ਕਾਲੀ ਕਰਤੂਤ ਆਪ ਕਰਦਾ ਸੀ, ਉਹ ਦੂੱਜਿਆਂ ਸਿਰ ਮੜ੍ਹ ਛੱਡਦਾ ਸੀ। (ਏਸ ਨੀਤੀ ਦਾ ਸ਼ਿਕਾਰ ਮਹਾਰਾਜਾ ਖੜਕ ਸਿੰਘ ਤੇ ਸੰਧਾਵਾਲੀਏ ਆਦਿ, ਕੋਈ ਹੋਏ।) ਓਹਾ ਚਾਲ ਏਤੇ ਚੱਲੀ ਗਈ। ਇਹ ਗੱਲ ਉਡਾ ਦਿਤੀ (ਜੋ ਅਜੇ ਤਕ ਅਨਪੜ੍ਹ ਤੇ ਇਤਿਹਾਸ ਤੋਂ ਅਣਜਾਣ ਬੰਦਿਆਂ ਵਿਚ ਚਲੀ ਆਉਂਦੀ ਹੈ), ਕਿ ਜਿੰਦ ਕੌਰ ਸਿਰ ਝੂਠੇ ਇਲਜ਼ਾਮ ਮਹਾਰਾਣੀ ਜਿੰਦ ਕੌਰ ਨੇ ਸਿੱਖ ਫ਼ੌਜ ਨੂੰ ਭੜਕਾ ਕੇ ਅੰਗਰੇਜ਼ਾਂ ਨਾਲ ਲੜਾਈ ਕਰਾਈ। ਉਹਨੇ ਅਂਗਰੇਜ਼ਾਂ ਨੂੰ ਚਿੱਠੀਆਂ ਲਿਖੀਆਂ ਤੇ ਸਭਰਾਵਾਂ ਦੇ ਮੈਦਾਨ ਵਿੱਚ ਬਰੂਦ ਦੀ ਥਾਂ ਸਰ੍ਹੋਂ ਘੱਲ ਦਿੱਤੀ, ਜਿਸ ਵਾਸਤੇ ਸਿੱਖ ਫ਼ੌਜ ਹਾਰ ਗਈ। ਉਹਨੇ ਇਹ ਸਭ ਕੁਝ ਆਪਣੇ ਭਰਾ ਜਵਾਹਰ ਸਿੰਘ ਦਾ ਬਦਲਾ ਲੈਣ ਵਾਸਤੇ ਕੀਤਾ।
ਆਓ ਹੁਣ ਏਸ 'ਤੇ ਵਿਚਾਰ ਕਰੀਏ। ਆਪ ਏਸੇ ਕਿਤਾਬ ਦੇ ਤਿੱਜੇ ਕਾਂਡ ਦੇ ਆਰੰਭ ਦੇ ਕੁਛ ਪੱਤਰੇ ਫੇਰ ਪੜ੍ਹੋ। ਆਪ ਨੂੰ ਪਤਾ ਲੱਗੇਗਾ, ਕਿ ਲੜਾਈ ਦੇ ਕਾਰਨ ਪੈਦਾ ਕਰਨ ਵਾਲੇ ਅੰਗਰੇਜ਼ ਸਨ, ਤੇ ਓਧਰੋਂ ਖ਼ਾਲਸਾ ਫ਼ੌਜ ਨੂੰ ਭੜਕਾਉਣ ਵਾਲੇ ਲਾਲ ਸਿੰਘ, ਤੇਜ ਸਿੰਘ ਗੁਣਾਹੀਂ ਕੌਣ ? ਆਦਿ, ਜੋ ਅੰਦਰੋਂ ਅੰਗਰੇਜ਼ਾਂ ਨਾਲ ਮਿਲੇ ਹੋਏ ਸਨ ?
ਮ. ਜਿੰਦ ਕੌਰ ਇਹ ਲੜਾਈ ਛੇੜਨ ਦੇ ਵਿਰੁੱਧ ਸੀ।* ਬਾਕੀ ਗੱਲ ਰਹੀ ਚਿੱਠੀਆਂ ਦੀ । ਗੌਰਮਿੰਟ ਦੇ ਸਾਰੇ ਕਾਗਜ਼ ਤੇ ਸਮਕਾਲੀ ਇਤਿਹਾਸ ਫੋਲ ਵੇਖੋ, ਏਸ ਮਤਲਬ ਦੀ ਰਾਣੀ ਜਿੰਦ ਕੌਰ ਦੀ ਕੋਈ ਚਿੱਠੀ ਨਹੀਂ ਮਿਲੇਗੀ। ਹਾਂ, ਲਾਲ ਸਿੰਘ, ਤੇਜ ਸਿੰਘ ਤੇ ਗੁਲਾਬ ਸਿੰਘ ਦੀਆਂ ਚਿੱਠੀਆਂ (ਜਿਵੇਂ ਮੈਂ ਪਿੱਛੇ ਲਿਖ ਆਇਆ ਹਾਂ) ਜ਼ਰੂਰ ਮਿਲਨਗੀਆਂ। ਲਾਲ ਸਿੰਘ ਵਾਰ-ਵਾਰ ਅੰਗਰੇਜ਼ਾਂ ਨੂੰ ਲਿਖਦਾ ਹੈ, ਕਿ ਮੈਂ ਤੁਹਾਡਾ ਮਿੱਤਰ ਹਾਂ। ਗੁਲਾਬ ਸਿੰਘ ਵਜ਼ੀਰ ਬਣ ਕੇ ਹਾਰਡਿੰਗ ਨਾਲ ਫ਼ੈਸਲਾ ਕਰਦਾ ਹੈ, ਕਿ ਖ਼ਾਲਸਾ ਫ਼ੌਜ ਨੂੰ ਤਬਾਹ ਕਰ ਦਿੱਤਾ ਜਾਵੇ, ਤਦ ਹੀ ਲਾਹੌਰ ਦਰਬਾਰ ਸੁਲ੍ਹਾ 'ਤੇ ਪੱਕਾ ਰਹਿ ਸਕੇਗਾ।