

ਉਹਨਾਂ ਦੀਆਂ ਰਜਮੰਟਾਂ ਨਾਲ ਕੀ ਹੋ ਬੀਤੀ ਸੀ। ਦੁਸ਼ਮਣ ਦੀਆਂ ਕੁਛ ਪਾਲਾਂ ਤੋੜੀਆਂ ਨਹੀਂ ਗਈਆਂ ਸਨ। ਸਿੱਖਾਂ ਨੇ ਆਪਣੀਆਂ ਤੋਪਾਂ ਦਾ ਮੂੰਹ ਉਹਨਾਂ ਭੁੱਖੇ ਤਿਹਾਏ ਤੇ ਥੱਕੇ ਹੋਏ ਸਿਪਾਹੀਆਂ (ਅੰਗਰੇਜ਼ਾਂ) ਵੱਲੇ ਕਰ ਦਿੱਤਾ, ਜੋ ਪਾਲੇ ਦੇ ਮਾਰੇ ਅੱਗ ਸੇਕਣ ਵਾਸਤੇ ਘਾਹ ਫੂਸ ਬਾਲੀ ਬੈਠੇ ਸਨ। ਅੰਗਰੇਜ਼ ਬੜੇ ਡਰ ਤੇ ਘਬਰਾਹਟ ਵਿੱਚ ਸਨ। ਅੰਗਰੇਜ਼ ਫ਼ੌਜ ਓਪਰੇ ਮੁਲਕਾਂ ਵਿੱਚ-ਜਿਵੇਂ ਹਿੰਦੁਸਤਾਨ ਵਿਚ ਵੀ-ਬੜੀ ਚੰਗੀ ਸਾਬਤ ਹੋ ਚੁੱਕੀ ਸੀ, ਜਦੋਂ ਡਸਿਪਲਨ-ਫ਼ੌਜੀ ਕਾਨੂੰਨ-ਕੋਈ ਨਹੀਂ ਸੀ ਜਾਣਦਾ ਤੇ ਫ਼ਤਹਿ ਸਦਾ ਵਾਸਤੇ ਸੀ (ਭਾਵ ਜਿੰਨਾ ਚਿਰ ਅੰਗਰੇਜ਼ ਜਿੱਤਾਂ ਜਿੱਤਦੇ ਰਹੇ ਤੇ ਉਹਨਾਂ ਵਰਗਾ ਲੜਾਈ ਦਾ ਢੰਗ ਕੋਈ ਨਹੀਂ ਸੀ ਜਾਣਦਾ)। ਪਰ ਕੁਛ ਘੰਟਿਆਂ ਵਿਚ ਹੀ ਦੂਰ ਦੇਸ ਦੇ ਪੰਜ ਹਜ਼ਾਰ ਬੱਚਿਆਂ (ਅੰਗਰੇਜ਼ਾਂ) ਨੂੰ ਪਤਾ ਲੱਗ ਗਿਆ, ਕਿ ਉਹਨਾਂ ਦਾ ਹੁਨਰ ਦੁਸ਼ਮਣ ਨੇ ਸਿੱਖ ਲਿਆ ਹੈ ਤੇ ਹੁਣ ਉਹਨਾਂ ਨੂੰ ਕੋਈ ਚੰਗਾ ਢੰਗ ਵਰਤਣਾ ਪਵੇਗਾ। ਓਸ ਯਾਦਗਿਰੀ ਵਾਲੀ ਰਾਤ ਨੂੰ ਜਿਸ ਜ਼ਮੀਨ ਉੱਤੇ ਅੰਗਰੇਜ਼ ਖਲੇ ਸਨ, ਉਸ ਦੇ ਵੀ ਮਾਲਕ ਨਹੀਂ ਸਨ। ਉਹਨਾਂ ਕੋਲ ਹੋਰ ਸੱਜਰਸਾਹ (ਰੀਜ਼ਰਵ-Reserve) ਫ਼ੌਜ ਕੋਈ ਨਹੀਂ ਸੀ, ਜਦੋਂ ਦੁਸ਼ਮਣ ਕੋਲ ਦੁੱਜਾ ਦਲ ਖਲਾ ਸੀ ਤੇ ਉਹ (ਦੁਸ਼ਮਣ ਸਿੱਖ) ਤਾਕਤ ਨਾਲ ਲੜਾਈ ਕਰ ਸਕਦਾ ਸੀ। ਸੋ ਫ਼ੀਰੋਜ਼ਪੁਰ ਵੱਲ ਹਟ ਜਾਣ ਦਾ ਖ਼ਿਆਲ ਪੈਦਾ ਹੋਇਆ।"0
ਅੰਗਰੇਜ਼ੀ ਫ਼ੌਜ ਵਿੱਚ ਸਾਰੇ ਕੁਰਲਾਹਟ ਮੱਚ ਰਿਹਾ ਸੀ। ਲਾਰਡ ਹਾਰਡਿੰਗ ਤੋਂ ਆਪਣੀ ਫ਼ੌਜ ਦੀ ਇਹ ਦੁਰਦਸ਼ਾ ਸਹਾਰੀ ਨਾ ਗਈ। ਉਸ ਨੇ ਘੜੀ ਤੇ ਤਗ਼ਮੇ ਲਾਹ ਕੇ ਆਪਣੇ ਪੁੱਤਰ ਨੂੰ ਦੇ ਦਿੱਤੇ ਤੇ ਇਕ ਜੋਸ਼ੀਲਾ ਜਥਾ ਲੈ ਕੇ ਸਿੱਖਾਂ ਦੇ ਤੋਪਖ਼ਾਨੇ 'ਤੇ ਜਾ ਪਿਆ। ਇਕ ਤੋਪ, ਜੋ ਮਿੰਟ-ਮਿੰਟ ਪਿਛੋਂ ਅੱਗ ਉਗਲ ਰਹੀ ਸੀ, ਜਾ ਕਾਬੂ ਕੀਤੀ ਤੇ ਕਿੱਲ ਠੋਕ ਕੇ ਉਹਦਾ ਮੂੰਹ ਬੰਦ ਕਰ ਦਿੱਤਾ। ਅੱਗੋਂ ਸਿੱਖ ਸਿਪਾਹੀਆਂ ਨੇ ਬੀਰਤਾ ਵਾਲੀ ਹੱਦ ਕਰ ਦਿੱਤੀ। ਉਹਨਾਂ ਇਸ ਦਲੇਰੀ ਨਾਲ ਟਾਕਰਾ ਕੀਤਾ, ਕਿ ਲਾਚਾਰ ਹਾਰਡਿੰਗ ਨੂੰ ਤੋਪ ਛੱਡ ਕੇ ਪਿੱਛੇ ਮੁੜਨਾ ਪਿਆ। ਥੋੜ੍ਹੇ ਚਿਰ ਪਿੱਛੋਂ ਉਹ ਤੋਪ ਫੇਰ ਓਸੇ ਤਰ੍ਹਾਂ ਅੱਗ ਵਰ੍ਹਾ ਰਹੀ ਸੀ। ਸਿੱਖ ਸਿਪਾਹੀ ਤੇ ਅੰਗਰੇਜ਼ ਜਰਨੈਲ ਦੋਵੇਂ ਧਿਰਾਂ ਹੀ
0(Cunningham) ਕਨਿੰਘਮ (੧੮੪੯). ਪੰਨਾ ੩੦੮!