਹੈ, ਕਮਜ਼ੋਰ 'ਤੇ ਵਾਰ ਕਰਨਾ ਨਹੀਂ। ਭੋਲੇ ਤੇ ਨਿਰਛਲ ਸਿਪਾਹੀ ਏਸ ਚਾਲ ਨੂੰ ਸਮਝ ਨਾ ਸਕੇ ਤੇ ਦੇਸ-ਧਰੋਹੀ ਲਾਲ ਸਿੰਘ ਦੇ ਝਾਂਸੇ ਵਿਚ ਆ ਗਏ। ਏਸ ਤਰ੍ਹਾਂ ਫ਼ੀਰੋਜ਼ਪੁਰ ਸਿੱਖਾਂ ਦੀ ਮਾਰ ਤੋਂ ਬਚ ਗਿਆ।

ਮੈਕਗ੍ਰੇਗਰ ਲਿਖਦਾ ਹੈ :-"ਜੇ ਸਿੱਖ ਫ਼ੀਰੋਜ਼ਪੁਰ 'ਤੇ ਹੱਲਾ ਬੋਲ ਦੇਂਦੇ, ਤਾਂ ਸਰ ਲਿਟਲਰ ਸਿੱਖਾਂ ਦੇ ਘੇਰੇ ਵਿਚੋਂ ਸ਼ਹਿਰ ਨੂੰ ਔਖਾ ਹੀ ਬਚਾ ਸਕਦਾ, ਜੋ (ਸਿੱਖ) ਵੱਡੀਆਂ ਵੱਡੀਆਂ ਤੋਪਾਂ ਤੇ ਖ਼ਾਲਸਾ ਫ਼ੌਜ਼ ਨਾਲ ਤਿੰਨਾਂ ਪਾਸਿਆਂ ਤੋਂ ਸ਼ਹਿਰ ਨੂੰ ਘੇਰੀ ਬੈਠੇ ਸਨ। ਲਿਟਰਲ ਕੋਲ ਗੋਰਾ ਫ਼ੌਜ ਕੇਵਲ ਮਲਕਾ ਦੀ ਬਾਹਠਵੀਂ, ਦੋ ਦਸਤੇ ਤੇ ਕੁਛ ਕੰਪਨੀਆਂ ਪੈਦਲਾਂ ਦੀਆਂ ਸਨ। ਹਮਲੇ ਦੀ ਜੋ ਸੂਰਤ ਹੋ ਸਕਦੀ ਸੀ, ਉਸਦਾ ਅਨੁਮਾਨ ਮੁਦਕੀ ਤੇ ਫੇਰੂ ਸ਼ਹਿਰ ਦੀਆਂ ਘਮਸਾਣ ਦੀਆਂ ਲੜਾਈਆਂ ਤੋਂ ਸੌਖਾ ਹੀ ਲੱਗ ਸਕਦਾ ਹੈ। ਫੇਰੂ ਸ਼ਹਿਰ ਦੀ ਲੜਾਈ ਵਿਚ ਫ਼ੀਰੋਜ਼ਪੁਰ ਵਾਲੀ ਫ਼ੌਜ ਨੇ ਆਪਣੇ ਬਹਾਦਰ ਜਰਨੈਲਾਂ ਦੇ ਮਾਤਹਿਤ ਵਿਰੋਧੀ ਧੜੇ (ਸਿੱਖਾਂ) ਨੂੰ ਐਹੋ ਜੇਹੇ (ਬਹਾਦਰ) ਡਿੱਠਾ, ਜੇਹੋ ਜੇਹੀ ਉਹਨਾਂ ਨੂੰ ਆਸ ਨਹੀਂ ਸੀ। ਸਾਡੀ ਖ਼ੁਸ਼ਕਿਸਮਤੀ ਹੈ, ਕਿ ਸਿੱਖ ਫ਼ੌਜ ਨੇ ਸਤਲੁਜ ਟੱਪ ਕੇ ਫ਼ੀਰੋਜ਼ਪੁਰ 'ਤੇ ਹਮਲਾ ਨਹੀਂ ਕੀਤਾ। ਜੋ ਉਹ ਕਰ ਸਕਦੇ ਸਨ, ਉਹ ਇਹ ਹੈ, ਕਿ ਬਾਰਕਾਂ ਤੇ ਅਫ਼ਸਰਾਂ ਦੇ ਬੰਗਲੇ ਸਾੜ ਦਿੰਦੇ ਤੇ ਬਾਜ਼ਾਰ ਲੁੱਟ ਲੈਂਦੇ। ਓਸ ਵੇਲੇ ਸ਼ਹਿਰ ਦੇ ਲੋਕਾਂ ਵਿਚ ਸਖ਼ਤ ਹਫੜਾਦਫੜੀ ਮੱਚੀ ਹੋਈ ਸੀ ਤੇ ਸੌਖੀ ਹੀ ਲੁੱਟ-ਮਾਰ ਹੋ ਸਕਦੀ ਸੀ, ਜਿਸ ਲਈ ਖ਼ਾਲਸੇ- ਖ਼ਾਸ ਕਰ ਅਕਾਲੀ-ਮਸ਼ਹੂਰ ਸਨ । ਜੇ ਉਸ ਹਮਲੇ ਸਮੇਂ ਰਣਜੀਤ ਸਿੰਘ ਵੇਲੇ ਦਾ ਹਾਕਮ ਹੁੰਦਾ, ਤਾਂ ਉਹ ਦਰਿਆ ਪਾਰ ਕਰਦਿਆਂ ਹੀ ਪਹਿਲਾ ਕੰਮ ਇਹ ਕਰਦਾ, ਕਿ ਅਕਾਲੀਆਂ ਨੂੰ ਅੰਗਰੇਜ਼ੀ ਇਲਾਕਾ ਤੇ ਅੰਗਰੇਜ਼ਾਂ ਦੀ ਰਾਖੀ ਵਿਚ ਆਏ ਪਿੰਡਾਂ ਨੂੰ ਲੁੱਟਣ, ਉਜਾੜਨ ਦਾ ਹੁਕਮ ਦੇਂਦਾ। ਪਤਾ ਨਹੀਂ, ਇਹ ਸਿੱਧਾ ਜਿਹਾ ਢੰਗ ਕਿਉਂ ਨਹੀਂ ਵਰਤਿਆ ਗਿਆ? ਸਾਨੂੰ ਯਕੀਨ ਹੈ,

115 / 251
Previous
Next