Back ArrowLogo
Info
Profile

ਕੇ, ਮੈਦਾਨ ਵਿਚੋਂ ਨੱਸ ਪਿਆ। ਹੁਣ ਤੇਜ ਸਿੰਘ ਵਾਲੀ ਖ਼ਾਲਸਾ ਫ਼ੌਜ ਤੋਂ ਨਾ ਰਿਹਾ ਗਿਆ। ਉਹ ਬਿਨਾਂ ਹੁਕਮ ਦੀ ਉਡੀਕ ਕੀਤੇ, ਭੁੱਖੇ ਸ਼ੇਰਾਂ ਵਾਂਗ ਦੁਸ਼ਮਣ 'ਤੇ ਟੁੱਟ ਪਈ। ਏਸ ਫ਼ੌਜ ਦੇ ਸ਼ਾਮਲ ਹੁੰਦਿਆਂ ਹੀ ਜੰਗ ਦਾ ਰੰਗ ਬਦਲ ਗਿਆ। ਜਿਹੜੀ ਅੰਗਰੇਜ਼ੀ ਫ਼ੌਜ ਦਰਿਆ ਦੇ ਹੜ੍ਹ ਵਾਂਗ ਵਧੀ ਆਉਂਦੀ ਸੀ, ਉਸਨੇ ਸਿੱਖਾਂ ਦੀ ਫ਼ੌਲਾਦੀ ਚੱਟਾਨ ਨਾਲ ਟਕਰਾ ਕੇ ਪਿੱਛੇ ਹਟਣਾ ਸ਼ੁਰੂ ਕਰ ਦਿੱਤਾ। ਦੁਸ਼ਮਣ ਦੇ ਪੈਰ ਉਖੜੇ ਹੀ ਸਨ, ਕਿ ਸਿੱਖਾਂ ਨੇ ਇਸ ਜ਼ੋਰ ਦਾ ਹੱਲਾ ਕੀਤਾ, ਜਿਵੇਂ ਉਹ ਸਾਰੀ ਦੁਨੀਆਂ ਨੂੰ ਜਿੱਤ ਲੈਣਾ ਚਾਹੁੰਦੇ ਹਨ। ਤੇਜ ਸਿੰਘ ਵੀ ਮੈਦਾਨ ਵਿਚ ਪਹੁੰਚ ਗਿਆ ਤੇ ਫ਼ੌਜ ਦੀ ਮੂੰਹ-ਰੱਖਣੀ ਲਈ ਹੱਲੇ ਕਰਾਉਣ ਲੱਗਾ। ਏਸ ਵੇਲੇ ਅੰਗਰੇਜ਼ੀ ਫ਼ੌਜ ਦੀ ਹਾਲਤ ਓਸ ਤੋਂ ਵੀ ਬੁਰੀ ਹੋਈ, ਜਿੰਨੀ-ਥੋੜ੍ਹਾ ਚਿਰ ਪਹਿਲਾਂ-ਸਿੱਖ ਫ਼ੌਜ ਦੀ ਹੋ ਗਈ ਸੀ।

