

"ਅੰਗਰੇਜ਼ਾਂ ਦੀ ਇਹ ਫ਼ਤਹਿ-ਉਹਨਾਂ ਦੀਆਂ ਹੋਰ ਜਿੱਤਾਂ ਵਾਂਗ-ਪੂਰੀ ਨਹੀਂ ਸੀ0 ।"
ਅੰਗਰੇਜ਼ਾਂ ਦੀ ਘਬਰਾਹਟ ਦਾ ਪਤਾ ਉਹਨਾਂ ਦੇ ਉਸ ਦਿਨ ਦੇ ਕੰਮ ਤੋਂ ਲੱਗ ਜਾਂਦਾ ਹੈ। ਉਹ ਸਭ ਤੋਂ ਪਹਿਲਾਂ ਸਰ ਜਾਨ ਲਿਟਲਰ ਦੀ ਫ਼ੌਜ ਨਾਲ ਮਿਲਣ ਵਾਸਤੇ ਉਤਾਵਲੇ ਸਨ। ਅਫ਼ਸਰਾਂ ਨੂੰ ਡਰ ਸੀ, ਕਿ ਨਵੀਂ ਫ਼ੌਜ ਦੀ ਮਦਦ ਤੋਂ ਬਿਨਾਂ, ਇਹ ਫ਼ੌਜ ਸਿੱਖਾਂ ਨਾਲ ਲੜਨ ਵਾਸਤੇ ਤਿਆਰ ਨਹੀਂ ਹੋਵੇਗੀ। ਜਿੱਥੇ ਬਾਕੀ ਸਾਰੇ ਅਫ਼ਸਰ ਘਬਰਾਏ ਹੋਏ ਸਨ, ਓਥੇ ਮੇਜਰ ਬਰਾਡਫੁਟ ਕਹਿ ਰਿਹਾ ਸੀ, "ਤੁਹਾਨੂੰ ਘੱਟ ਤੋਂ ਘੱਟ ਇਕ ਹੋਰ ਸਖ਼ਤ ਲੜਾਈ ਵਾਸਤੇ ਤਿਆਰ ਰਹਿਣਾ ਚਾਹੀਏ*।" ਉਸ ਨੂੰ ਲਾਲ ਸਿੰਘ ਤੇ ਤੇਜ ਸਿੰਘ ਦੀ ਕੌਮੀ ਗ਼ੱਦਾਰੀ ਉੱਤੇ ਯਕੀਨ ਸੀ। ਉਸ ਨਾਲ ਉਹਨਾਂ ਦਾ ਚਿੱਠੀ-ਪੱਤਰ ਜੁ ਸੀ।
ਏਸ ਲੜਾਈ ਪਿੱਛੋਂ ਲੈਫ਼ਟੀਨੈਂਟ ਬਿੱਡਲਫ (Biddulph) ਭੁੱਲਿਆ ਹੋਇਆ-ਸਿੱਖਾਂ ਦੇ ਕਾਬੂ ਆ ਗਿਆ, ਤਾਂ ਸਿੱਖ ਸਰਦਾਰਾਂ ਨੇ ਆਪਣਾ ਸਿਪਾਹੀ ਨਾਲ ਦੇ ਕੇ ਉਸ ਨੂੰ ਅੰਗਰੇਜ਼ੀ ਛਾਉਣੀ ਵਿਚ ਪੁਚਾ ਦਿੱਤਾ। ਲਾਰਡ ਹਾਰਡਿੰਗ ਸਿੱਖਾਂ ਦੇ ਇਸ ਕਰਤੱਵ ਉੱਤੇ ਏਨਾ ਮੋਹਿਆ ਗਿਆ, ਕਿ ਉਹਨੇ ਬਿੱਡਲਫ ਨੂੰ ਫੇਰ ਜੰਗ ਵਿਚ ਨਹੀਂ ਜਾਣ ਦਿੱਤਾ। ਕੁਛ ਹੋਰ ਅੰਗਰੇਜ਼ ਰਾਹੋਂ ਭੁੱਲ ਕੇ ਸਿੱਖ ਛਾਉਣੀ ਵਿਚ ਚਲੇ ਗਏ, ਤਾਂ ਸਿੱਖ ਸਰਦਾਰ ਨੇ ਉਹਨਾਂ ਨੂੰ ਰਾਹ- ਖ਼ਰਚ ਲਈ ਰੁਪੈ ਦੇ ਕੇ ਅੰਗਰੇਜ਼ੀ ਛਾਉਣੀ ਵਿਚ ਪੁਚਾ ਦਿੱਤਾ () ਮੁਦਕੀ ਦੇ ਮੈਦਾਨ ਵਿਚੋਂ ਨੱਸ ਕੇ ਕੁਛ ਸਿੱਖ ਤਾਂ ਦਰਿਆਓਂ ਪਾਰ ਚਲੇ ਗਏ ਤੇ ਕੁਛ ਤੇਜ ਸਿੰਘ ਦੀ ਫ਼ੌਜ ਵਿਚ ਆ ਮਿਲੇ। ੨੦ ਦਸੰਬਰ ਨੂੰ ਫੇਰੂ ਸ਼ਹਿਰ ਤੇ ਸੁਲਤਾਨ ਖ਼ਾਂ ਵਾਲਾ ਕੋਲ ਸਿੱਖ ਫੇਰੂ ਸ਼ਹਿਰ ਵਿੱਚ ਖ਼ਾਲਸਾ ਫ਼ੌਜਾਂ ਆ ਇਕੱਠੀਆਂ ਹੋਈਆਂ। ਫੇਰੂ ਸ਼ਹਿਰ ਨੇੜੇ ਸਿੱਖਾਂ ਨੇ ਘੋੜ- ਸੁੰਬਾ ਮੋਰਚਾ ਬਣਾਇਆ, ਜਿਸਦਾ ਵਿਚਲਾ ਹਿੱਸਾ ਦੱਖਣ ਨੂੰ ਅਗਾਂ ਵਧਿਆ
0(Cunningham) ਕਨਿੰਘਮ (੧੮੪੯). ਪੰਨਾ ੩੦੬।
*(M. Gregor) ਮੈਕਗਰ, ਪੰਨਾ ੯੦।
()(M. Gregor) ਮੈਕਗਰ, ਪੰਨਾ ੬੦।