

ਸੌਖਾ ਹੀ ਉਹਨਾਂ ਦਸਤਿਆਂ ਨੂੰ ਕੈਦੀ ਬਣਾ ਲੈਂਦਾ, ਜੋ ਪਿੱਛੇ ਸੜਕ 'ਤੇ ਬਿਨਾਂ ਤਕੜਾਈ ਤੇ ਬਾਰੂਦ ਸਿੱਕੇ ਦੇ ਬੈਠੇ ਸਨ*।"
ਏਸ ਤਰ੍ਹਾਂ ਕਰਨ ਨਾਲ ਫ਼ੀਰੋਜ਼ਪੁਰ, ਲੁਧਿਆਣੇ ਤੇ ਅੰਬਾਲੇ ਦਾ ਜੰਗੀ ਸਾਮਾਨ ਤੇ ਖ਼ਜ਼ਾਨਾ ਸਿੱਖਾਂ ਦੇ ਹੱਥ ਆ ਜਾਂਦਾ, ਤੇ ਫਿਰ ਕੋਈ ਵੀ ਸ਼ਕਤੀ ਅੰਗਰੇਜ਼ਾਂ ਨੂੰ ਬਚਾ ਨਹੀਂ ਸੀ ਸਕਦੀ। ਪਰ ਇਹ ਕੁਛ ਤਾਂ ਹੁੰਦਾ ਜੇ ਸਿੱਖ ਫ਼ੌਜ ਦੇ ਲੀਡਰ ਦੇਸ-ਭਗਤ ਹੁੰਦੇ। ਉਹ ਅੰਗਰੇਜ਼ਾਂ ਨਾਲ ਲੜ ਕੇ ਫ਼ਤਹਿ ਹਾਸਲ ਕਰਨ ਵਾਸਤੇ ਨਹੀਂ, ਆਪਣੀ ਫ਼ੌਜ ਨੂੰ ਮਰਵਾਉਣ ਵਾਸਤੇ ਆਏ ਸਨ। ਉਹ ਤਾਂ ਆਏ ਹੀ ਇਹ ਧਾਰ ਕੇ ਸਨ, ਕਿ:-
"ਆਜ ਵਾਂ ਤੇਗੋ ਕਫ਼ਨ ਬਾਂਧੇ ਹੂਏ ਜਾਤਾ ਹੂੰ ਮੈਂ
ਉਜ਼ਰ ਮੇਰੇ ਕਤਲ ਕਰਨੇ ਮੇਂ ਵਹ ਅਬ ਲਾਏਂਗੇ ਕਯਾ ?"
ਮੈਕਗ੍ਰੇਗਰ ਬਿਲਕੁਲ ਸਾਫ਼ ਲਿਖਦਾ ਹੈ "ਸਿੱਖ ਲੀਡਰ ਆਪਣੀ ਫ਼ੌਜ ਨੂੰ ਮਰਵਾਉਣਾ ਚਾਹੁੰਦੇ ਸਨ, ਇਲਾਕੇ ਉੱਤੇ ਕਬਜ਼ਾ ਕਰਨ ਦੀ ਇਛਿਆ ਨਹੀਂ ਸਨ, ਰੱਖਦੇ।"0
ਦੱਸੋ, ਜੋ ਲੜਾਈ ਏਹੋ ਜੇਹੀ ਧਾਰਨਾ ਧਾਰ ਕੇ ਲੜੀ ਜਾਏ, ਉਸਦੇ ਹਾਰਨ ਵਿਚ ਕਿੰਨਾ ਕੁ ਫ਼ਰਕ ਹੁੰਦਾ ਹੈ ? ਸਿੱਖ ਸਿਪਾਹੀ ਵਾਰ ਵਾਰ ਜ਼ੋਰ ਦੇਂਦੇ ਰਹੇ, ਕਿ ਫ਼ੀਰੋਜ਼ਪੁਰ 'ਤੇ ਹਮਲਾ ਕੀਤਾ ਜਾਏ, ਪਰ ਲਾਲ ਸਿੰਘ ਉਹਨਾਂ ਨੂੰ ਟਾਲੀ ਜਾਂਦਾ ਰਿਹਾ। ਜਦ ਖ਼ਾਲਸਾ ਫ਼ੌਜ ਆਪੇ ਤੋਂ ਬਾਹਰ ਹੋ ਗਈ, ਕਿਉਂਕਿ ਉਹ ਛੇਤੀ ਤੋਂ ਛੇਤੀ ਦੁਸ਼ਮਣ ਨਾਲ ਲੜਨਾ ਚਾਹੁੰਦੀ ਸੀ, ਤਾਂ ਲਾਲ ਸਿੰਘ ਉਹਨਾਂ ਨੂੰ ਨਾਲ ਲੈ ਕੇ ਮੁਦਕੀ ਨੂੰ ਤੁਰ ਪਿਆ। ਲਾਲ ਸਿੰਘ ਦਾ ਏਨਾ ਚਿਰ ਲਾਉਣਾ ਅੰਗਰੇਜ਼ ਦੀ ਖ਼ੁਸ਼ ਕਿਸਮਤੀ ਸੀ। ਜੇ ਹਮਲਾ ਪਹਿਲਾਂ ਹੋ ਜਾਂਦਾ, ਅੰਗਰੇਜ਼ਾਂ ਕੋਲ ਖ਼ੁਰਾਕ, ਬਾਰੂਦ, ਭਾਰ ਢੋਣ ਵਾਸਤੇ ਗੱਡੇ, ਹਸਪਤਾਲ ਦਾ ਸਾਮਾਨ ਤੇ ਹੋਰ ਕਈ ਲੋੜੀਂਦੀਆਂ ਚੀਜ਼ਾਂ ਨਹੀਂ ਸਨ, ਤੇ ਇਹ ਚੀਜ਼ਾਂ ਦਿੱਲੀ, ਆਗਰਾ ਜਾਂ ਹੋਰ ਦੁਰਾਡੀਆਂ ਥਾਂਵਾਂ ਤੋਂ ਮਿਲ ਸਕਦੀਆਂ ਸਨ। ਸਿੱਖ ਓਸ ਵੇਲੇ ਅੰਗਰੇਜ਼ਾਂ ਦੇ ਸਾਮ੍ਹਣੇ ਗਏ, ਜਦ ਉਹ ਲੜਨ ਵਾਸਤੇ ਤਿਆਰ ਹੋ ਗਏ ਸਨ।
ਇਸ ਤੋਂ ਪਹਿਲਾਂ ਸਿੱਖਾਂ ਤੇ ਅੰਗਰੇਜ਼ਾਂ ਇਕ ਦੁੱਜੇ ਦੇ ਹੱਥ ਨਹੀਂ ਸਨ ਡਿੱਠੇ। ਅੰਗਰੇਜ਼ ਅਫ਼ਸਰ ਤੇ ਹਿੰਦੁਸਤਾਨੀ ਸਿਪਾਹੀ ਏਸ ਲੜਾਈ ਨੂੰ ਕੋਈ
"Smyth, Introduction, P. XXIV, XXV, ਸਮਿੱਥ, ਮੁੱਖਬੰਦ।
०(M. Gregor) ) ਮੈਕਗ੍ਰੇਗਰ, ਪੰਨੇ ३००-८)