Back ArrowLogo
Info
Profile

ਲਾਰਡ ਹਾਰਡਿੰਗ ਸਨ। ਇਹ ਫ਼ੌਜ ਸਿੱਖਾਂ ਤੋਂ ਦੱਖਣ ਦੀ ਬਾਹੀ, ਪਹਾੜ ਨੂੰ ਮੂੰਹ ਕਰ ਕੇ ਖਲੀ ਸੀ।

ਲਾਰਡ ਹਾਰਡਿੰਗ ਨੇ ਆਪਣੀ ਫ਼ੌਜ ਦਾ ਉਤਸ਼ਾਹ ਵਧਾਉਣ ਬਦਲੇ ਗਵਰਨਰ-ਜਨਰਲ ਦੇ ਉੱਚੇ ਅਹੁਦੇ ਦੀ ਪਰਵਾਹ ਨਾ ਕਰਦਿਆਂ ਹੋਇਆਂ ਸੈਨਾਪਤੀ ਗਫ ਦੇ ਮਾਤਹਿਤ ਕਪਤਾਨ (ਛੋਟਾ ਸੈਨਾਪਤੀ) ਬਣਨਾ ਪਰਵਾਨ ਕੀਤਾ।

ਦੋਹਾਂ ਧਿਰਾਂ ਨੇ ਮੋਰਚਾ-ਬੰਦੀ ਠੀਕ ਕਰ ਲਈ : ਤੋਪਾਂ ਥੜਿਆਂ 'ਤੇ ਬੀੜੀਆਂ ਗਈਆਂ। ਸਿਪਾਹੀ ਮਰ ਮਿਟਣ ਵਾਸਤੇ ਅਫ਼ਸਰਾਂ ਦੇ ਹੁਕਮ ਦੀ ਉਡੀਕ ਵਿਚ ਤਿਆਰ ਹੋ ਖਲੇ। ਇਹ ਤਿਆਰੀਆਂ ਕਰਦਿਆਂ ਕਰਾਉਂਦਿਆਂ ਇਕ ਘੰਟਾ ਦਿਨ ਰਹਿ ਗਿਆ। ੨੧ ਦਸੰਬਰ ਦੇ ਸੂਰਜ ਦਾ ਤੇਜ ਪੈਰੋ ਪੈਰ ਘਟ ਰਿਹਾ ਸੀ, ਜਾਂ ਅੰਗਰੇਜ਼ਾਂ ਨੇ ਆਪਣੀਆਂ ਤੋਪਾਂ ਨੂੰ ਪਲੀਤੇ ਲਾਏ। ਓਧਰੋਂ ਸਿੱਖਾਂ ਦੀਆਂ ਤੋਪਾਂ ਵੀ ਅੱਗ ਉਗਲਣ ਲੱਗ ਪਈਆਂ। ਮਾਵਾਂ ਦੇ ਨੋਨਿਹਾਲ ਸਦਾ ਦੀ ਨੀਂਦੇ ਸੌਣ ਲੱਗੇ।

ਅੰਗਰੇਜ਼ਾਂ ਦੀ ਪਹਿਲੀ ਪਾਲ ਅੱਗੇ ਵਧੀ ਤੇ ਵੱਧਦੀ-ਵੱਧਦੀ ਸਿੱਖਾਂ ਦੇ ਮੋਰਚੇ ਤੋਂ ੩੦੦ ਗਜ਼ ਦੀ ਵਿੱਥ 'ਤੇ ਆ ਗਈ। ਅੰਗਰੇਜ਼ੀ ਤੋਪਾਂ ਨੇ ਕਹਿਰ ਦੀ ਅੱਗ ਵਸਾਈ। ਸਿੱਖਾਂ ਦੀਆਂ ਤੋਪਾਂ ਨੇ ਅੱਗੋਂ ਦੂਣੇ ਬਲ ਨਾਲ ਜਵਾਬ ਦਿੱਤਾ। ਸਰ ਲਿਟਲਰ ਦੀ ਫ਼ੌਜ ਅੱਗੇ ਵਧੀ ਤੇ ਉਹਦੀ ਥਾਂ ਵਾਲਸ ਦੀ ਫ਼ੌਜ ਨੇ ਆ ਸੰਭਾਲੀ। ਅੰਗਰੇਜ਼ੀ ਦਸਤੇ (ਇਕ ਪਾਸਿਓਂ ਲਿਟਲਰ ਤੇ ਦੂੱਜੇ ਪਾਸਿਓਂ ਹਰੀ ਸਮਿਥ) ਸਿੱਖਾਂ ਦਿਆਂ ਮੋਰਚਿਆਂ ਤੱਕ ਪੁਜ ਪਏ, ਪਰ ਸਿੱਖ ਜ਼ਰਾ ਨਾ ਘਬਰਾਏ, ਸਗੋਂ ਵਧੇਰੇ ਜੋਸ਼ ਨਾਲ ਗੋਲਾਬਾਰੀ ਕਰਨ ਲੱਗੇ। ਹਰੀ ਸਮਿਥ ਦੀ ਫ਼ੌਜ ਬਿਜਲੀ ਵਾਂਗ ਗਰਜ ਕੇ ਸਿੱਖਾਂ 'ਤੇ ਜਾ ਪਈ ਤੇ ੬ ਤੋਪਾਂ ਖੋਹ ਲਈਆਂ। ਲਾਗੇ ਹੀ ਮਾਨਾਂਵਾਲੀਆਂ ਚਾਰ ਪਲਟਨਾਂ ਖਲੀਆਂ ਸਨ। ਉਹਨਾਂ 'ਸਤਿ ਸ੍ਰੀ ਅਕਾਲ' ਦੇ ਜੈਕਾਰਿਆਂ ਦੀ ਗੂੰਜ ਨਾਲ ਉਸ ਤੂਫਾਨ ਵਾਂਗ ਵੱਧਦੀ ਫ਼ੌਜ ਉਤੇ ਹੱਲਾ ਬੋਲ ਦਿੱਤਾ। ਉਹਨਾਂ ਆਪਣੀਆਂ ਛੀਏ ਤੋਪਾਂ ਵਾਪਸ ਲੈ ਲਈਆਂ ਤੇ ਪਹਿਲੇ ਟਿਕਾਣੇ ਬੀੜ ਕੇ ਅੰਗਿਆਰ ਬਰਸਾਉਣੇ ਸ਼ੁਰੂ ਕਰ ਦਿੱਤੇ। ਹੁਣ ਅੰਗਰੇਜ਼ੀ ਫ਼ੌਜ ਨੂੰ ਪਿੱਛੇ ਹਟਣ ਤੋਂ ਬਿਨਾਂ ਕੋਈ ਰਾਹ ਨਾ ਦਿੱਸਿਆ। ਏਹਾ ਹਾਲ ਲਿਟਲਰ ਦੀ ਫੌਜ ਦਾ ਹੋਇਆ।

124 / 251
Previous
Next