ਕਾਰਨ, ਜੋ ਉਸਨੇ ਬਿਨਾਂ ਕਿਸੇ ਵਜ੍ਹਾ ਦੇ ਪਿਛਲੇ ਦਸੰਬਰ ਵਿਚ ਅੰਗਰੇਜ਼ੀ ਇਲਾਕੇ ਉੱਤੇ ਕੀਤਾ, ਟੁੱਟ ਗਈ ਹੈ। ਮਹਾਰਾਜਾ ਲਾਹੌਰ ਦੇ ਉਹ ਸਭ ਇਲਾਕੇ, ਜੋ ਸਤਲੁਜ ਦੇ ਖੱਬੇ ਪਾਸੇ ਹਨ, ੧੩ ਦਸੰਬਰ ਦੇ ਐਲਾਨ ਰਾਹੀਂ ਜ਼ਬਤ ਕਰ ਕੇ ਅੰਗਰੇਜ਼ੀ ਰਾਜ ਵਿਚ ਮਿਲਾ ਲਏ ਗਏ। ਉਸ ਸਮੇਂ ਤੋਂ ਲੈ ਕੇ ਦੋਹਾਂ ਸਰਕਾਰਾਂ ਨੇ ਇਕ ਦੂੱਜੇ ਵਿਰੁੱਧ ਹਮਲੇ ਜਾਰੀ ਰੱਖੋ, ਜਿਸ ਦਾ ਸਿੱਟਾ ਸਰਕਾਰ ਅੰਗਰੇਜ਼ੀ ਦਾ ਲਾਹੌਰ ਉਤੇ ਕਬਜ਼ਾ ਹੈ। ਤੇ ਇਸ ਗੱਲ ਦਾ ਫ਼ੈਸਲਾ ਹੋਇਆ ਹੈ, ਕਿ ਦੋਹਾਂ ਸਰਕਾਰਾਂ ਵਿਚ ਅਮਨ ਕਾਇਮ ਰੱਖਣ ਬਦਲੇ ਕੁਛ ਸ਼ਰਤਾਂ ਉੱਤੇ ਸੁਲ੍ਹਾ ਕੀਤੀ ਜਾਵੇ। ਇਹ ਸੁਲ੍ਹਾ ਨਾਮਾ ਮਹਾਰਾਜਾ ਦਲੀਪ ਸਿੰਘ ਤੇ ਉਹਦੇ ਵਾਰਸਾਂ, ਤੇ ਆਨਰੇਬਲ ਈਸਟ ਇੰਡੀਆ ਕੰਪਨੀ ਵਿੱਚ ਲਿਖਿਆ ਗਿਆ ਹੈ। ਕੰਪਨੀ ਵੱਲੋਂ ਫਰੈਡਰਿਕ ਕਰੀ, ਹੈਨਰੀ ਮਿੰਟਗੁਮਰੀ ਲਾਰੰਸ, ਜਿੰਨ੍ਹਾਂ ਨੂੰ ਗਵਰਨਰ-ਜੈਨਰਲ ਹੈਨਰੀ ਹਾਰਡਿੰਗ ਨੇ ਪੂਰੇ ਅਖ਼ਤਿਆਰ ਦਿੱਤੇ ਹਨ, ਤੇ ਮਹਾਰਾਜਾ ਦਲੀਪ ਸਿੰਘ ਵੱਲੋਂ ਭਾਈ ਰਾਮ ਸਿੰਘ, ਰਾਜਾ ਲਾਲ ਸਿੰਘ, ਸ: ਤੇਜ ਸਿੰਘ, ਸ: ਚਤਰ ਸਿੰਘ ਅਟਾਰੀਵਾਲਾ, ਸ: ਰਣਜੋਰ ਸਿੰਘ ਮਜੀਠਾ, ਦੀਵਾਨ ਦੀਨਾ ਨਾਥ ਤੇ ਫ਼ਕੀਰ ਨੂਰ ਦੀਨ, ਜਿੰਨ੍ਹਾਂ ਨੂੰ 'ਮਹਾਰਾਜੇ' ਵੱਲੋਂ ਪੂਰੇ ਅਖ਼ਤਿਆਰ ਹਨ।
"੧. ਇਕ ਪਾਸੇ ਸਰਕਾਰ ਅੰਗਰੇਜ਼ੀ ਤੇ ਦੂਜੇ ਪਾਸੇ ਮਹਾਰਾਜਾ ਦਲੀਪ ਸਿੰਘ, ਉਸਦੇ ਵਾਰਸ ਤੇ ਹੱਕਦਾਰਾਂ ਵਿਚ ਸਦਾ ਅਮਨ ਤੇ ਦੋਸਤੀ ਰਹੇਗੀ।
"੨. ਲਾਹੌਰ ਦਾ ਮਹਾਰਾਜਾ ਉਸ ਸਾਰੇ ਇਲਾਕੇ ਤੋਂ, ਜੋ ਸਤਲੁਜ ਦੇ ਦੱਖਣ ਵੱਲ ਹੈ, ਆਪਣੇ, ਆਪਣੇ ਵਾਰਸਾਂ ਤੇ ਹੱਕਦਾਰਾਂ ਦੇ ਸਾਰੇ ਹੱਕ ਤਿਆਗਦਾ ਹੈ।
"੩. ਮਹਾਰਾਜਾ ਦਲੀਪ ਸਿੰਘ ਆਪਣੇ ਸਾਰੇ ਕਿਲ੍ਹੇ, ਇਲਾਕੇ, ਮੈਦਾਨ ਤੇ ਪਹਾੜ ਜੋ ਦੁਆਬੇ, ਭਾਵ ਦਰਿਆ ਬਿਆਸ ਤੇ ਸਤਲੁਜ ਦੇ ਵਿਚ ਹਨ, ਦੇ ਸਭ ਰਾਜਸੀ ਹੱਕ ਕੰਪਨੀ ਦੇ ਹਵਾਲੇ ਕਰਦਾ ਹੈ।
"੪. ਸਰਕਾਰ ਅੰਗਰੇਜ਼ੀ ਡੂਢ ਕਰੋੜ ਰੁਪਿਆ-ਸ਼ਰਤ ਨੰਬਰ ੩ ਦੇ ਇਲਾਕੇ, ਜੋ ਲਾਹੌਰ ਨੇ ਅੰਗਰੇਜ਼ਾਂ ਨੂੰ ਦਿੱਤੇ ਹਨ-ਤੋਂ ਵੱਖਰਾ ਹਰਜਾਨਾ ਤੇ ਲੜਾਈ ਦਾ ਖ਼ਰਚ ਲਾਹੌਰ ਸਰਕਾਰ ਦੇ ਸਿਰ ਪਾਉਂਦੀ ਹੈ। ਕਿਉਂਕਿ ਲਾਹੌਰ ਦਰਬਾਰ ਏਨਾ ਰੁਪਇਆ ਦੇ ਨਹੀਂ ਸਕਦਾ ਤੇ ਨਾ ਹੀ ਇਸ ਰੁਪਏ ਬਦਲੇ ਕੋਈ ਜ਼ਾਮਨ ਦੇਂਦਾ ਹੈ, ਇਸ ਵਾਸਤੇ ਮਹਾਰਾਜਾ ਇਕ ਕਰੋੜ ਰੁਪਏ