Back ArrowLogo
Info
Profile

ਏਸ ਐਲਾਨ ਨੇ ਸਾਰੇ ਪੰਜਾਬ ਵਿਚ ਅੱਗ ਲਾ ਦਿੱਤੀ। ਦੁੱਜੀ, ਅੰਗਰੇਜ਼ੀ ਫ਼ੌਜਾਂ ਨੇ ਇਸ ਇਲਾਕੇ ਵਿਚ ਉਹ ਹਨੇਰ ਗਰਦੀ ਮਚਾਈ, ਕਿ ਸ਼ਾਇਦ ਹੀ ਉਹਨਾਂ ਦੇ ਜ਼ੁਲਮ ਤੋਂ ਕੋਈ ਬਚਿਆ ਹੋਵੇ। ਸਿੱਖਾਂ ਦੇ ਦਿਲ ਵਿਚ ਭਾਂਬੜ ਬਲ ਉਠੇ। ਵਿਸਾਹਘਾਤੀ ਜਰਨੈਲ ਵੀ ਹੈਰਾਨ ਰਹਿ ਗਏ, ਕਿ ਇਹ ਕੀ ਬਣਿਆਂ ? ਤੇ ਐਡੀ ਛੇਤੀ ? ਸਭਰਾਵਾਂ ਦੇ ਜੰਗ ਦਾ ਇਹ ਨਤੀਜਾ ? ਉਹ ਜਾਣਦੇ ਸਨ ਕਿ ਅੰਗਰੇਜ਼ ਬਲ ਨਾਲ ਨਹੀਂ ਜਿੱਤੇ, ਸਗੋਂ ਸਿੱਖਾਂ ਦੇ ਸੈਨਾਪਤੀ ਜਾਣ ਬੁਝ ਕੇ ਹਾਰੇ ਹਨ। ਪਰ ਹੁਣ ਇਸ ਪਛਤਾਵੇ ਦਾ ਕੀ ਲਾਭ ?

੧੫ ਫ਼ਰਵਰੀ ਨੂੰ ਰਾਜਾ ਗੁਲਾਬ ਸਿੰਘ-ਕੁਝ ਹੋਰ ਸਰਦਾਰਾਂ ਸਣੇ, ਮਹਾਰਾਜਾ ਦਲੀਪ ਸਿੰਘ ਵੱਲੋਂ-ਕਸੂਰ ਪੁੱਜਾ। ਓਧਰ, ਲਾਰਡ ਹਾਰਡਿੰਗ ਵੀ, ਅੰਮ੍ਰਿਤਸਰ ਵਿਚ ਫ਼ੌਜੀ ਇਕੱਠ ਵੇਖ ਕੇ ਘਬਰਾ ਰਿਹਾ ਸੀ। ਉਹਨੇ ਗੁਲਾਬ ਸਿੰਘ ਨੂੰ ਕਿਹਾ, "ਸਾਡੀ ਮਰਜ਼ੀ ਪੰਜਾਬ ਨੂੰ ਅੰਗਰੇਜ਼ੀ ਰਾਜ ਵਿੱਚ ਮਿਲਾ ਲੈਣ ਦੀ ਨਹੀਂ। ਮਹਾਰਾਜਾ ਦਲੀਪ ਸਿੰਘ ਆਪਣੇ ਰਾਜ ਉਤੇ ਕਾਇਮ ਰਹਿਣਗੇ, ਪਰ ਬਿਆਸ ਤੇ ਸਤਲੁਜ ਦੇ ਵਿਚਕਾਰ ਦਾ ਇਲਾਕਾ (ਦੁਆਬਾ ਬਿਸਤ ਜਲੰਧਰ) ਤੇ ਡੇਢ ਕਰੋੜ ਰੁਪਇਆ ਜੰਗ ਦੇ ਖ਼ਰਚ ਵਜੋਂ ਦੇਣਾ ਪਵੇਗਾ। ਇਹ ਸ਼ਰਤਾਂ ਲਾਹੌਰ ਚੱਲ ਕੇ ਹੀ ਪੱਕੀਆਂ ਹੋਣਗੀਆਂ।" ਗੁਲਾਬ ਸਿੰਘ ਨੇ ਬੜਾ ਜ਼ੋਰ ਲਾਇਆ, ਕਿ ਅੰਗਰੇਜ਼ ਲਾਹੌਰ ਨਾ ਜਾਣ, ਪਰ ਹਾਰਡਿੰਗ ਨੇ ਉਹਦੀ ਇੱਕ ਨਾ ਮੰਨੀ। ਅੰਤ ਗੁਲਾਬ ਸਿੰਘ ਵਾਪਸ ਮੁੜ ਗਿਆ।

੧੮ ਫ਼ਰਵਰੀ ਨੂੰ ਗੁਲਾਬ ਸਿੰਘ ਬਾਲਕ ਮਹਾਰਾਜਾ ਦਲੀਪ ਸਿੰਘ ਨੂੰ ਨਾਲ ਲੈ ਕੇ ਹਾਰਡਿੰਗ ਨੂੰ 'ਲਲਿਆਣੀ' ਆ ਮਿਲਿਆ, ਪਰ ਹਾਰਡਿੰਗ ਵੱਲੋਂ ਏਥੇ ਵੀ ਪਹਿਲਾ ਹੀ ਜਵਾਬ ਮਿਲਿਆ।

ਅੰਗਰੇਜ਼ ਲਾਹੌਰ ਪੁੱਜ                ੨੦ ਫ਼ਰਵਰੀ ਨੂੰ ਅੰਗਰੇਜ਼ ਲਾਹੌਰ ਜਾ ਪੁੱਜੇ। ਅਗਲੇ ਦਿਨ ਲਾਰਡ ਹਾਰਡਿੰਗ ਨੇ ਦਲੀਪ ਸਿੰਘ ਨੂੰ ਮਹਾਰਾਜਾ ਰਣਜੀਤ ਸਿੰਘ ਦੀ ਗੱਦੀ 'ਤੇ ਬਿਠਾਇਆ ਤੇ ਐਲਾਨ ਕੀਤਾ, ਕਿ ਦਲੀਪ ਸਿੰਘ ਪੰਜਾਬ ਦਾ

o(M. Gregor) ਮੈਕਗ੍ਰੇਗਰ, ਪੰਨਾ ੩੧੬, "ਕਿਹਾ ਜਾ ਸਕਦਾ ਹੈ, ਕਿ ਅੰਗਰੇਜ਼ਾਂ ਨੇ ਪੰਜਾਬ ਨੂੰ ਫ਼ਤਹਿ ਨਹੀਂ ਕੀਤਾ, ਭਾਵੇਂ ਸਿੱਖਾਂ ਨੂੰ ਚਾਰ ਲੜਾਈਆਂ ਹਾਰਨੀਆਂ ਪਈਆਂ ਹਨ।"

154 / 251
Previous
Next