Back ArrowLogo
Info
Profile

ਚਾਰ ਘੜੀ ਰਾਤ ਗਈ ਲਾਰਡ ਹਾਰਡਿੰਗ ਆਪ ਮੈਦਾਨ ਵਿਚ ਆ ਗਿਆ। ਉਸਦੇ ਆਉਣ ਨਾਲ ਜੰਗ ਦਾ ਪਾਸਾ ਪਲਟ ਗਿਆ, ਅੰਗਰੇਜ਼ੀ ਫ਼ੌਜ ਦੇ ਹੌਸਲੇ ਵਧ ਗਏ ਤੇ ਸਿੱਖ ਫ਼ੌਜ ਨੇ ਹੌਲੀ ਹੌਲੀ ਪਿੱਛੇ ਹਟਣਾ ਸ਼ੁਰੂ ਕਰ ਦਿੱਤਾ। ਯੁੱਧ ਨੇਤਾ ਵੇਖ ਕੇ ਦੰਗ ਰਹਿ ਗਏ। ਸਿੱਖ ਪਿੱਛੇ ਹਟਦੇ ਹੋਏ ਵੀ ਤਿਤਰ-ਬਿਤਰ ਨਹੀਂ ਹੋਏ। ਸਿੱਖਾਂ ਨੂੰ ਹਨ੍ਹੇਰੇ ਨੇ ਆਪਣੀ ਬੁੱਕਲ ਵਿਚ ਲੁਕਾ ਲਿਆ ਤੇ ਲੜਾਈ ਸਮਾਪਤ ਹੋਈ।

ਅੰਗਰੇਜ਼ਾਂ ਦਾ ਹੌਸਲਾ ਨਾ ਪਿਆ, ਕਿ ਸਿੱਖਾਂ ਦਾ ਵਧੇਰੇ ਪਿੱਛਾ ਕਰਦੇ, ਸਗੋਂ ਸਾਰੀ ਰਾਤ ਭੈ ਰਿਹਾ, ਕਿ ਸਿੱਖ ਪਰਤ ਕੇ ਫੇਰ ਨਾ ਆ ਪੈਣ। "ਏਸ ਲੜਾਈ ਨੇ ਇਹ ਸਾਬਤ ਕਰ ਦਿੱਤਾ, ਕਿ ਸਿੱਖ ਉਹਨਾਂ ਸਾਰੀਆਂ ਫ਼ੌਜਾਂ ਨਾਲੋਂ ਚੰਗੇ ਸਿਪਾਹੀ ਹਨ, ਜਿੰਨ੍ਹਾਂ ਨਾਲ ਹਿੰਦੁਸਤਾਨੀ ਅੰਗਰੇਜ਼ੀ ਫ਼ੌਜ ਨੂੰ ਅੱਜ ਤਕ ਲੜਨਾ ਪਿਆ[ ] ।" ਸਾਰੀ ਰਾਤ ਅੰਗਰੇਜ਼ੀ ਫ਼ੌਜ ਨੇ ਮੋਰਚਿਆਂ ਵਿਚ ਹੀ ਕੱਟੀ। ਦਿਨ ਚੜ੍ਹੇ ਖ਼ਾਲੀ ਮੈਦਾਨ ਵੇਖ ਕੇ ਅੰਗਰੇਜ਼ਾਂ ਨੇ ਫ਼ਤਹਿ ਦੇ ਵਾਜੇ ਵਜਾਏ। ਮੈਦਾਨ ਵਿਚ ਸੁੰਞੀਆਂ ਪਈਆਂ ਹੋਈਆਂ ਸਿੱਖਾਂ ਦੀਆਂ ੧੭ ਤੋਪਾਂ ਅੰਗਰੇਜ਼ਾਂ ਦੇ ਹੱਥ ਆਈਆਂ। ਇਹ ਫ਼ਤਹਿ ਬੜੇ ਮਹਿੰਗੇ ਮੁੱਲ ਪਈ। ਸਰ ਰਾਬਰਟ ਸੇਲ (Sir Robert Sale) ਸਰ ਜਾਨ ਮੈਕਾਸਕਿਲ (Sir John Macaskill) ਤੇ ਬ੍ਰਗੇਡੀਅਰ ਬੋਲਟਨ(Br. Bolton) ਮਾਰੇ ਗਏ। ਕੁੱਲ ਨੁਕਸਾਨ ੧੩ ਅੰਗਰੇਜ਼ ਅਫ਼ਸਰ, ੨ ਦੇਸੀ ਅਫ਼ਸਰ ਤੇ ੨੦੦ ਸਿਪਾਹੀ ਮਾਰੇ ਗਏ। ੩੯ ਅੰਗਰੇਜ਼ ਅਫ਼ਸਰ, ੯ ਦੇਸੀ ਅਫ਼ਸਰ ਤੇ ੬੦੦ ਸਿਪਾਹੀ ਜ਼ਖਮੀ ਹੋਏ॰। ਏਨਾ-ਕੁ ਹੀ ਨੁਕਸਾਨ ਸਿੱਖਾਂ ਦਾ ਹੋਇਆ। ਜੇ ਕਦੇ ਸਿੱਖਾਂ ਦੇ ਜਰਨੈਲ ਦੇਸ-ਭਗਤ ਹੁੰਦੇ, ਤਾਂ ਫੇਰ ਕੀ ਹੁੰਦਾ ? ਕਹੇ ਬਿਨਾਂ ਹੀ ਪਰਗਟ ਹੈ।

ਕਰਨਲ ਮੈਲੀਸਨ (Malleson) ਤਾਂ ਏਸ ਫ਼ਤਹਿ ਨੂੰ ਫ਼ਤਹਿ ਹੀ ਨਹੀਂ ਮੰਨਦਾ। ਉਹ ਲਿਖਦਾ ਹੈ, "ਇਸ ਵਿਚ ਸ਼ੱਕ ਹੈ, ਕਿ ਫ਼ਤਹਿ ਨੇ ਬਿਲਕੁਲ ਅੰਗਰੇਜ਼ਾਂ ਦੇ ਕਦਮ ਚੁੰਮੇ ਹੋਣ()।" ਕਪਤਾਨ ਕਨਿੰਘਮ ਲਿਖਦਾ ਹੈ :

[] (M. Gregor) ਮੈਕਗ੍ਰੇਗਰ, ਪੰਨਾ ੯੪।

*(The Sikh Wars) ਸਿੱਖ ਯੁੱਧ, ਪੰਨਾ ੯੪, Lord Gough's Despatch of the 19th Dec. 1845, 215 Killed and 657 wounded. ਲਾਰਡ ਗਫ ਦੀ ਚਿੱਠੀ, ੨੧੫ ਮਰੇ, ੬੫੭ ਫੱਟੜ ਹੋਏ।

()ਪੰਜਾਬ ਹਰਣ ਔਰ ਮ. ਦਲੀਪ ਸਿੰਹ, ਪੰਨਾ ੩੮।

121 / 251
Previous
Next