ਵਕਾਰ ਨੂੰ ਕਾਇਮ ਰੱਖਣਾ, ਸੁਲ੍ਹਾ ਤੋੜਨ ਵਾਲਿਆਂ ਨੂੰ ਸਜ਼ਾ ਦੇਣੀ ਤੇ ਜਨਤਾ ਵਿਚ ਅਮਨ ਰਖਣਾ ਜ਼ਰੂਰੀ ਹੈ।
"ਅਸੀਂ ਲਗਾਤਾਰ ਬੜੇ ਜ਼ੋਰ ਨਾਲ ਅੱਗੇ ਵੱਧਦੇ ਰਹਾਂਗੇ, ਜਦ ਤੱਕ ਸਾਡਾ ਚਿਤਵਿਆ ਹੋਇਆ ਮਨੋਰਥ ਪੂਰਾ ਨਾ ਹੋ ਜਾਵੇਗਾ। ਅੰਗੇਰਜ਼ੀ ਫ਼ੌਜਾਂ ਹੱਥੋਂ ਪੰਜਾਬ ਦਾ ਕਬਜ਼ਾ ਨਹੀਂ ਛੱਡਿਆ ਜਾਵੇਗਾ, ਜਦ ਤੱਕ ਅੰਗਰੇਜ਼ ਸਰਕਾਰ ਦੀ ਹੱਤਕ ਤੇ ੧੮੦੯ ਈ. ਦੀ ਸੁਲ੍ਹਾ ਤੋੜਨ ਦਾ ਬਦਲਾ ਨਾ ਲਿਆ ਜਾਵੇ, ਕਿਉਂਕਿ ਸਾਡੇ ਵੱਲੋਂ ਕੋਈ ਛੇੜਖ਼ਾਨੀ ਕੀਤੇ ਬਿਨਾਂ ਸਿੱਖਾਂ ਨੇ ਅੰਗਰੇਜ਼ੀ ਇਲਾਕੇ 'ਤੇ ਹਮਲਾ ਕੀਤਾ ਹੈ। ਇਹਨਾਂ ਗੱਲਾਂ ਦੇ ਨਾਲ ਹੀ ਲੜਾਈ ਦਾ ਸਾਰਾ ਖ਼ਰਚ ਲਿਆ ਜਾਵੇਗਾ ਤੇ ਆਉਣ ਵਾਲੀ ਲਾਹੌਰ ਦੀ ਹਕੂਮਤ ਨਾਲ ਉਹ ਸ਼ਰਤਾਂ ਪੱਕੀਆਂ ਕੀਤੀਆਂ ਜਾਣਗੀਆਂ, ਜਿੰਨ੍ਹਾਂ ਦੁਆਰਾ ਅੰਗਰੇਜ਼ੀ ਸਰਕਾਰ ਨੂੰ ਇਹ ਤਸੱਲੀ ਰਹੇ, ਕਿ ਫੇਰ ਕਦੇ ਐਹੋ ਜਿਹੀ ਗੜਬੜ ਨਹੀਂ ਹੋਵੇਗੀ। ਲਾਹੌਰ ਦਰਬਾਰ ਜਾਂ ਲਾਹੌਰ ਦੀ ਫ਼ੌਜ ਦੇ ਵਿਰੁੱਧ, ਅੰਗਰੇਜ਼ੀ ਸਰਕਾਰ ਨੇ ਮੁਲਕ ਮੱਲਣ ਵਾਸਤੇ ਜੰਗ ਨਹੀਂ ਕੀਤੀ, ਜਿਵੇਂ ਪਹਿਲਾਂ ੧੩ ਦਸੰਬਰ ਦੇ ਐਲਾਨ ਵਿਚ ਦੱਸਿਆ ਗਿਆ ਹੈ। ਗਵਰਨਰ- ਜੈਨਰਲ ਦੀ ਬੜੀ ਇਛਿਆ ਹੈ, ਕਿ ਪੰਜਾਬ ਵਿਚ ਇਕ ਬਲਵਾਨ ਸਿੱਖ- ਹਕੂਮਤ ਕਾਇਮ ਹੋਈ ਵੇਖੇ, ਜਿਹੜੀ ਆਪਣੀ ਫ਼ੌਜ ਨੂੰ ਕਾਬੂ ਰੱਖ ਸਕੇ ਤੇ ਰੱਯਤ ਦੀ ਰਾਖੀ ਕਰ ਸਕੇ। ਇਸ ਇਰਾਦੇ ਦਾ ਇਹ ਸਬੂਤ ਹੈ, ਕਿ ਅੰਗਰੇਜ਼ਾਂ ਵੱਲੋਂ ਜੰਗ ਦੀ ਕੋਈ ਤਿਆਰੀ ਨਹੀਂ ਸੀ, ਜਦੋਂ ਲਾਹੌਰ ਦਰਬਾਰ ਨੇ ਬਿਨਾਂ ਕਿਸੇ ਕਾਰਨ ਜਾਂ ਢੁੱਕਵੇਂ ਬਹਾਨੇ ਦੇ, ਅੰਗਰੇਜ਼ਾਂ ਉਤੇ ਅਚਾਨਕ ਹਮਲਾ ਕਰ ਦਿੱਤਾ। ਇਸ ਅਚਾਨਕ ਹਮਲੇ ਨੇ ਅੰਗਰੇਜ਼ਾਂ ਨੂੰ ਹਥਿਆਰ ਚੁੱਕਣ ਉਤੇ ਤੇ ਉਲਟਾ ਹਮਲਾ ਕਰਨ ਉੱਤੇ ਮਜਬੂਰ ਕਰ ਦਿੱਤਾ। ਹੁਣ ਲਾਹੌਰ ਦਰਬਾਰ ਉਤੇ ਜੋ ਵੀ ਮੁਸੀਬਤ ਆਵੇ, ਉਹਦੀ ਜ਼ਿੰਮੇਵਾਰੀ ਕੇਵਲ ਉਸਦੀ ਆਪ-ਹੁਦਰੀ ਕਰਨੀ ਤੇ ਉਹਦੀ ਫ਼ੌਜ ਦੇ ਸਿਰ ਹੈ।
"ਅੰਗਰੇਜ਼ ਸਰਕਾਰ ਹੋਰ ਮੁਲਕ ਮੱਲਣ ਦੀ ਚਾਹਵਾਨ ਨਹੀਂ ਸੀ, ਪਰ ਜੰਗ ਦਾ ਖ਼ਰਚ ਪੂਰਾ ਕਰਨ ਵਾਸਤੇ ਤੇ ਅਗਾਂਹ ਅਮਨ ਦੀ ਰਾਖੀ ਦੀ ਜ਼ਮਾਨਤ ਵਜੋਂ ਜੋ ਇਲਾਕਾ ਲਾਹੌਰ ਦਰਬਾਰ ਦੇ ਅਧੀਨ ਸੀ, ਉਸਦਾ ਕਬਜ਼ਾ ਅੰਗਰੇਜ਼ਾਂ ਨੂੰ ਰੱਖਣਾ ਪਵੇਗਾ।