ਅੰਗਰੇਜ਼ੀ ਫ਼ੌਜ ਦਾ ਦਾਰੂ ਸਿੱਕਾ ਬਿਲਕੁਲ ਮੁੱਕ ਚੁੱਕਾ ਸੀ। ਫ਼ੌਜ ਦਾ ਇਕ ਹਿੱਸਾ (ਲਿਟਲਰ ਵਾਲਾ) ਫ਼ੀਰੋਜ਼ਪੁਰ ਨੂੰ ਨੱਸ ਗਿਆ ਸੀ। ਕਿਸੇ ਮੋਰਚੇ ਵਿੱਚ ਵੀ ਉਹ ਆਪਣੇ ਪੈਰਾਂ ਸਿਰ ਨਹੀਂ ਰਹਿ ਗਏ ਸਨ। ਹਰ ਇਕ ਸਿਪਾਹੀ ਦਾ ਪੈਰ ਪਿਛਾਂਹ ਪਰਤ ਰਿਹਾ ਸੀ। ਅੰਗਰੇਜ਼ ਅਫ਼ਸਰ ਘਬਰਾ ਗਏ ਸਨ। ਉਸ ਵੇਲੇ-ਪੰਜਾਬ ਦੇ ਮੰਦੇ ਭਾਗਾਂ ਨੂੰ ਤੇ ਅੰਗਰੇਜ਼ ਦੀ ਕਿਸਮਤ ਚੰਗੀ ਬਨਾਉਣ ਬਦਲੇ-ਤੇਜ ਸਿੰਘ ਆਪਣੀ ਫ਼ੌਜ ਸਣੇ ਬਿਨਾਂ ਕਾਰਨ ਜਾਣ- ਬੁੱਝ ਕੇ ਨੱਸ ਪਿਆ। ਸਿੱਖ ਜਿੱਤਣ ਵਾਲੇ ਸਨ, ਜਾਂ ਲੂਣ-ਹਰਾਮੀ ਤੇਜ ਸਿੰਘ ਨੇ ਇਹ ਕਰਤੂਤ ਕੀਤੀ। ਕਨਿੰਘਮ ਤੇਜ ਸਿੰਘ ਦੇ ਵਿਸਾਹਘਾਤ ਬਾਬਤ ਇਉਂ ਲਿਖਦਾ ਹੈ :- "ਇਸ ਰੀਜ਼ਰਵ ਫ਼ੌਜ ਦਾ ਸੈਨਾਪਤੀ ਤੇਜ ਸਿੰਘ ਸੀ। ਉਸਦੀ ਜੋਸ਼ੀਲੀ ਤੇ ਸੱਚੀ ਫ਼ੌਜ ਨੇ ਸਵੇਰੇ ਹੀ ਅੰਗਰੇਜ਼ੀ ਫ਼ੌਜ 'ਤੇ ਹਮਲਾ ਕਰਨ ਦੀ ਆਗਿਆ ਮੰਗੀ। ਪਰ ਉਹ (ਤੇਜ ਸਿੰਘ) ਖ਼ਤਰਨਾਕ ਖ਼ਾਲਸਾ ਫ਼ੌਜ ਨੂੰ ਖਿਲਾਰਨਾ ਤੇ ਤਬਾਹ ਕਰਾਉਣਾ ਚਾਹੁੰਦਾ ਸੀ। ਉਸਨੇ ਹਮਲਾ ਕਰਨ ਵਿਚ ਉਸ ਵੇਲੇ ਤਕ ਦੇਰ ਕੀਤੀ, ਜਦ ਤੱਕ ਲਾਲ ਸਿੰਘ ਦੀ ਫ਼ੌਜ ਹਰ ਥਾਂ ਨੱਸ ਨਾ ਉਠੀ ਤੇ ਦੁਸ਼ਮਣ ਨੇ ਆਪਣੀ ਫ਼ੌਜ ਨੂੰ ਫਿਰ ਦੁਬਾਰਾ ਪੈਂਤੜੇ ਸਿਰ ਨਾ ਕਰ ਲਿਆ। ਲੜਾਈ ਅੰਤਲੇ ਦਮਾਂ 'ਤੇ ਪਹੁੰਚ ਚੁੱਕੀ ਸੀ, ਜਾਂ ਉਹ ਝੂਠੀ-ਮੂਠੀ ਲੜਨ ਲੱਗਾ। ਸਖ਼ਤ ਹਮਲਾ ਕਰਨ ਦੀ ਥਾਂ ਉਹਨੇ ਕਈ ਝੂਠੀਆਂ ਚਾਲਾਂ ਚੱਲੀਆਂ। ਥੋੜ੍ਹੇ ਚਿਰ ਪਿਛੋਂ ਬਿਨਾਂ ਕਿਸੇ ਕਾਰਨ ਦੇ

ਉਹ ਫ਼ੌਜ ਨੂੰ ਛੱਡ ਕੇ ਅੰਧਾ ਧੁੰਧ ਭੱਜ ਉਠਿਆ। ਉਸ ਵੇਲੇ ਅੰਗਰੇਜ਼ੀ ਤੋਪਖ਼ਾਨਾ ਨਕਾਰਾ ਹੋ ਚੁੱਕਾ ਸੀ ਤੇ ਕੁਛ ਅੰਗਰੇਜ਼ੀ ਫ਼ੌਜ ਫ਼ੀਰੋਜ਼ਪੁਰ ਨੂੰ ਵਾਪਸ ਹੋ ਗਈ ਸੀ। ਜੇ ਉਸ ਵੇਲੇ ਸਿੱਖ ਦਲੇਰੀ ਨਾਲ ਅੱਗੇ ਵੱਧਦੇ, ਤਾਂ ਕੋਈ ਕੋਸ਼ਿਸ ਵੀ ਬਾਕੀ ਦੀ ਅੰਗਰੇਜ਼ੀ ਫ਼ੌਜ ਨੂੰ ਨਾ ਬਚਾ ਸਕਦੀ ।0"

