Back ArrowLogo
Info
Profile

ਸਨ। ਭਾਵੇਂ ਉਹ ਉਹਨਾਂ ਲੋਕਾਂ (ਸਿੱਖਾਂ) ਦੇ ਮਦਦੀ ਬਣੇ ਹੋਏ ਸਨ, ਜਿੰਨ੍ਹਾਂ ਨੂੰ ਉਹ ਧਾਰਮਕ ਵਜਾਹ ਅਨੁਸਾਰ-ਆਪਣੀਆਂ ਅੱਖਾਂ ਨਾਲ-ਗੁਲਾਮ ਵੇਖਣਾ ਚਾਹੁੰਦੇ ਸਨ।" ਹਾਂ, ਕੁਛ ਮੁਸਲਮਾਨ ਬੜੇ ਨੇਕ ਤੇ ਵਫ਼ਾਦਾਰ ਰਹੇ, ਜੋ ਸਭਰਾਵਾਂ ਦੇ ਮੈਦਾਨ ਵਿਚ ਬਹਾਦਰਾਂ ਵਾਂਗ ਲੜ ਕੇ ਮਰਦਾਂ ਦੀ ਮੌਤ ਮਰੇ।

ਅੰਗਰੇਜ਼ ਕਸੂਰ ਵਿਚ                ਏਸ ਸਾਰੀ ਲੜਾਈ ਵਿੱਚ ੧੨-੧੫ ਹਜ਼ਾਰ ਸਿੱਖ ਫ਼ੌਜ ਤਬਾਹ ਹੋਈ। ੧੦-੧੧ ਫ਼ਰਵਰੀ ਦੀ ਵਿਚਲੀ ਰਾਤ ਫ਼ੀਰੋਜ਼ਪੁਰ ਕੋਲੋਂ ਅੰਗਰੇਜ਼ ਸਤਲੁਜ ਪਾਰ ਹੋਏ ਤੇ ੧੨ ਫ਼ਰਵਰੀ ਨੂੰ ਬਿਨਾਂ ਰੁਕਾਵਟ ਦੇ ਕਸੂਰ ਆ ਮੱਲਿਆ। ਏਥੇ ਹੀ ਅੰਗਰੇਜ਼ਾਂ ਨੂੰ ਖ਼ਬਰ ਮਿਲੀ, ਕਿ ੨੦ ਹਜ਼ਾਰ ਖ਼ਾਲਸਾ ਫ਼ੌਜ ਅੰਮ੍ਰਿਤਸਰ ਵਿਚ ਕੱਠੀ ਹੋ ਗਈ ਹੈ। ਓਥੇ ਗੋਬਿੰਦਗੜ੍ਹ ਦੇ ਕਿਲ੍ਹੇ ਵਿਚ ਉਹਨਾਂ ਕੋਲ ਤੋਪਾਂ ਤੇ ਬਾਰੂਦ ਸਿੱਕਾ ਵੀ ਹੈ। ਪਰੰਤੂ ਫ਼ੌਜ ਕੋਲ ਲੀਡਰ ਕੋਈ ਨਹੀਂ।

ਹਾਰਡਿੰਗ ਦਾ ਐਲਾਨ                ੧੪ ਫ਼ਰਵਰੀ, ੧੮੪੬ ਈ: ਨੂੰ ਹਿੰਦੁਸਤਾਨ ਦੇ ਗਵਰਨਰ-ਜੈਨਰਲ, ਲਾਰਡ ਹਾਰਡਿੰਗ ਨੇ ਕਸੂਰ ਤੋਂ ਹੇਠ ਲਿਖਿਆ ਐਲਾਨ ਕੱਢਿਆ :- "ਸਤਲੁਜ ਤੇ ਖੱਬੇ ਪਾਸਿਓਂ ਸਿੱਖ ਫ਼ੌਜ ਭਜਾ ਦਿੱਤੀ ਗਈ ਹੈ। ਉਹ ਹਰ ਗੱਲ ਵਿਚ ਹਾਰ ਗਈ ਹੈ। ਉਸ ਦੀਆਂ ੨੨੦ ਤੋਂ ਵਧੇਰੇ ਜੰਗੀ ਤੋਪਾਂ ਖੋਹ ਲਈਆਂ ਗਈਆਂ ਹਨ।

"ਅੰਗਰੇਜ਼ੀ ਫ਼ੌਜ ਸਤਲੁਜ ਪਾਰ ਕਰਕੇ ਪੰਜਾਬ ਵਿਚ ਦਾਖ਼ਲ ਹੋ ਚੁੱਕੀ ਹੈ।

"ਇਸ ਐਲਾਨ ਰਾਹੀਂ ਗਵਰਨਰ-ਜੈਨਰਲ ਪਰਗਟ ਕਰਦਾ ਹੈ, ਕਿ ਅੰਗਰੇਜ਼ ਸਰਕਾਰ ਨੂੰ ਪਿਛਲੇ ੧੩ ਦਸੰਬਰ ਦੇ ਐਲਾਨ ਅਨੁਸਾਰ, ਇਹ ਕਦਮ ਉਠਾਉਣਾ ਪਿਆ ਹੈ। ਕਿਉਂਕਿ ਗਵਰਨਰ-ਜੈਨਰਲ ਨੂੰ ਅੰਗਰੇਜ਼ੀ ਇਲਾਕੇ ਦੀ ਰਾਖੀ ਕਰਨ ਉਤੇ ਮਜਬੂਰ ਕੀਤਾ ਗਿਆ ਹੈ ਤੇ ਅੰਗਰੇਜ਼ੀ

ਮੈਕਗ੍ਰੇਗਰ, ਪੰਨੇ ੮੩-੮੪।

151 / 251
Previous
Next