

ਕਿ ਸਿੱਖ ਲੀਡਰ ਆਪਣੀ ਫ਼ੌਜ ਨੂੰ ਕੱਠਾ ਰੱਖਣਾ ਚਾਹੁੰਦੇ ਸਨ, ਤਾਂਕਿ ਅੰਗਰੇਜ਼ਾਂ ਨੂੰ ਉਹਨਾਂ (ਸਿੱਖਾਂ) ਦੇ ਖ਼ਤਮ ਕਰਨ ਦਾ ਪੂਰਨ ਮੌਕਾ ਮਿਲ ਜਾਏ। ਸ: ਲਾਲ ਸਿੰਘ ਆਪਣੀ ਮਰਜ਼ੀ ਵਿਰੁੱਧ ਲਾਹੌਰੋਂ ਨਿਕਲਿਆ ਸੀ, ਤੇ ਛੇਤੀ ਪਿਛਾਂਹ ਮੁੜਨਾ ਚਾਹੁੰਦਾ ਸੀ। ਜੇ ਉਹ ਆਪਣੀ ਫ਼ੌਜ ਨੂੰ ਸਾਰੇ ਇਲਾਕੇ ਵਿਚ ਖਿਲਾਰ ਦੇਂਦਾ, ਤਾਂ ਲੜਾਈ ਬੜੀ ਲੰਮੀ ਹੋ ਜਾਂਦੀ[ ]।"
ਏਹਾ ਰਾਏ ਮੇਜਰ ਸਮਿੱਥ ਦੀ ਹੈ :-“ਪਹਿਲੀ ਭੁੱਲ ਜੋ ਸਿੱਖਾਂ ਨੇ ਕੀਤੀ, ਉਹ ਇਹ ਸੀ, ਕਿ ਉਹਨਾਂ ਫ਼ੀਰੋਜ਼ਪੁਰ 'ਤੇ ਹਮਲਾ ਨਾ ਕੀਤਾ।"0
ਅਸਲ ਵਿਚ ਖ਼ਾਲਸ ਫ਼ੌਜ ਦੇ ਹਮਲੇ ਦੀ ਇਹ ਤਜਵੀਜ਼ ਸੀ, ਕਿ ਸਤਲੁਜ ਟਪਦਿਆਂ ਹੀ, ਇਕ ਪਾਸੇ ਫ਼ੀਰੋਜ਼ਪੁਰ ਉੱਤੇ ਤੇ ਦੂਜੇ ਪਾਸੇ ਲੁਧਿਆਣੇ ਉੱਤੇ ਹੱਲਾ ਬੋਲ ਦਿੱਤਾ ਜਾਵੇ। ਏਸੇ ਵਾਸਤੇ ਇਕ ਦਲ ਸ: ਲਾਲ ਸਿੰਘ ਦੇ ਮਾਤਹਿਤ ਫ਼ੀਰੋਜ਼ਪੁਰ, ਤੇ ਦੂਜਾ ਸ. ਰਣਜੋਰ ਸਿੰਘ ਦੀ ਕਮਾਨ ਹੇਠਾਂ ਲੁਧਿਆਣੇ ਜਾ ਪੁੱਜਾ। ਜੇ ਇਹ ਦੋਵੇਂ ਪੈਂਦੀ ਸੱਟੇ, ਹੱਲਾ ਬੋਲ ਦੇਂਦੇ, ਤਾਂ ਪੰਜਾਬ ਦਾ ਇਤਿਹਾਸ ਅੱਜ ਕਿੰਨ੍ਹਾਂ ਹੋਰ ਸ਼ਬਦਾਂ ਵਿਚ ਲਿਖਿਆ ਹੁੰਦਾ। ਫ਼ਤਹਿ ਹਾਸਲ ਕਰਨ ਦਾ ਚੰਗਾ ਢੰਗ ਏਹਾ ਸੀ, ਕਿ ਲਾਲ ਸਿੰਘ ਫ਼ੀਰੋਜ਼ਪੁਰ ਨੂੰ ਫ਼ਤਹਿ ਕਰ ਕੇ, ਆਪਣੀ ਫ਼ੌਜ ਨੂੰ ਸਾਰੇ ਉਪਰਲੇ ਇਲਾਕੇ ਵਿਚ ਖਿਲਾਰ ਦੇਂਦਾ ਤੇ ਰਣਜੋਰ ਸਿੰਘ ਲੁਧਿਆਣਾ ਫ਼ਤਹਿ ਕਰਕੇ ਅੰਬਾਲੇ 'ਤੇ ਪੈਂਦਾ ਤੇ ਅਰ੍ਹਾਂ ਦਿੱਲੀ ਵੱਲੇ ਫ਼ੌਜ ਨੂੰ ਵਧਾ ਦੇਂਦਾ। ਏਸ ਤਰ੍ਹਾਂ ਪਿੱਛੋਂ ਆਉਣ ਵਾਲੀ ਅੰਗਰੇਜ਼ੀ ਫ਼ੌਜ ਤੇ ਸਾਮਾਨ-ਜੋ ਦਿੱਲੀਓਂ ਆ ਰਿਹਾ ਸੀ-ਲੁੱਟ ਲਿਆ ਜਾਂਦਾ, ਤਾਂ ਹੋ ਸਕਦਾ ਹੈ, ਕਿ ਮੁਦਕੀ ਤੇ ਫੇਰੂ ਸ਼ਹਿਰ ਦੇ ਪਿੜ ਨਾ ਪੈਂਦੇ। ਇਸ ਦਲੀਲ ਦੀ ਪਰੋੜ੍ਹਤਾ ਸਮਿੱਥ ਆਪਣੇ ਮੁਖਬੰਦ ਵਿਚ ਇਉਂ ਕਰਦਾ ਹੈ:-"ਜਦੋਂ ਰਣਜੋਰ ਸਿੰਘ ਚੁੱਪ ਚਾਪ ਲੁਧਿਆਣੇ ਕੋਲੋਂ ਸਤਲੁਜ ਟੱਪ ਪਿਆ ਸੀ ਤੇ ਖੱਬੇ ਪਾਸੇ ਦੀ ਲੰਘ ਕੇ ਸਾਡੇ ਪਿਛਲੇ ਪਾਸੇ ਆ ਗਿਆ ਸੀ, ਉਹਨੂੰ ਚਾਹੀਦਾ ਸੀ, ਕਿ ਉਹ ਸਿੱਧਾ ਦਿੱਲੀ 'ਤੇ ਪੈਂਦਾ, ਬਜਾਏ ਇਸਦੇ, ਕਿ ਉਹ ਪਹਿਲਾਂ ਤਾਂ ਬੱਦੋਵਾਲ ਦੇ ਮੋਰਚਿਆਂ ਵਿਚ ਵੜਦਾ ਤੇ ਫੇਰ ਦਰਿਆ ਦੇ ਕੰਢੇ ਪਿਆ ਰਹਿੰਦਾ। ਜੇ ਉਹ ਚਾਹੁੰਦਾ, ਤਾਂ ਉਸਦੀ ਘੋੜ-ਸਵਾਰ ਫ਼ੌਜ ਮੁਲਕ ਨੂੰ ਤਬਾਹ ਕਰ ਦੇਂਦੀ ਤੇ ਬਰਫ਼ ਦੇ ਗੋਲੇ ਵਾਂਗ ਖਿੱਲਰ ਜਾਂਦੀ। ਉਹ
[](M. Gregor) ਮੈਕਗ੍ਰੇਗਰ, ਪੰਨੇ ੧੦-੮੧।
•Smyth Introduction, P. XXIV ਸਮਿੱਥ, ਮੁੱਖਬੰਦ।