ਏਸ ਲੜਾਈ ਵਿਚ ਅੰਗਰੇਜ਼ਾਂ ਦੇ ਵੱਡੇ ਅਫ਼ਸਰ ੧੩ ਮਰੇ ਤੇ ੧੦੧ ਅਫ਼ਸਰ ਜ਼ਖਮੀ() ਹੋਏ। ਕੁੱਲ ਨੁਕਸਾਨ ੩੨੦ ਆਦਮੀ ਮਰੇ ਤੇ ੨੦੬੩ ਜ਼ਖਮੀ ਹੋਏ। ਸਿੱਖਾਂ ਦੇ ਨੁਕਸਾਨ ਦਾ ਠੀਕ ਅੰਦਾਜ਼ਾ ਕੌਣ ਲਾਉਂਦਾ ? ਕੀ ਉਹਨਾਂ ਜਰਨੈਲਾਂ ਨੇ ਪੜਤਾਲ ਕਰਨੀ ਸੀ, ਜਿਹੜੇ ਫ਼ੌਜ ਨੂੰ ਮੌਤ ਦੇ ਮੂੰਹ ਵਿਚ ਧੱਕਾ ਦੇ ਕੇ ਆਪ ਘਰ ਜਾ ਵੜੇ ਸਨ ? ਸੋ ਸਿੱਖਾਂ ਦੇ ਨੁਕਸਾਨ ਦਾ ਅੰਦਾਜ਼ਾ ਅੱਡੋ ਅੱਡ ਲਿਖਾਰੀਆਂ ਨੇ ੫ ਤੇ ੮ ਹਜ਼ਾਰ ਦੇ ਵਿਚ ਕੀਤਾ ਹੈ।
ਸਤਲੁਜ ਦੀਆਂ ਲੜਾਈਆਂ ਵਿਚ ਸਿੱਖ ਹਾਰ ਗਏ। ਪਰ ਹਾਰੇ ਕਿਉਂ?
ਸਿੱਖ ਹਾਰੇ ਕਿਉਂ ਏਸਦਾ ਉੱਤਰ ਬਹੁਤ ਸਾਰਾ ਆਪ ਪੜ੍ਹ ਚੁੱਕੇ ਹੋ, ਤੇ ਕੁਛ ਦਲੀਲਾਂ ਮੈਂ ਹੇਠ ਲਿਖਦਾ ਹਾਂ। ਸਿੱਖ ਸਿਪਾਹੀਆਂ ਦੇ ਚਲਨ ਤੇ ਸੈਨਾਪਤੀਆਂ ਕਰਤੂਤ ਬਾਰੇ ਵੱਖੋ-ਵੱਖ ਲਿਖਾਰੀਆਂ ਨੇ ਇਉਂ ਲਿਖਿਆ ਹੈ : ਮੈਕਗ੍ਰੇਗਰ ਆਪਣੀ ਕਿਤਾਬ ਵਿਚ ਥਾਂ-ਥਾਂ ਇਉਂ ਲਿਖਦਾ ਹੈ-(ਪੰਨਾ ੫੧) "ਇਹ ਕਦੇ ਨਹੀਂ ਭੁੱਲਣਾ ਚਾਹੀਦਾ, ਕਿ ਸਿੱਖ ਕੁਦਰਤੀ ਤੌਰ 'ਤੇ 'ਸਿਪਾਹੀ' ਹੈ। ਉਹ ਹੋਰ ਕਿਸੇ ਨੌਕਰੀ ਦੀ ਪਰਵਾਹ ਨਹੀਂ ਕਰਦਾ, ਜੋ ਉਸਦੇ ਧਾਰਮਕ ਅਸੂਲ ਦੇ ਉਲਟ ਹੋਵੇ। ਉਸਦੀ ਜ਼ਿੰਦਗੀ ਦਾ ਨਸ਼ਾਨਾ ਲੜਨਾ ਹੈ।... (ਪੰਨਾ ੮੮) ਸਿੱਖ ਕੌਮ ਨੂੰ ਜੰਗੀ ਫ਼ਿਰਕਾ ਬਨਾਉਣ ਦਾ ਸਿਹਰਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਸਿਰ ਹੈ। ਅਸੂਲ ਅਨੁਸਾਰ ਹਰ ਇਕ ਸਿੱਖ ਵਾਸਤੇ ਤਲਵਾਰ ਰਖਣੀ ਜ਼ਰੂਰੀ ਹੈ। ਤੇ ਉਸਦੀ ਜ਼ਿੰਦਗੀ ਦਾ ਪਰਮ ਧਰਮ ਯੁੱਧ ਹੈ... (ਪੰਨਾ ੮੯)। ਧਾਰਮਕ ਵਿਸ਼ਵਾਸ ਅਨੁਸਾਰ ਉਹ ਤਲਵਾਰ ਨੂੰ ਮਿਆਨ ਵਿਚ ਨਹੀਂ ਕਰ ਸਕਦੇ, ਜਦ ਤਕ ਪ੍ਰਾਣ ਨਾ ਨਿਕਲ ਜਾਣ। ਤਲਵਾਰ ਨੀਂਵੀ ਹੋਵੇ, ਤਾਂ ਜ਼ਿੰਦਗੀ ਦੀ ਸਮਾਪਤੀ ਨਾਲ। ਸਭਰਾਵਾਂ ਦੇ ਜੰਗ ਵਿਚ ਬੇਅੰਤ ਸਿੱਖ ਕਤਲ ਹੋਣ ਤੇ ਦਰਿਆ ਵਿੱਚ ਡੁੱਬਣ ਪਿੱਛੋਂ ਜਿਹੜੇ ਬਚੇ, ਉਹ ਲੜਾਈ ਵਾਸਤੇ ਇਸ ਦਲੇਰੀ ਨਾਲ ਤਿਆਰ ਸਨ, ਜਿਵੇਂ ਪਹਿਲੀਆਂ ਲੜਾਈਆਂ ਵਿਚ ਜਿੱਤੇ ਹੁੰਦੇ ਹਨ। (ਪੰਨਾ ੩੦੭)। ਸਿੱਖਾਂ
()ਮੈਕਗਰ ਪੰਨਾ ੧੯੩।
o(The Sikh Wars) ਸਿੱਖ ਯੁੱਧ,ਪੰਨਾ १२८।