Back ArrowLogo
Info
Profile

ਕੁਛ ਸੱਜਰਸਾਹ ਫ਼ੌਜ ਆ ਗਈ। ੮ ਫ਼ਰਵਰੀ ਨੂੰ ਹਰੀ ਸਮਿੱਥ ਵੀ ਗਫ ਨੂੰ ਆ ਮਿਲਿਆ। ਸੋ ਉਹਨਾਂ ਨਵੇਂ ਹਮਲੇ ਦੀ ਤਿਆਰੀ ਕਰ ਦਿੱਤੀ ।੯ ਫ਼ਰਵਰੀ ਦਾ ਸਾਰਾ ਦਿਨ ਉਹਨਾਂ ਤਿਆਰੀ ਕਰਦਿਆਂ ਲੰਘਾ ਦਿੱਤਾ। ਸਾਰੀ ਫ਼ੌਜ ਨੂੰ ਏਸ ਤਰ੍ਹਾਂ ਤਿੰਨਾਂ ਹਿੱਸਿਆਂ ਵਿਚ ਵੰਡਿਆ: ਗਿਲਬਰਟ ਦੀ ਫ਼ੌਜ ਵਿਚਕਾਰ, ਸਰ ਰਾਬਰਟ ਡਿਕ (Robart Dick) ਖੱਬੇ ਹੱਥ ਤੇ ਹਰੀ ਸਮਿੱਥ ਸੱਜੇ ਹੱਥ। ਫ਼ੌਜ ਦੀ ਗਿਣਤੀ ਕਈਆਂ ਨੇ ਤਾਂ ਸਿਰਫ਼ ੧੫ ਹਜ਼ਾਰ ਲਿਖੀ ਹੈ, ਤੇ ਕਈਆਂ ਨੇ ੧੫ ਹਜ਼ਾਰ ਪੈਦਲ, ੧੦ ਹਜ਼ਾਰ ਰਸਾਲਾ ਤੇ ੧੨੦ ਤੋਪਾਂ ਲਿਖਿਆ ਹੈ।

ਲਾਲ ਸਿੰਘ ਤੇ ਤੇਜ ਸਿੰਘ ਦੀ ਗੱਦਾਰੀ                   ੭ ਫ਼ਰਵਰੀ ਨੂੰ ਲਾਲ ਸਿੰਘ ਦਾ-ਨਿਕਲਸਨ ਤਕ ਗੁਪਤ ਚਿੱਠੀਆਂ ਪੁਚਾਉਣ ਵਾਲਾ-ਨੋਕਰ ਨੂਰਦੀਨ ਪਠਾਣ ਕਸੂਰੀ, ਅੰਗਰੇਜ਼ਾਂ ਕੋਲ ਚਿੱਠੀ ਲੈ ਕੇ ਪੁੱਜਾ। ਇਸ ਚਿੱਠੀ ਵਿਚ ਲਾਲ ਸਿੰਘ ਨੇ ਸਿੱਖਾਂ ਦੇ ਕਿਲ੍ਹੇ (ਮੋਰਚੇ) ਦਾ ਨਕਸ਼ਾ ਦਿੱਤਾ ਸੀ, ਤੇ ਲਿਖਿਆ ਸੀ, "ਏਸ ਲੜਾਈ ਦਾ ਸੈਨਾਪਤੀ ਤੇਜ ਸਿੰਘ ਹੈ, ਪਰ ਇਸ ਵਿਚ ਕੋਈ ਹਰਜ ਨਹੀਂ। ਉਹ ਆਪਣੇ ਬਚਨ 'ਤੇ ਪੱਕਾ ਹੈ ਤੇ ਵਿਤ ਅਨੁਸਾਰ ਅੰਗਰੇਜ਼ਾਂ ਦਾ ਭਲਾ ਕਰਨ ਦਾ ਯਤਨ ਕਰੇਗਾ। ਮੇਰੇ ਹੱਥ ਰਸਾਲਾ ਹੈ, ਤੇ ਮੈਂ ਉਹਨੂੰ ਏਧਰ ਓਧਰ ਖਿਲਾਰ ਛੱਡਿਆ ਹੈ। ਨਾਲ ਹੀ ਸਿੱਖਾਂ ਦੇ ਮੋਰਚੇ ਦੀ ਦੱਖਣ ਦੀ ਬਾਹੀ ਬੜੀ ਕਮਜ਼ੋਰ ਹੈ। ਓਧਰ ਦੀ ਕੰਧ ਮਾੜੀ ਜਿਹੀ ਬਣੀ ਹੋਈ ਹੈ*।"

ਹੋਰ ਸੁਣੋ : "ਕਲਕੱਤਾ ਰੀਵੀਊ, (ਜੂਨ, ੧੮੪੯ ਈ., ਪੰਨਾ ੫੪੯) ਭਾਵੇਂ ਲਾਲ ਸਿੰਘ ਤੇ ਤੇਜ ਸਿੰਘ ਦੀ ਗੱਦਾਰੀ 'ਤੇ ਸ਼ੱਕ ਕਰਦਾ ਹੈ, ਪਰ ਫੇਰ ਵੀ ਮੰਨਦਾ ਹੈ, ਕਿ ਲਾਲ ਸਿੰਘ ਨਾ ਸਿਰਫ਼ ਨਿਕਲਸਨ ਨਾਲ ਚਿੱਠੀ ਪੱਤਰ ਹੀ ਕਰ ਰਿਹਾ ਸੀ, ਸਗੋਂ ੭ ਫਰਵਰੀ ੧੮੪੬ ਈ. ਨੂੰ-ਖ਼ਿਆਲ ਹੈ ਉਹਨੇ ਸਭਰਾਵਾਂ ਵਿੱਚ ਸਿੱਖਾਂ ਦੇ ਮੋਰਚੇ ਦਾ ਨਕਸ਼ਾ ਲਾਰੰਸ ਨੂੰ ਭੇਜਿਆ। ੧੯ ਦਸੰਬਰ, ੧੮੪੫ ਨੂੰ ਮੁਦਕੀ ਦੀ ਲੜਾਈ ਤੋਂ ਅਗਲੇ ਦਿਨ, ਲਾਲ ਸਿੰਘ ਦਾ ਏਜੰਟ ਬਰਾਡਫੁਟ ਕੋਲ ਆਇਆ, ਜੋ ਝਾੜ ਪਾ ਕੇ ਕੱਢ ਦਿੱਤਾ ਗਿਆ। ਤੇਜ ਸਿੰਘ ਦੀ ਗ਼ੱਦਾਰੀ ਬਾਰੇ ਇਕ ਮੰਨਣ ਵਾਲੀ ਰਵਾਇਤ ਅਨੁਸਾਰ

140 / 251
Previous
Next