Back ArrowLogo
Info
Profile

ਸੈਨਾਪਤੀ ਗਫ ਲਿਖਦਾ ਹੈ :-“੨੧ ਦਸੰਬਰ ਦੀ ਰਾਤ ਨੂੰ ਸਿੱਖ ਆਪਣੇ ਪੈਂਤੜਿਆਂ 'ਤੇ ਡਟੇ ਰਹੇ ਤੇ ਵਿਚਲੇ ਚੌਂਕ ਦੇ ਬਹੁਤੇ ਹਿੱਸੇ 'ਤੇ ਕਬਜ਼ਾ ਕੀਤੀ ਰਹੇ। ਬਾਕੀ ਹਿੱਸਾ ਅੰਗਰੇਜ਼ਾਂ ਦੇ ਕਬਜ਼ੇ ਵਿੱਚ ਹੈ, ਪਰ ਉਹ ਬੜੇ ਥੱਕੇ ਹੋਏ ਤੇ ਭੈੜੇ ਪਏ ਹੋਏ ਨੇ ਤੇ ਪਾਣੀ ਖੁਣੋ ਤਿਹਾਏ ਮਰ ਰਹੇ ਨੇ।"

ਸਰ ਚਾਰਲਸ ਗਫ ਤੇ ਆਰਥਰ ਡੀ. ਇੰਨਸ ਆਪਣੀ ਕਿਤਾਬ ਦੇ ਪੰਨਾ ੮੯ ਉਤੇ ਲਿਖਦੇ ਹਨ-"੨੧-੨੨ ਦੀ ਵਿਚਲੀ ਰਾਤ ਜਿਸ ਦੇ ਬਾਰੇ ਕਿਹਾ ਜਾਂਦਾ ਏ, ਕਿ 'ਹਿੰਦੁਸਤਾਨ ਦੀ ਕਿਸਮਤ ਦਾ ਛਾਬਾ (ਪੱਲੜਾ) ਡੋਲ ਰਿਹਾ ਸੀ-ਠੀਕ ਹੀ ਇਕ ਬੁਰੀ ਰਾਤ ਸੀ, ਖ਼ਾਸਕਰ ਸੈਨਾਪਤੀ ਗਫ ਤੇ ਗਵਰਨਰ ਜੈਨਰਲ ਹਾਰਡਿੰਗ ਵਾਸਤੇ, ਜਦੋਂ ਕਿ ਸ਼ੇਰ ਦਿਲ ਬਹਾਦਰਾਂ ਦੇ ਦਿਲ ਡਹਿਲ ਰਹੇ ਸਨ। ਬਕਾਵਟ, ਭੁੱਖ, ਤੇਹ, ਕਹਿਰ ਦੀ ਸਰਦੀ, ਜਾਨ ਮਾਲ ਦਾ ਨੁਕਸਾਨ, ਫੱਟੜ ਦੋਸਤਾਂ ਤੇ ਸਾਥੀਆਂ ਦੀਆਂ ਆਹੀਂ, ਦੁਸ਼ਮਣ ਦੇ ਜੈਕਾਰੇ, ਲਗਾਤਾਰ ਗੋਲਾਬਾਰੀ, ਇਹ ਸਭ ਚੀਜ਼ਾਂ, ਉਹਨਾਂ ਦੇ ਹੌਸਲੇ ਨਾ ਢਾਹ ਸਕੀਆਂ, ਉਹ ਜਾਣਦੇ ਸਨ, ਕਿ ਸਵੇਰੇ ਨਵਾਂ ਹਮਲਾ ਹੋਵੇਗਾ। ਉਹਨਾਂ ਨੂੰ ਦੇਸੀ ਫ਼ੌਜ ਦੀ ਕਾਮਯਾਬੀ ਉੱਤੇ ਸ਼ੱਕ ਸੀ, ਕਿਉਂਕਿ ਪਹਿਲੀਆਂ ਦੋ ਲੜਾਈਆਂ ਦੇ ਨਤੀਜੇ ਤੋਂ ਉਹਨਾਂ ਦੇ ਹੌਸਲੇ ਟੁੱਟੇ ਹੋਏ ਸਨ[ ]।"

ਏਸ ਰਾਤ ਠੀਕ ਹੀ ਅੰਗਰੇਜ਼ ਹਕੂਮਤ ਸਾਰੇ ਹਿੰਦੁਸਤਾਨ ਵਿਚ ਕੰਬ ਰਹੀ ਸੀ। ਗੋਰਾ ਫ਼ੌਜ ਨੂੰ ਅੱਜ ਹੀ ਪਤਾ ਲੱਗਾ ਸੀ, ਕਿ ਹਿੰਦੁਸਤਾਨ ਦੀ ਵੀ ਕੋਈ ਕੌਮ ਲੜਨਾ ਜਾਣਦੀ ਹੈ। ਅੰਗਰੇਜ਼ਾਂ ਦੇ ਹਿੰਦੁਸਤਾਨੀ ਸਿਪਾਹੀ ਜੋ ਕਿਸੇ ਨੂੰ ਅੱਖ ਥੱਲੇ ਨਹੀਂ ਲਿਆਉਂਦੇ ਸਨ : ਕਹਿੰਦੇ ਫਿਰਦੇ ਸਨ। "ਹਮ ਪਿਆਸ ਔਰ ਭੂਕ ਸੇ ਮਰ ਰਹਾ ਹੈ। ਹਮ ਕਿਆ ਕਰ ਸਕਤਾ ਹੈ। '

ਸਾਰੀ ਰਾਤ ਅੰਗਰੇਜ਼ੀ ਜਰਨੈਲਾਂ ਵਿਚ ਏਹਾ ਵਿਚਾਰ ਹੁੰਦੀ ਰਹੀ, ਕਿ ਦਿਨ ਚੜ੍ਹਨ ਤੋਂ ਪਹਿਲਾਂ ਹੀ ਫ਼ੀਰੋਜ਼ਪੁਰ ਚਲੇ ਜਾਣਾ ਚੰਗਾ ਹੈ। ਅਫ਼ਸਰਾਂ ਦੀ ਬਹੁਸੰਮਤੀ ਏਸੇ ਗੱਲ ਉਤੇ ਸੀ, ਕਿਉਂਕਿ ਉਹਨਾਂ ਕੋਲ ਮਦਦ ਵਾਸਤੇ

*Commander-in-Chief's dispatch, M. Gregor, P. 113 (ਅੰਗਰੇਜ਼ ਸੈਨਾਪਤੀ ਦਾ ਖ਼ਤ) ਮੈਕਗ੍ਰੇਗਰ, ਪੰਨਾ ੧੧੩।

[](The Sikh Wars) , ਸਿੱਖ ਯੁੱਧ, ਪੰਨਾ  ८८।

+(M. Gregor) ਮੈਕਗਰ, ਪੰਨਾ ੧੦੯।

128 / 251
Previous
Next