ਨਿੱਜੀ ਫ਼ੌਜ ਸੀ। ਉਹ ਦੇਸ਼ ਦੀ ਆਜ਼ਾਦੀ ਨੂੰ ਬਚਾਉਣ ਵਾਸਤੇ ਆਖ਼ਰੀ ਯਤਨ ਕਰਨ ਲਈ, ਆਪਣੇ ਮੁੱਠੀ ਭਰ ਸੂਰਮਿਆਂ ਨੂੰ ਨਾਲ ਲੈਕੇ ਸਭਰਾਵਾਂ ਦੇ ਮੈਦਾਨ ਨੂੰ ਤੁਰ ਪਿਆ।
ਰਾਜਾ ਗੁਲਾਬ ਸਿੰਘ ਨਾਲ ਹੋਏ ਗੁਪਤ ਸਮਝੌਤੇ ਅੰਗਰੇਜ਼ਾਂ ਦੀ ਤਿਆਰੀ ਕਰਕੇ ਦੂਜੇ ਪਾਸੇ ਅੰਗਰੇਜ਼ਾਂ ਦੇ ਹੌਸਲੇ ਬਹੁਤ ਵੱਧ ਗਏ ਸਨ। ੭ ਫ਼ਰਵਰੀ ਨੂੰ ਦਿੱਲੀ ਤੋਂ ਨਵਾਂ ਜੰਗੀ ਸਾਮਾਨ, ਵੱਡੀਆਂ ਤੋਪਾਂ--ਜਿਨ੍ਹਾਂ ਨੂੰ ਹਾਥੀ ਖਿੱਚਦੇ ਸਨ-ਤੇ
(ਦੇਖੋ ਪੰਨਾ 146 ਦਾ ਬਾਕੀ ਫੁਟਨੇਟ)
ਲੈ ਕੇ ਹੱਥ ਵਿਚ ਨੰਗੀ ਤਲਵਾਰ ਉਠਿਆ।
ਸੌਂਦੇ ਜਾਂਦੇ ਪੰਜਾਬ ਦੇ ਭਾਗ ਤਾਈਂ,
ਟੁੰਬਣ ਵਾਸਤੇ ਸ਼ੋਰ ਲਲਕਾਰ ਉੱਠਿਆ।
ਕਾਂਟਾ ਬੁਰੀ ਤਕਦੀਰ ਦਾ ਬਦਲਨੇ ਨੂੰ,
ਕੌਮੀ ਅਣਖ ਦੇ ਤਾਈਂ ਵੰਗਾਰ ਉੱਠਿਆ।
ਕੋਲ ਸੱਦ ਕੇ ਕਿਹਾ ਸਰਦਾਰਨੀ ਨੂੰ,
"ਲੈ ਮਿਆਨ ਆਹ ਉੱਚੀ ਲਟਕਾ ਛੱਡੀ।
ਕਿਸੇ ਜ਼ਿੰਦਾ ਜਰਨੈਲ ਦੀ ਯਾਦ ਹੈ ਇਹ,
ਇਹਨੂੰ ਦਾਗ਼ ਨਾ ਲੱਗੇ, ਸਮਝਾਂ ਛੱਡੀ।
"ਮਰਦੀ ਕੋਮ ਵਿਚ ਜ਼ਿੰਦਗੀ ਭਰਨ ਖ਼ਾਤਰ,
ਮੈਂ ਹੁਣ ਦੇਸ ਤੋਂ ਹੋਣ ਕੁਰਬਾਨ ਚੱਲਿਆਂ।
ਜਿਹੜੇ ਕੌਮੀ-ਗ਼ੱਦਾਰਾਂ ਨੇ ਦਾਗ਼ ਲਾਏ,
ਧੋ ਕੇ ਖੂੰਨ ਦੇ ਨਾਲ, ਮਿਟਾਣ ਚੱਲਿਆਂ।
ਜਿਹੜੇ ਦੋਸ-ਧਰੋਹੀਆਂ ਨੇ ਲਾਏ ਲੰਬੂ,
ਛੱਟੇ ਰੱਤ ਦੇ ਮਾਰ ਬੁਝਾਣ ਚੱਲਿਆਂ।
ਪਿੱਛੋਂ ਹੋਊ, ਸੋ ਵੇਖੇਗਾ ਜੱਗ ਸਾਰਾ,
ਮੈਂ ਤਾਂ ਆਪਣੀ ਤੋੜ ਨਿਭਾਣ ਚੱਲਿਆਂ।
"ਨਾ ਮੈਂ ਹੋਵਾਂਗਾ, ਨਾ ਇਹ ਪੰਜਾਬ ਹੋਸੀ
ਐਪਰ ਦਿਲਾਂ ਵਿਚ ਦੋਹਾਂ ਦੀ ਯਾਦ ਰਹਿਸੀ।
'ਸੀਤਲ' ਸੂਰਜ ਕੁਰਬਾਨੀ ਦਾ ਚਮਕਦਾ ਰਹੂ,
ਜਦੋਂ ਤੀਕ ਇਹ ਦੇਸ ਆਬਾਦ ਰਹਿਸੀ।"