'ਮਹਾਰਾਜਾ' ਰਹੇਗਾ। ਏਸ ਸਾਰੇ ਰੰਗ ਢੰਗ ਤੋਂ ਪੰਜਾਬ ਵਾਸੀ ਸਮਝ ਰਹੇ ਸਨ, ਕਿ ਹੁਣ ਪਹਿਲਾਂ ਵਰਗਾ ਪੰਜਾਬ ਨਹੀਂ ਰਿਹਾ। ੨੬ ਫਰਵਰੀ ਨੂੰ ਹਾਰਡਿੰਗ ਨੇ ਇਕ ਆਮ ਦਰਬਾਰ ਕੀਤਾ, ਜਿਸ ਵਿਚ ਲਾਲ ਸਿੰਘ 'ਮਿਸਰ' ਪੰਜਾਬ ਦਾ 'ਵਜ਼ੀਰ' ਤੇ ਤੇਜ ਸਿੰਘ 'ਸੈਨਾਪਤੀ' ਬਣਾਏ ਗਏ ਤੇ ਹੋਣ ਵਾਲੀ ਸੁਲ੍ਹਾ ਦੀਆਂ ਮੋਟੀਆਂ ਮੋਟੀਆਂ ਸ਼ਰਤਾਂ ਦਾ ਵੀ ਐਲਾਨ ਕੀਤਾ।
ਰਾਜਾ ਗੁਲਾਬ ਸਿੰਘ ਲਾਹੌਰ ਦਾ ਵਜ਼ੀਰ ਬਣਨ ਲਈ ਚਰੋਕਣੀ ਆਸ ਲਾਈ ਬੈਠਾ ਸੀ। ਉਹ ਕਿਵੇਂ ਸਹਾਰ ਸਕਦਾ ਸੀ, ਕਿ ਲਾਲ ਸਿੰਘ ਵਜ਼ਾਰਤ ਸੰਭਾਲ ਬਹੇ। ਉਹਨੇ (ਗੁਲਾਬ ਸਿੰਘ ਨੇ) ਹਾਰਡਿੰਗ ਨੂੰ ਸਾਫ਼ ਕਹਿ ਦਿੱਤਾ, ਕਿ ਸਭਰਾਵਾਂ ਦੇ ਜੰਗ ਵਿਚ ਖ਼ਾਲਸਾ ਫ਼ੌਜ ਨੂੰ ਮਰਵਾਉਣ ਬਦਲੇ, ਉਸਨੂੰ ਕੁਛ ਮਿਲਣਾ ਚਾਹੀਦਾ ਹੈ। ਨਾਲ ਹੀ ਉਹਨੇ ਇਹ ਵੀ ਕਿਹਾ, 'ਜੇ ਮੈਂ ਲੜਾਈ ਲੰਮੀ ਕਰ ਦੇਂਦਾ, ਤਾਂ ਏਸਦਾ ਨਤੀਜਾ ਕੁਝ ਹੋਰ ਹੀ ਹੁੰਦਾ। ਜੇ ਮੈਂ ਆਪ ਹੀ, ਮਰਜ਼ੀ ਨਾਲ, ਜਾਲ ਵਿਛਾ ਕੇ ਉਸ ਵਿਚ ਕੈਦ ਨਾ ਹੋ ਜਾਂਦਾ ਤੇ ਖ਼ਾਲਸਾ ਫ਼ੌਜ ਨੂੰ ਖਿਲਾਰ ਦੇਂਦਾ ਤਾਂ ਉਹ ਫ਼ੀਰੋਜ਼ਪੁਰ ਤੇ ਦਿੱਲੀ ਵਿਚ ਪਰਲੋ ਲਿਆ ਦੇਂਦੀ[ ]।" ਉਸਨੂੰ ਨਾਰਾਜ਼ ਵੇਖਕੇ ਹਾਰਡਿੰਗ ਵੀ ਘਬਰਾ ਗਿਆ। ਉਹ ਗੁਲਾਬ ਸਿੰਘ ਦੀ ਕਾਬਲੀਅਤ ਨੂੰ ਜਾਣਦਾ ਸੀ ਤੇ ਇਹ ਵੀ ਜਾਣਦਾ ਸੀ, ਕਿ ਜੇ ਕੋਈ ਏਹੋ ਜਿਹਾ ਆਦਮੀ ਅੰਮ੍ਰਿਤਸਰ ਵਾਲੀ ਫ਼ੌਜ ਨਾਲ ਜਾ ਮਿਲੇ, ਤਾਂ ਅੰਗਰੇਜ਼ਾਂ ਵਾਸਤੇ ਚੰਗਾ ਨਹੀਂ ਹੋਵੇਗਾ। ਸੋ ਹਾਰਡਿੰਗ ਨੇ ਗੁਲਾਬ ਸਿੰਘ ਨਾਲ ਇਕਰਾਰ ਕੀਤਾ, ਕਿ ਉਸਨੂੰ ਕਸ਼ਮੀਰ ਦਾ ਖ਼ੁਦਮੁਖ਼ਤਿਆਰ 'ਮਹਾਰਾਜਾ' ਬਣਾ ਦਿੱਤਾ ਜਾਵੇਗਾ।
ਪਹਿਲੀ ਸੁਲ੍ਹਾ
ਸਰਕਾਰ ਅੰਗਰੇਜ਼ੀ ਤੇ ਲਾਹੌਰ ਦਰਬਾਰ ਵਿਚ ਸੁਲ੍ਹਾ,
ਲਾਹੌਰ,
੯ ਮਾਰਚ, ੧੮੪੬ ਈ.
"ਸੁਲ੍ਹਾ, ਜੋ ਮਹਾਰਾਜਾ ਰਣਜੀਤ ਸਿੰਘ ਵਾਲੀਏ ਲਾਹੌਰ ਤੇ ਸਰਕਾਰ ਅੰਗਰੇਜ਼ੀ ਵਿਚ ੧੮੦੯ ਈ.ਨੂੰ ਹੋਈ ਸੀ, ਸਿੱਖ ਫ਼ੌਜ ਦੇ ਹਮਲੇ
[]ਸੇਵਾ ਸਿੰਘ; ਪੰਨਾ ੭੫।