ਜਿੱਤੀ ਹੋਈ ਖ਼ਾਲਸਾ ਫ਼ੌਜ ਸੈਨਾਪਤੀ ਦੀ ਗ਼ੱਦਾਰੀ ਦੇ ਕਾਰਨ ਮੈਦਾਨ ਛੱਡ ਕੇ ਨੱਸ ਗਈ। ਅੰਗਰੇਜ਼ਾਂ ਦੇ ਜਰਨੈਲ ਲਾਲ ਸਿੰਘ ਤੇ ਤੇਜ ਸਿੰਘ ਵਰਗੇ ਨਹੀਂ ਸਨ। ਉਹਨਾਂ ਆਪਣੀ ਨੱਸੀ ਜਾਂਦੀ ਫ਼ੌਜ ਨੂੰ ਰੋਕ ਲਿਆ ਤੇ ਭੱਜੇ ਜਾਂਦੇ ਸਿੱਖਾਂ ਉਤੇ ਹੱਲਾ ਬੋਲ ਦਿੱਤਾ ਤੇ ਖ਼ਾਲੀ ਮੋਰਚਿਆਂ 'ਤੇ ਕਬਜ਼ਾ ਕਰ ਲਿਆ। ਮੈਦਾਨ ਵਿਚ ਪਏ ਹੋਏ ਫਟੜ-ਸਹਿਕਦੇ-ਸਿੱਖ ਦੁਸ਼ਮਣ ਸਿਪਾਹੀਆਂ ਦੀਆਂ ਸੰਗੀਨਾਂ ਦਾ ਸ਼ਿਕਾਰ ਹੋ ਗਏ। ਵੈਰੀ ਤੇ ਰਹਿਮ ਕਰਨਾ ਕੇਵਲ ਹਿੰਦੁਸਤਾਨੀਆਂ ਹੀ ਸਿੱਖਿਆ ਹੈ, ਦੁਨੀਆਂ ਦੀਆਂ ਬਾਕੀ ਕੌਮਾਂ ਨੇ ਨਹੀਂ। ਸਿੱਖਾਂ ਦੀਆਂ ੭੦ ਤੋਪਾਂ ਤੇ ਸਤਲੁਜ ਦੇ ਪਾਰ ਕੁਝ ਪਿੰਡ ਅੰਗਰੇਜ਼ਾਂ ਦੇ ਹੱਥ ਆਏ, ਪਰ ਆਪਣੀ ਫ਼ੌਜ ਦਾ ਸੱਤਵਾਂ ਹਿੱਸਾ ਯੁੱਧ ਦੀ ਭੇਟਾ ਕਰਕੇ। ਮੇਜਰ ਬਰਾਡਫੁਟ ਤੇ ਵਾਲਸ ਮਾਰੇ ਗਏ। ਸਿੱਖਾਂ ਤੇ ਅੰਗਰੇਜ਼ਾਂ ਦਾ ਜਾਨੀ ਨੁਕਸਾਨ ਇਕੋ ਜਿਹਾ ਸੀ। ਅੰਗਰੇਜ਼ਾਂ ਦਾ ਨੁਕਸਾਨ ਇਸ ਪ੍ਰਕਾਰ ਹੈ : ੩੭ ਅੰਗਰੇਜ਼ ਅਫ਼ਸਰ, ੧੭ ਦੇਸੀ ਅਫ਼ਸਰ, ੪੬੨ ਗੋਰੇ ਸਿਪਾਹੀ ਤੇ ੧੭੪ ਦੇਸੀ ਸਿਪਾਹੀ ਮਾਰੇ ਗਏ, ਤੇ ੭੮ ਅੰਗਰੇਜ਼ ਅਫ਼ਸਰ, ੧੮ ਦੇਸੀ ਅਫ਼ਸਰ, ੧੦੫੪ ਗੋਰਾ ਸਿਪਾਹੀ ਤੇ ੫੭੧ ਦੇਸੀ ਸਿਪਾਹੀ ਫਟੜ ਹੋਏ। ਕੁੱਲ ਜੋੜ ੬੯੪ ਮਰੇ, ੧੭੨੧ ਫੱਟੜ ਹੋਏ।

ਸਿੱਖਾਂ ਦੇ ਲੀਡਰਾਂ ਦੀ ਗੱਦਾਰੀ ਦਾ ਸਦਕਾ ਅੰਗਰੇਜ਼ਾਂ ਨੇ ਫੇਰੂ ਸ਼ਹਿਰ ਦੀ ਲੜਾਈ ਜਿੱਤ ਲਈ। ਏਸ ਯੁੱਧ ਬਾਬਤ ਕੁਝ ਇਤਿਹਾਸਾਕਾਰਾਂ ਨੇ ਆਪਣੀਆਂ ਰਾਵਾਂ ਏਸ ਤਰ੍ਹਾਂ ਦਿੱਤੀਆਂ ਹਨ : ਜੈਨਰਲ ਗਾਰਡਨ ਲਿਖਦਾ ਹੈ :- "ਫੇਰੂ ਸ਼ਹਿਰ ਦੀ ਲੜਾਈ ਬੜੀਆਂ ਬੜੀਆਂ ਲੜਾਈਆਂ ਵਿਚੋਂ ਇਕ ਸੀ। ਅੰਗਰੇਜ਼ਾਂ ਨੇ ਜਿੰਨੀਆਂ ਲੜਾਈਆਂ ਹਿੰਦੁਸਤਾਨ ਵਿਚ

130 / 251
Previous
Next