Back ArrowLogo
Info
Profile

ਸ: ਜਵਾਹਰ ਸਿੰਘ ਦੇ ਕਤਲ ਹੋਣ 'ਤੇ ਫ਼ੌਜਾਂ ਤੋਂ ਡਰਦਾ ਪੰਜਾਬ ਦਾ ਵਜ਼ੀਰ ਕੋਈ ਨਹੀਂ ਸੀ ਬਣਦਾ, ਕਿਉਂਕਿ ਫ਼ੌਜੀ ਪੰਚਾਂ ਦੇ ਇਸ਼ਾਰੇ ਨਾਲ ਸਿਪਾਹੀਆਂ ਦੇ ਹੱਥੋਂ ਕਈ ਲਾਇਕ ਮਹਾਰਾਜੇ, ਨਾਮਵਰ ਸਰਦਾਰ, ਵਜ਼ੀਰ ਤੇ ਸ਼ਾਹਜ਼ਾਦੇ ਮਾਰੇ ਗਏ ਸਨ। ਅੰਤ, ਜੇ ਲਾਲ ਸਿੰਘ ਤੇ ਤੇਜ ਸਿੰਘ ਕਰਮਵਾਰ, ਵਜ਼ੀਰ ਤੇ ਸੈਨਾਪਤੀ ਬਣੇ ਵੀ, ਤਾਂ ਉਪਰਲੇ ਰੋਗ ਦਾ ਇਲਾਜ ਸੋਚ ਕੇ। ਤੇ ਉਹ ਇਲਾਜ-ਉਹਨਾਂ ਦੇ ਖ਼ਿਆਲ ਵਿੱਚ-ਇੱਕੋ ਹੀ ਸੀ : ਸਿੱਖ ਫ਼ੌਜ ਨੂੰ ਅੰਗਰੇਜ਼ਾਂ ਨਾਲ ਭਿੜਾ ਕੇ ਤਬਾਹ ਕਰਾਉਣਾ। ਉਹ ਏਸ ਕੰਮ ਵਿਚ ਕਿੱਥੋਂ ਤੱਕ ਤੇ ਕਿਵੇਂ ਸਫਲ ਹੋਏ, ਆਪ ਪੜ੍ਹ ਚੁੱਕੇ ਹੋ।

ਏਸ ਤੋਂ ਇਲਾਵਾ ਛੋਟੇ-ਛੋਟੇ ਹੋਰ ਵੀ ਕਾਰਨ ਹਨ : ਜਿਵੇਂ ਯੂਰਪੀਨ ਅਫ਼ਸਰ ਨੌਕਰ ਰੱਖਣੇ। ਕਿਉਂਕਿ ਉਹ ਸਿੱਖ ਹਕੂਮਤ ਦੇ ਭੇਤ ਅੰਗਰੇਜ਼ਾਂ ਪਾਸ ਪਰਗਟ ਕਰਦੇ ਰਹਿੰਦੇ ਸਨ । ਲੜਾਈ ਵਿਚ ਵੀ ਉਹ ਓਹਾ ਕੁਛ ਕਰਦੇ ਰਹੇ, ਜਿਸ ਤੋਂ ਅੰਗਰੇਜ਼ਾਂ ਨੂੰ ਲਾਭ ਤੇ ਸਿੱਖਾਂ ਨੂੰ ਨੁਕਸਾਨ ਪੁੱਜੇ।

ਕੁਛ ਮੁਸਲਮਾਨ ਅਫ਼ਸਰ ਤੇ ਫ਼ੌਜ ਵੀ ਸੀ, ਜਿੰਨ੍ਹਾਂ ਮੈਦਾਨ ਵਿਚ (ਖ਼ਾਸ ਕਰ ਸਭਰਾਵਾਂ) ਐਸੇ ਢੰਗ ਵਰਤੇ (ਜਿਵੇਂ ਤੋਪਾਂ ਦੇ ਮੂੰਹ ਉਤਾਂਹ ਕਰਕੇ ਚਲਾਈਆਂ, ਕਿ ਗੋਲੇ ਅੰਗਰੇਜ਼ੀ ਫ਼ੌਜ ਤੋਂ ਪਾਰ ਲੰਘ ਜਾਣ ਤੇ ਨੁਕਸਾਨ ਕੋਈ ਨਾ ਕਰਨ) ਜਿਨ੍ਹਾਂ ਤੋਂ ਦੁਸ਼ਮਣ ਨੂੰ ਲਾਭ ਪੁੱਜੇ। ਪਰ ਇਹ ਕੰਮ ਉਹਨਾਂ ਓਦੋਂ ਕੀਤਾ, ਜਦ ਉਹਨਾਂ ਨੂੰ ਸਿੱਖਾਂ ਦੀ ਹਾਰ ਦਾ ਯਕੀਨ ਹੋ ਗਿਆ। ਮੈਕਗਰ ਇਸਦਾ ਹਵਾਲਾ ਇਉਂ ਦੇਂਦਾ ਹੈ "ਪੰਜਾਬ ਦੇ ਮੁਸਲਮਾਨ ਸਿੱਖਾਂ ਦਾ ਨਵੇਕਲਾ ਰਾਜ ਪਸੰਦ ਨਹੀਂ ਕਰਦੇ ਸਨ। ਉਹ ਭੁੱਲੇ ਨਹੀਂ ਸਨ, ਕਿ ਥੋੜ੍ਹਾ ਚਿਰ ਪਹਿਲਾਂ ਉਹ ਆਪ ਲਾਹੌਰ ਦੇ ਬਾਦਸ਼ਾਹ ਸਨ। ਤੋਪਖ਼ਾਨੇ ਦਾ ਹਾਕਮ ਇਕ ਮੁਸਲਮਾਨ ਸੀ ਤੇ ਉਹਦੇ ਚੰਗੇ ਤੋਪਚੀ ਵੀ ਮੁਸਲਮਾਨ ਸਨ।... ਉਹ ਸਿੱਖਾਂ ਵਾਂਗ, ਮੁਲਕ ਬਦਲੇ ਨਹੀਂ ਲੜ ਰਹੇ ਸਨ। ਉਹ ਸਿਰਫ਼ ਤਨਖ਼ਾਹਦਾਰ ਨੌਕਰ ਸਨ। ਭਾਵੇਂ ਉਹ ਸੱਚੇ ਤੇ ਵਫ਼ਾਦਾਰ ਨੌਕਰ ਸਮਝੇ ਜਾਂਦੇ ਸਨ, ਪਰ ਜਿਸ ਕੌਮ (ਅੰਗਰੇਜ਼) ਦੀ ਫ਼ਤਹਿ ਵਾਸਤੇ ਉਹ ਦੁਆਵਾਂ ਮੰਗਦੇ ਸਨ, ਉਸ ਬਦਲੇ ਉਹ ਥੋੜਾ ਬਹੁਤ ਹੱਥ ਢਿੱਲਾ ਵੀ ਕਰ ਸਕਦੇ

oਵੇਖੋ ਏਸੇ ਕਤਾਬ ਦਾ ਪੰਨਾ ੧੨੨, ਗਾਰਡਨਰ ਅੰਗਰੇਜ਼ਾਂ ਨੂੰ ਖ਼ਬਰਾਂ ਭੇਜਦਾ ਹੈ।

150 / 251
Previous
Next