Back ArrowLogo
Info
Profile

ਸੱਜਰ-ਸਾਹ (ਰੀਜ਼ਰਵ) ਫ਼ੌਜ ਕੋਈ ਨਹੀਂ ਸੀ, ਤੇ ਬਾਰੂਦ ਸਿੱਕਾ ਵੀ ਬਹੁਤਾ ਨਹੀਂ ਸੀ। ਉਹਨਾਂ ਦੇ ਦਿਲਾਂ ਵਿਚੋਂ ਇਹ ਖ਼ਿਆਲ, ਕਿ ਸਿੱਖ ਗੱਪੀ ਤੇ ਕਮਦਿਲੇ ਹਨ, ਨਿਕਲ ਚੁੱਕਾ ਸੀ। ਉਹਨਾਂ ਦੇ ਪੂਰਬੀ ਸਿਪਾਹੀ ਚੜ੍ਹਦੇ ਵੱਲੋਂ ਭੌਂ-ਭੌਂ ਕੇ ਆਪਣੇ ਘਰਾਂ ਵੱਲ ਤਕਦੇ ਪਏ ਸਨ। ਅੰਗਰੇਜ਼ ਬਹਾਦਰਾਂ ਨੂੰ ਵੀ ਬਰਾਬਰ ਦੇ ਦੁਸ਼ਮਣ ਤੇ ਬਰਾਬਰ ਦੇ ਹਥਿਆਰਾਂ ਨਾਲ ਅੱਜ ਹੀ ਵਾਹ ਪਿਆ ਸੀ। ਨਹੀਂ ਤਾਂ ਬਾਕੀ ਹਿੰਦ ਦੇ ਰਾਜੇ ਤੇ ਨਵਾਬ ਜਿੱਤਣ ਵਿਚ ਕੋਈ ਔਖਿਆਈ ਨਹੀਂ ਹੋਈ ਸੀ।

ਸੈਨਾਪਤੀ ਗਫ ਤੇ ਲਾਰਡ ਹਾਰਡਿੰਗ ਨੇ ਹੌਸਲਾ ਨਾ ਹਾਰਿਆ। ਉਹ ਇਕ ਆਖ਼ਰੀ ਹੱਲਾ ਕਰਕੇ ਆਪਣੀ ਕਿਸਮਤ ਅਜ਼ਮਾਉਣਾ ਚਾਹੁੰਦੇ ਸਨ। ਉਹ ਹਾਰਨ ਨਾਲੋਂ ਮਰਨਾ ਚੰਗਾ ਸਮਝਦੇ ਸਨ। ਉਹਨਾਂ ਦੀ ਦਲੇਰੀ ਸਦਕਾ ਹੀ ਅੰਗਰੇਜ਼ੀ ਫ਼ੌਜ ਮੈਦਾਨ ਵਿਚ ਡਟੀ ਰਹੀ।

੨੨ ਦਸੰਬਰ ਦੀ ਲੜਾਈ             ਸੂਰਜ ਨਿਕਲਦੇ ਹੀ ਦੋਹਾਂ ਧਿਰਾਂ ਦੀਆਂ ਤੋਪਾਂ ਨੇ ਅੱਗ ਬਰਸਾਉਣੀ ਆਰੰਭ ਕਰ ਦਿੱਤੀ। ਅੰਗਰੇਜ਼ੀ ਅਫ਼ਸਰ-ਜੋ 'ਤਖ਼ਤ ਜਾਂ ਤਖ਼ਤਾ' ਦੀ ਕਸਮ ਖਾ ਚੁੱਕੇ ਸਨ-ਬਿਜਲੀ ਵਾਂਗ ਸਿੱਖਾਂ 'ਤੇ ਆ ਪਏ। ਉਹ ਛੇਤੀ ਤੋਂ ਛੇਤੀ ਲੜਾਈ ਨੂੰ ਖ਼ਤਮ ਕਰਨਾ ਚਾਹੁੰਦੇ ਸਨ। ਗਫ ਤੇ ਹਾਰਡਿੰਗ ਨੇ ਆਪ ਅੱਗੇ ਵੱਧ ਕੇ ਹੱਲਾ ਕੀਤਾ। ਏਸ ਹੱਲੇ ਵਿਚ ਸਿੱਖ ਫੌਜ ਦਾ ਬਹੁਤ ਬੁਰਾ ਹਾਲ ਹੋਇਆ, ਕਿਉਂਕਿ ਉਸ ਦਾ ਸੈਨਾਪਤੀ-ਓਹਾ-ਮੁਦਕੀ ਦੇ ਜੰਗ ਵਾਲਾ-ਲਾਲ ਸਿੰਘ ਸੀ, ਜਿਸ ਦੀ ਬੇਈਮਾਨੀ ਉੱਤੇ ਕਿਸੇ ਨੂੰ ਸ਼ੱਕ ਹੀ ਨਹੀਂ। ਉਹ ੨੧ ਨੂੰ ਵੀ ਪਿੱਛੇ ਹਟ ਕੇ ਤਮਾਸ਼ਾ ਵੇਖੂ ਦੀ ਹੈਸੀਅਤ ਵਿਚ ਖਲਾ ਰਿਹਾ ਤੇ ੨੨ ਨੂੰ ਹਮਲਾ ਹੁੰਦਿਆਂ ਸਾਰ ਹੀ ਆਪਣੀ ਨਿੱਜੀ (ਡੋਗਰਾ 'ਤੇ ਮੁਸਲਮਾਨ) ਫ਼ੌਜ ਸਣੇ ਹੌਲੀ-ਹੌਲੀ ਪਿੱਛੇ ਪਰਤਣ ਲੱਗਾ। ਉਪਰੋਂ ਹਾਰਡਿੰਗ ਨੇ ਇਕ ਜ਼ੋਰ ਦੀ ਹੱਲਾ ਬੋਲਿਆ, ਕਿ ਜੇ ਅੱਗੇ ਸਿੱਖ ਨਾ ਹੁੰਦੇ, ਤਾਂ ਹੋਰ ਕੋਈ ਸ਼ਕਤੀ ਵੀ ਉਸਨੂੰ ਰੋਕ ਨਾ ਸਕਦੀ।

ਲਾਲ ਸਿੰਘ ਵਾਲੀ ਫ਼ੌਜ ਦਾ ਏਨਾ ਬੁਰਾ ਹਾਲ ਹੁੰਦਾ ਵੇਖ ਕੇ ਵੀ ਤੇਜ ਸਿੰਘ ਨੇ ਆਪਣੀ ੧੦ ਹਜ਼ਾਰ ਫ਼ੌਜ ਨੂੰ ਲੜਾਈ ਵਿਚ ਸ਼ਾਮਲ ਨਾ ਹੋਣ ਦਿੱਤਾ। ਛੋਟੇ ਸਰਦਾਰਾਂ ਤੇ ਸਿਪਾਹੀਆਂ ਦੇ ਜ਼ੋਰ ਦੇਣ 'ਤੇ ਵੀ ਉਹ ਜੰਗ ਵਿਚ ਸ਼ਾਮਲ ਨਾ ਹੋਇਆ। ਏਨੇ ਨੂੰ ਲਾਲ ਸਿੰਘ, ਡੋਗਰਾ ਫ਼ੌਜ ਨੂੰ ਨਾਲ ਲੈ

129 / 251
Previous
Next