Back ArrowLogo
Info
Profile

ਸੋਭਾ ਦੇ ਅਧਿਕਾਰੀ ਸਨ। ਦੋਹਾਂ ਨੇ ਆਪੋ ਆਪਣੀ ਵੀਰਤਾ ਵਿਖਾਉਣ ਲਈ ਫ਼ਰਕ ਨਹੀਂ ਛੱਡਿਆ। ਪਰ ਜੇ ਕਦੇ ਸਿੱਖ ਫ਼ੌਜਾਂ ਕੋਲ ਹਰੀ ਸਿੰਘ ਨਲੂਆ ਜਾਂ ਰਣਜੀਤ ਸਿੰਘ ਵਰਗਾ ਸੈਨਾਪਤੀ ਹੁੰਦਾ, ਤਾਂ ਲੜਾਈ ਦਾ ਸੁਆਦ ਆ ਜਾਂਦਾ।

ਸਾਰੀ ਰਾਤ ਥੋੜ੍ਹੀ ਬਹੁਤੀ ਗੋਲਾਬਾਰੀ ਹੁੰਦੀ ੨੧ ਦੀ ਰਾਤ ਲਾਰਡ ਹਾਰਡਿੰਗ ਦੀ ਚਿੱਠੀ ਰਹੀ। ਇਹ ਰਾਤ ਅੰਗਰੇਜ਼ਾਂ ਨੇ ਕਿਵੇਂ ਕੱਟੀ ? ਇਹ ਉਹਨਾਂ ਦੀਆਂ ਚਿੱਠੀਆਂ ਤੋਂ ਹੀ ਠੀਕ ਪਤਾ ਲੱਗ ਸਕਦਾ ਹੈ। ਲਾਰਡ ਹਾਰਡਿੰਗ ਵਲਾਇਤ ਦੇ ਵੱਡੇ ਵਜ਼ੀਰ ਸਰ ਰਾਬਰਟ ਪੀਲ (Sir Robert Peel) ਨੂੰ ਲਿਖਦਾ ਹੈ :-"੨੧ ਦੀ ਰਾਤ ਮੇਰੀ ਜ਼ਿੰਦਗੀ ਦੀ ਇਕ ਅਣਹੋਣੀ ਰਾਤ ਸੀ । ਰਾਤ ਨੂੰ ਕੜਾਕੇ ਦੀ ਸਰਦੀ ਸੀ। ਮੈਂ ਭੁੱਖੇ ਤੇ ਨੰਗੇ ਆਦਮੀਆਂ ਨਾਲ ਰਾਤ ਜਾਗਦਿਆਂ ਕੱਟੀ। ਸਾਮ੍ਹਣੇ ਤੰਬੂ ਬਲ ਰਹੇ ਸਨ। ਸਾਡੇ ਬਹਾਦਰ ਸਿਪਾਹੀ ਤੋਪਾਂ ਦੀ ਗੜਗੜਾਹਟ ਥੱਲੇ ਸੁੱਤੇ ਪਏ ਸਨ। ਸਾਰੀ ਰਾਤ ਗੋਲੀਆਂ ਦੀ ਠਾਹ ਠੂਹ ਹੁੰਦੀ ਰਹੀ। ਸਿੱਖਾਂ ਦੇ ਜੈਕਾਰੇ, ਸਾਡੇ ਅੰਗਰੇਜ਼ੀ 'ਹੁਰੇ' ਦੇ ਨਾਅਰੇ, ਸਿਪਾਹੀਆਂ ਦੇ ਦੌੜਨ ਦਾ ਖੜਾਕ ਤੇ ਜ਼ਖ਼ਮੀਆਂ ਦੀ ਚੀਕ ਪੁਕਾਰ ਮਿਲ ਕੇ ਇਕ ਡਰਾਉਣਾ ਸਮਾਂ ਬਣਾ ਰਹੀ ਸੀ। ਇਸ ਹਾਲਤ ਵਿਚ ਮੈਂ ਕੁਝ ਆਦਮੀਆਂ ਨਾਲ, ਜੋ ਪਿਛਲੀ ਰਾਤ ਤੋਪਾਂ ਖਿੱਚ ਕੇ ਲਿਆਏ ਸਨ, ਸਵੇਰ ਤੱਕ ਰਿਹਾ। ਵੱਖ-ਵੱਖ ਰਜਮੰਟਾਂ ਵਿਚ ਜਾ ਕੇ ਮੈਂ ਸਿਪਾਹੀਆਂ ਦਾ ਹੌਸਲਾ ਵਧਾਉਂਦਾ ਰਿਹਾ। ਸੋ ਮੈਨੂੰ ਆਰਾਮ ਕਰਨ ਦਾ ਕੋਈ ਸਮਾਂ ਨਾ ਮਿਲਿਆ। ਮੈਂ ਆਪਣੇ ਆਪ ਨੂੰ ਫੇਰ ਉਹਨਾਂ ਮਿੱਤਰਾਂ ਵਿਚ ਵੇਖਿਆ, ਜੋ-ਉਨੱਤੀਵੀਂ, ਇਕੱਤੀਵੀਂ, ਪੰਜਾਹਵੀਂ ਤੇ ਨੌਂਵੀ ਰਜਮੈਂਟ ਵਿੱਚ- ਮੇਰੇ ਨਾਲ ਦੱਖਣ ਵਿਚ ਲੜ ਚੁੱਕੇ ਸਨ। ਉਹ ਸਭ ਹੌਂਸਲੇ ਵਿਚ ਸਨ। ਮੈਂ ਹਰ ਇਕ ਨੂੰ ਏਹਾ ਆਖਦਾ ਸਾਂ, ਕਿ ਸਵੇਰੇ ਵੈਰੀ 'ਤੇ ਦੱਬ ਕੇ ਹੱਲਾ ਕਰੋ। ਜਾਂ ਉਸਨੂੰ ਮਾਰੋ ਜਾਂ ਆਪ ਬਹਾਦਰਾਂ ਵਾਂਗ ਮੈਦਾਨ ਵਿਚ ਕੱਟ ਮਰੋ। ਪਹੁ- ਫੁਟਦਿਆਂ ਹੀ ਅਸੀਂ ਸੱਚੇ ਅੰਗਰੇਜ਼ਾਂ ਵਾਂਗ ਅੱਗੇ ਵਧੇ*।

*Sir Henry Hardinge's Letter to Sir Robert Peel, the Prime Minister of the day.

127 / 251
Previous
Next