Back ArrowLogo
Info
Profile

ਦੇ-ਨੱਸ ਉੱਠਿਆ ਤੇ ਜਾਂਦਾ ਜਾਂਦਾ ਬਾਰੂਦ ਭਰੀਆਂ ਬੇੜੀਆਂ ਦਰਿਆ ਵਿੱਚ ਡੋਬ ਗਿਆ। ਜੋ ਪੁੱਲ ਸਿੱਖਾਂ ਨੇ ਦਰਿਆ ਉਤੇ ਬੱਧਾ ਸੀ ਤੇ ਜੀਹਦੀ ਰਾਖੀ ਤੇਜ ਸਿੰਘ ਕਰ ਰਿਹਾ ਸੀ, ਉਹ ਉਸ ਵਿਚੋਂ ਦੋ ਬੇੜੀਆਂ ਡੋਬ ਕੇ ਪੁਲ ਵੀ ਤੋੜ ਗਿਆ।

ਜਰਨੈਲਾਂ ਤੋਂ ਸੱਖਣੀ ਫ਼ੌਜ ਘਬਰਾਂ ਉੱਠੀ। ਲੜਨ ਵਾਲੇ ਸਨ, ਪਰ ਲੜਾਉਣ ਵਾਲਾ ਕੋਈ ਨਹੀਂ ਸੀ। ਏਨੇ ਨੂੰ ਤੋਪਚੀਆਂ ਵੱਲੋਂ ਸਾਰੇ ਦੁਹਾਈ ਫਿਰ ਗਈ, ਕਿ ਨਵੀਆਂ ਪੇਟੀਆਂ ਖੋਲ੍ਹਣ 'ਤੇ ਉਹਨਾਂ ਵਿਚੋਂ ਬਾਰੂਦ ਦੀ ਥਾਂ ਰੇਤ ਤੇ ਸਰ੍ਹੋਂ ਨਿਕਲਦੀ ਹੈ।

ਸਿੱਖਾਂ ਦੀਆਂ ਤੋਪਾਂ ਬੰਦ, ਬਾਰੂਦ ਦੀ ਥਾਂ ਸਰ੍ਹੋਂ            ਹੁਣ ਕੀ ਕੀਤਾ ਜਾਵੇ ? ਸਾਮ੍ਹਣੀ ਬਾਹੀ ਦੇ ਜ਼ੰਬੂਰਕੇ ਖ਼ਾਲੀ ਪਏ ਬੰਦੂਕਚੀਆਂ ਨੂੰ ਬਾਰੂਦ ਮਿਲਣਾ ਬੰਦ ਹੋ ਗਿਆ ਸੀ। ਦਰਿਆ ਦੇ ਪਿਛਲੇ ਪਾਸੇ ਬੀੜੀਆਂ ਹੋਈਆਂ ਦੂਰ- ਮਾਰੂ ਤੋਪਾਂ ਦੇ ਗੋਲੇ ਅੰਗਰੇਜ਼ੀ ਫ਼ੌਜ ਦੇ ਉੱਪਰ ਦੀ ਅਗਲੇ ਪਾਸੇ ਜਾ ਕੇ ਪੈਂਦੇ ਸਨ, ਕਿਉਂਕਿ ਉਹਨਾਂ ਤੋਪਾਂ ਦੇ ਚਲਾਉਣ ਵਾਲੇ ਮੁਸਲਮਾਨ ਸਨ ਜੋ ਤੋਪਾਂ ਦੇ ਮੂੰਹ ਉੱਚੇ ਕਰਕੇ ਚਲਾਉਂਦੇ ਸਨ, ਤਾਂ ਕਿ ਦੁਸ਼ਮਣ ਦਾ ਕੋਈ ਨੁਕਸਾਨ ਨਾ ਹੋਵੇ। ਅੰਤ ਇਹ ਤੋਪਾਂ ਵੀ ਹੌਲੀ-ਹੌਲੀ ਚਲਣੋਂ ਬੰਦ ਹੋ ਗਈਆਂ। ਸਨ।

ਸ: ਸ਼ਾਮ ਸਿੰਘ ਫ਼ੌਜ ਵਿਚ             ਏਨੇ ਤਕ ਵਿਰੋਧੀ ਫ਼ੌਜਾਂ ਦੋ-ਤਿੰਨ ਥਾਂਵਾਂ ਤੋਂ ਸਿੱਖਾਂ ਦੇ ਮੋਰਚੇ ਵਿਚ ਦਾਖ਼ਲ ਹੋ ਗਈਆਂ। ਸਿੱਖ ਵੀ ਲੱਗੇ ਖਿਲਰਨ। ਐਨ ਏਸ ਵੇਲੇ ਸ: ਸ਼ਾਮ ਸਿੰਘ ਅਟਾਰੀ ਵਾਲਾ ਮੈਦਾਨ ਵਿਚ ਪਹੁੰਚ ਗਿਆ। ਚਿੱਟਾ ਨੂਰਾਨੀ ਦਾੜਾ, ਚਿੱਟੀ ਪੁਸ਼ਾਕ ਵਿਚ ਸਜਿਆ ਹੋਇਆ ਉਹ ਸਫ਼ੈਦ ਘੋੜੇ ਉਤੇ ਸੋਭ ਰਿਹਾ ਸੀ। ਉਹ ਮੋਰਚੇ ਦੀ ਹਾਲਤ ਵੇਖ ਕੇ ਹੈਰਾਨ ਰਹਿ ਗਿਆ। ਸ਼ਹੀਦੀ ਤੋਂ ਬਿਨਾਂ ਹੋਰ ਸਭ ਦਰਵਾਜ਼ੇ ਬੰਦ ਹੋ ਚੁੱਕੇ ਸਨ, ਉਹ ਕੌਮੀ ਪਰਵਾਨਾ, ਅਣਖ ਦਾ ਪੁਤਲਾ, ਖ਼ਾਲਸਾ ਫ਼ੌਜ ਨੂੰ ਮਰ ਮਿਟਣ ਵਾਸਤੇ ਇਉਂ ਲਲਕਾਰਨ ਲੱਗਾ :()

()ਸ਼ਾਮ ਸਿੰਘ ਤਲਵਾਰ ਲਿਸ਼ਕਾਵੰਦਾ

ਵਿਚ ਖਲਾ ਏ ਦਲਾਂ ਦੇ ਆ (ਦੇਖੋ ਬਾਕੀ ਫੁਟਨੋਟ ਪੰਨਾ ੧੫੧ 'ਤੇ)

142 / 251
Previous
Next