

ਹੋਇਆ ਸੀ। ਇਹ ਮੋਰਚਾ ਅੱਧ ਮੀਲ ਚੌੜਾ ਤੇ ਮੀਲ ਤੋਂ ਵਧੇਰੇ ਲੰਮਾ ਸੀ। ਇਸ ਵਿਚ ੧੦੦ ਤੋਪਾਂ, ੮-੧੦ ਹਜ਼ਾਰ ਰਸਾਲਾ ਤੇ ੧੨ ਰਜਮੰਟਾਂ (੮-੯ ਹਜ਼ਾਰ) ਪੈਦਲ ਫ਼ੌਜ ਮਿਸਰ ਲਾਲ ਸਿੰਘ ਦੀ ਕਮਾਨ ਹੇਠਾਂ ਅੰਗਰੇਜ਼ਾਂ ਦੀ ਉਡੀਕ ਕਰ ਰਹੀ ਸੀ।
੧੯ ਦਸੰਬਰ ਨੂੰ ਸਬਾਬੂ ਤੇ ਕਸੌਲੀ ਦੀ ਫ਼ੌਜ ਵੀ ਮੁਦਕੀ ਵਿਚ ਸੈਨਾਪਤੀ ਗਫ ਨੂੰ ਆ ਮਿਲੀ। ਉਹ ਛੇਤੀ ਤੋਂ ਛੇਤੀ ਸਰ ਲਿਟਲਰ ਦੀ ਫ਼ੌਜ ਨੂੰ ਮਿਲਨਾ ਚਾਹੁੰਦਾ ਸੀ। ਜ਼ਖ਼ਮੀਆਂ ਨੂੰ ਮੁਦਕੀ ਹੀ ਛੱਡ ਕੇ ਉਸਨੇ ਮਿਸਰੀ ਵਾਲੇ ਵੱਲ ਕੂਚ ਕੀਤਾ। ਏਸ ਗੱਲ ਦਾ ਖ਼ਾਸ ਖ਼ਿਆਲ ਰਖਿਆ ਗਿਆ, ਕਿ ਸਿੱਖਾਂ ਦੇ ਮੋਰਚੇ ਤੋਂ ਪਾਸੇ ਅੰਗਰੇਜ਼ ਮੁਦਕੀ ਤੋਂ ਫੇਰੂ ਸ਼ਹਿਰ ਵਿਚ ਦੱਖਣ ਵੱਲ ਹੋ ਕੇ ਜਾਇਆ ਜਾਵੇ। ਫੀਰੋਜ਼ਪੁਰ, ੨੦ ਦਸੰਬਰ ਰਾਤ ਨੂੰ ਲਿਟਰਲ ਨੂੰ ਹੁਕਮ ਮਿਲਿਆ ਤੇ ੨੧ ਸਵੇਰੇ ੮ ਵਜੇ ਉਹ ਓਥੋਂ ਤੁਰ ਪਿਆ। ਦੁਪਹਿਰ ਤਕ ਦੋਵੇਂ ਦਲ ਮਿਸਰੀ ਵਾਲੇ ਆ ਮਿਲੇ। ਮੁਦਕੀ ਫ਼ੌਜ ਦੇ ਅਫ਼ਸਰ ਸਿੱਖਾਂ ਦੇ ਇਸ ਬਹਾਦਰਾਨਾ ਚਲਨ ਨੂੰ ਵੇਖ ਕੇ ਯਕੀਨ ਰਖਦੇ ਸਨ, ਕਿ ਉਹਨਾਂ ਦੀ ਫ਼ੌਜ ੨੧ ਦਸੰਬਰ ਨੂੰ ਲੜੇਗੀ ਨਹੀਂ ਤੇ ਏਸ ਗੱਲ ਉੱਤੇ ਸਾਰੇ ਰਾਹ ਵਿਚਾਰ ਹੁੰਦੀ ਆਈ॰। ਨਵੀਂ ਲਿਟਲਰ ਦੀ ਫੌਜ ਮਿਲਨ ਕਰਕੇ ਫਿਰ ਨਵਾਂ ਉਤਸ਼ਾਹ ਪੈਦਾ ਹੋ ਗਿਆ। ਮਿਲ ਜੁਲ ਕੇ ਅੰਗਰੇਜ਼ੀ ਫ਼ੌਜ ੧੮ ਹਜ਼ਾਰ[ ] ਹੋ ਗਈ, ਜਿਸ ਕੋਲ ੬੫ ਤੋਂ ਵੱਧ ਤੋਪਾਂ ਸਨ।
ਸੈਨਾਪਤੀ ਗਫ ਨੇ ਆਪਣੀ ਫ਼ੌਜ ਨੂੰ ਏਸ ਤਰ੍ਹਾਂ ਖਲਾ ਕੀਤਾ : ਖੱਬੇ ਹੱਥ (ਲਹਿੰਦੇ ਪਾਸੇ) ਸਰ ਲਿਟਲਰ, ਸੱਜੇ ਹੱਥ (ਚੜ੍ਹਦੇ ਪਾਸੇ) ਜੈਨਰਲ ਹਰੀ ਸਮਿਥ ਤੇ ਵਿਚਕਾਰ ਜੈਨਰਲ ਗਿਲਬਰਟ। ਵਿਚਲੇ ਹਿੱਸੇ ਵਿਚ ਹੀ ਗਫ ਤੇ
o(M. Gregor) ਮੈਕਗਰ, ਪੰਨਾ ੮੯੧।
[](The Sikh Wars) ਸਿੱਖ ਯੁੱਧ, ਪੰਨਾ ८२। ਗਾਰਡਨ(Gordon) ਪੰਨਾ ੧੭੭ ਉੱਤੇ ੨੫ ਹਜ਼ਾਰ ਫ਼ੌਜ ਤੇ ੯੬ ਤੋਪਾਂ ਲਿਖਦਾ ਹੈ। ਮੈਕਗ੍ਰੇਗਰ (M.Gregor n. 67) ਫੇਰੂ ਸ਼ਹਿਰ ਵਿਚ ਅੰਗਰੇਜ਼ੀ ਫ਼ੌਜ ਦੀ ਗਿਣਤੀ ਇਉਂ ਲਿਖਦਾ ਹੈ : ੨੦ ਹਜ਼ਾਰ ਪੈਦਲ, ੩੫ ਸੋ ਰਸਾਲਾ, ੯ ਸੌ ਤੋਪਚੀ, ੪੨ ਤੋਪਾਂ ਛੋਟੀਆਂ (੬ ਪੌਂਡ ਦੀਆਂ) ੨੪ ਤੋਪਾਂ ਵੱਡੀਆਂ (੯ ਪੌਂਡ ਦੀਆਂ) ਤੇ ਦੋ ਤੋਪਾਂ ਬਹੁਤ ਭਾਰੀਆਂ।