ਕਿਹਾ ਜਾ ਸਕਦਾ ਹੈ, ਕਿ ਉਹਨਾਂ ਦੀਆਂ ਤੋਪਾਂ ਦਾ ਬਾਰੂਦ ਛੇੜਿਆ ਗਿਆ ਤੇ ਬਹੁਤ ਸਾਰਾ ਨਕਾਰਾ ਕਰ ਦਿੱਤਾ ਗਿਆ ਹੈ।*
ਹੁਣ ਵੀ ਲਾਲ ਸਿੰਘ ਤੇ ਤੇਜ ਸਿੰਘ ਦੇ ਲੂਣ-ਹਰਾਮੀ ਹੋਣ 'ਤੇ ਕੋਈ ਸ਼ੱਕ ਹੈ ? ਜਿੱਥੇ ਐਹੋ ਜਿਹੇ ਕੁਲ-ਘਾਤੀ ਲੀਡਰ ਹੋਣ, ਓਥੇ ਹੋਰ ਦੁਸ਼ਮਣਾਂ ਦੀ ਕੀ ਲੋੜ ?
੧੦ ਫ਼ਰਵਰੀ, ੧੮੪੬ ਪਿਆ। ਥੋੜ੍ਹੀ ਦੇਰ ਪਿੱਛੋਂ ਤੇਜ ਸਿੰਘ ਵੀ-ਸਣੇ ਆਪਣੀ ਛੇ ਹਜ਼ਾਰ ਫ਼ੌਜ ੧੦ ਫ਼ਰਵਰੀ, ੧੮੪੬ ਈ. ਦਾ ਸੂਰਜ ਅਜੇ ਨਿਕਲਣ ਵਾਲਾ ਸੀ, ਜਾਂ ਅੰਗਰੇਜ਼ਾਂ ਨੇ ਆਪਣੀਆਂ ਤੋਪਾਂ ਨੂੰ ਅੱਗ ਵਿਖਾਈ। ਅੱਗੋਂ ਉੱਤਰ ਵਿਚ ਸਿੱਖਾਂ ਨੇ ਵੀ ਤੋੜੇ ਦਾਗੇ। ਦੋਹਾਂ ਪਾਸਿਆਂ ਤੋਂ ਅੱਗ ਵਰਨ ਲੱਗੀ। ਤਿੰਨ ਘੰਟੇ ਲਗਾਤਾਰ ਗੋਲੇ ਵਰ੍ਹਦੇ ਰਹੇ, ਪਰ ਕੋਈ ਪਾਸਾ ਵੀ ਪੈਰਾਂ ਤੋਂ ਨਾ ਹਿੱਲਿਆ। ਪਿਛਲੀਆਂ ਚਾਰ ਲੜਾਈਆਂ ਵਿਚ, ਅੰਗਰੇਜ਼, ਸਿੱਖ ਸਿਪਾਹੀਆਂ ਦੀ ਬਹਾਦਰੀ ਵੇਖ ਚੁੱਕੇ ਸਨ। ਸਿੱਖਾਂ ਦਾ ਰੁਅਬ ਗੋਰਾ ਫ਼ੌਜ ਤੇ ਦੇਸੀ ਫ਼ੌਜ ਦੋਹਾਂ ਦੇ ਦਿਲਾਂ 'ਤੇ ਬੈਠਾ ਹੋਇਆ ਸੀ। ਸੋ ਗਫ਼ ਨੇ ਚਾਰ ਪਲਟਨਾਂ (ਦਸਵੀਂ ਪੈਦਲ, ਮਲਕਾਂ ਦੀ ਤ੍ਰਿਵੰਜਵੀਂ ਪੈਦਲ, ਤਿਰਤਾਲਵੀਂ ਦੇਸੀ ਤੇ ਉਣਜਵੀਂ ਦੇਸੀ, ਸਣੇ ਤੋਪਖ਼ਾਨਾ) * ਨਵੀਆਂ ਜੋ ਅੱਗੇ ਕਿਸੇ ਲੜਾਈ ਵਿਚ ਸਿੱਖਾਂ ਨਾਲ ਨਹੀਂ ਲੜੀਆਂ ਸਨ-ਸਿੱਖਾਂ 'ਤੇ ਹਮਲਾ ਕਰਨ ਵਾਸਤੇ ਤਜਵੀਜ਼ ਕੀਤੀਆਂ। ਸਰ ਰਾਬਰਟ ਡਿੱਕ ਨੇ ਇਹ ਚਾਰੇ ਪਲਟਨਾਂ ਲੈਕੇ ਲਾਲ ਸਿੰਘ ਦੇ ਦੱਸੇ ਮੁਤਾਬਕ ਦੱਖਣੀ ਹਿੱਸੇ 'ਤੇ ਹੱਲਾ ਕੀਤਾ। ਤੋਪਾਂ ਦੀ ਮਾਰ ਨੇ ਬਾਹੀ ਵਿਚ ਇਕ ਪਾੜ ਪਾ ਦਿੱਤਾ। ਗੁੱਸੇ ਵਿਚ ਸਿੱਖਾਂ ਨੇ ਉਹ ਅੱਗ ਵਰ੍ਹਾਈ, ਕਿ ਰਾਬਰਟ ਡਿੱਕ ਨੂੰ ਜ਼ਖ਼ਮੀ ਹੋ ਕੇ ਪਿੱਛੇ ਮੁੜਨਾ ਪਿਆ। ਸਿੱਖਾਂ ਨੇ ਉਹ ਮੋਰਚਾ ਫੇਰ ਪੱਕਾ ਕਰ ਲਿਆ। ਅੰਗਰੇਜ਼ ਵਾਰ ਵਾਰ ਹੱਲਾ ਕਰਦੇ ਤੇ ਖ਼ਾਲਸਾ ਫ਼ੌਜ ਦੀ ਫ਼ੌਲਾਦੀ ਕੰਧ ਨਾਲ ਟੱਕਰ ਖਾ ਕੇ ਵਾਪਸ ਮੁੜਦੇ। ਏਸ ਵੇਲੇ ਲਾਲ ਸਿੰਘ, ਸਣੇ ਆਪਣੀ ਫ਼ੌਜ ਦੇ, ਬਿਨਾਂ ਕਾਰਨ ਨੱਸ ਪਿਆ। ਥੋੜ੍ਹੀ ਦੇਰ ਪਿੱਛੋਂ ਤੇਜ ਸਿੰਘ ਵੀ-ਸਣੇ ਆਪਣੀ ਛੇ ਹਜ਼ਾਰ ਫ਼ੌਜ
*(Cunningham) ਕਨਿੰਘਮ (੧੯੧੮) ਪੰਨਾ ੨੯੨ ਦਾ ਫੁਟਨੋਟ।
**(M. Gregor, as in Lord Gough's despatch) ਮੈਕਗ੍ਰੇਗਰ, ਪੰਨਾ ੧੬੧