

ਔਖੀ ਤੇ ਲੰਮੀ ਦੁਖਦਾਈ ਮੁਹਿੰਮ ਨਹੀਂ ਸਨ ਸਮਝਦੇ। ਉਹਨਾਂ ਦਾ ਖ਼ਿਆਲ ਸੀ, ਕਿ ਐਵੇਂ ਮਾੜੀ ਜੇਹੀ ਠਾਹ-ਠੂਹ ਕਰਨ ਨਾਲ ਹੀ ਇਹ ਜੰਗ ਜਿੱਤੀ ਜਾਵੇਗੀ।[] ਉਹ ਸਿੱਖਾਂ ਨੂੰ ਗੱਪੀ ਤੇ ਕਮਦਿਲੇ ਸਮਝਦੇ ਸਨ, ਪਰ ਏਸ ਪਹਿਲੀ ਲੜਾਈ ਨੇ ਹੀ ਸਾਰਾ ਚਾਨਣ ਕਰ ਦਿੱਤਾ, ਕਿ ਸਿੱਖ ਕਮਦਿਲ ਹਨ, ਜਾਂ ਸਿਰਲੱਥ ਬਹਾਦਰ।
ਮੁਦਕੀ ਦੀ ਰੇਤਲੀ ਧਰਤੀ ਨੂੰ ਬਹਾਦਰਾਂ ਦੇ ਲਹੂ ਨਾਲ ਸਿੰਜਣ ਵਾਸਤੇ ੧੮ ਦਸੰਬਰ, ੧੮੪੫ ਈ. ਦਾ ਦਿਨ ਆ ਗਿਆ। ਇਕ ਪਾਸੇ ੧੧ ਹਜ਼ਾਰ ਅੰਗਰੇਜ਼ੀ ਫ਼ੌਜ ਤੇ ਇਕ ਪਾਸੇ ਏਨੀ-ਕੁ ਹੀ ਸਿੱਖ ਫ਼ੌਜ ਆਪਸ ਵਿਚ ਭਿੜਨ ਵਾਸਤੇ ਤਿਆਰ ਖਲੀਆਂ ਸਨ। ਅੰਗਰੇਜ਼ਾਂ ਨੇ ਮੋਰਚਾ-ਬੰਦੀ ਏਸ ਤਰ੍ਹਾਂ ਕੀਤੀ : ਵਿਚਕਾਰ ਗਿਲਬਰਟ (Glibert) ਦਾ ਡਵੀਜ਼ਨ, ਸੱਜੇ ਹੱਥ ਸਰ ਹੈਰੀ ਸਮਿੱਥ (Harry Smith) ਦਾ ਡਵੀਜ਼ਨ ਤੇ ਖੱਬੇ ਪਾਸੇ ਮੈਕਾਸਕਿਲ (Macaskill) ਦਾ ਡਵੀਜ਼ਨ ਵਿਚਕਾਰ ਤੋਪਖ਼ਾਨਾ ਸੀ। ਸੱਜੇ ਹੱਥ ਅਗਲੀ ਪਾਲ ਵਿਚ ਬ੍ਰਗੇਡੀਅਰ ਗਫ (Gough) ਤੇ ਵਾਈਟ (White) ਰਸਾਲੇ ਸਣੇ ਤੇ ਖੱਬੇ ਹੱਥ ਗੇਡੀਅਰ ਮੈਕਟੀਅਰ (Mactier) ਰਸਾਲੇ ਤੇ ਨੇਜ਼ਿਆਂ ਵਾਲਿਆਂ ਸਣੇ। ਦੂੱਜੀ ਪਾਲ ਵਿਚ ਪੈਦਲ ਸਨ : ਸੱਜੇ ਹੱਥ ਬ੍ਰਗੇਡੀਅਰ ਵ੍ਹੀਲਰ (Wheeler) ਤੇ ਬ੍ਰਗੇਡੀਅਰ ਬੋਲਟਨ (Brigadier Bolton) ਤੇ ਖੱਬੇ ਹੱਥ ਬ੍ਰਗੇਡੀਅਰ ਵਾਲਸ (Wallace)। ਸਾਰੀ ਫ਼ੌਜ ਦਾ ਸੈਨਾਪਤੀ ਸਰ ਹਯੂਗ ਗਫ (Sir Hugh Gough) ਸੀ।
ਦੁੱਜੇ ਪਾਸੇ ਸੈਨਾਪਤੀ ਲਾਲ ਸਿੰਘ-ਜਿਸਦੇ ਮਾਤਹਿਤ ਜਰਨੈਲ ਅਜੁੱਧਿਆ ਪ੍ਰਸਾਦ, ਅਮਰ ਨਾਥ, ਬਖ਼ਸ਼ੀ ਕਯਾ ਲਾਲ, ਸ. ਚਤਰ ਸਿੰਘ ਕਾਲਿਆਂ ਵਾਲਾ, ਸ. ਰਾਮ ਸਿੰਘ ਤੇ ਸ: ਬੁੱਧ ਸਿੰਘ ਸਨ। ੧੦-੧੨() ਹਜ਼ਾਰ ਫ਼ੌਜ (ਜਿਸ ਵਿਚੋਂ ਚਾਰ ਹਜ਼ਾਰ ਡੋਗਰੇ ਤੇ ਮੁਸਲਮਾਨ ਸਨ, ਜੋ ਲਾਲ ਸਿੰਘ ਦੀ ਨਿੱਜੀ ਫ਼ੌਜ ਸੀ) ਤੇ ੨੨ ਤੋਪਾਂ ਸਣੇ ਤਿਆਰ ਖਲਾ ਸੀ।
[] (Cunningham) ਕਨਿੰਘਮ (१८४८), ਪੰਨਾ ३०२।
() (Cunningham) ਕਨਿੰਘਮ (१८४८), ਪੰਨਾ ३०६, २ ਹਜ਼ਾਰ ਪੈਦਲ ਤੇ ੮-੧੦ ਹਜ਼ਾਰ ਅਸਵਾਰ।