ਬਦਲੇ ਕੰਪਨੀ ਨੂੰ ਉਹ ਸਾਰੇ ਇਲਾਕੇ, ਕਿਲ੍ਹੇ ਤੇ ਉਹਨਾਂ ਦੇ ਹੱਕ, ਜੋ ਦਰਿਆ ਬਿਆਸ ਤੇ ਸਿੰਧ ਵਿਚ ਪਹਾੜੀ ਇਲਾਕਾ ਹੈ, ਜਿਸ ਵਿਚ ਕਸ਼ਮੀਰ ਤੇ ਹਜ਼ਾਰੇ ਦੇ ਸੂਬੇ ਸ਼ਾਮਲ ਹਨ, ਦੇਂਦਾ ਹੈ।
"੫. ਮਹਾਰਾਜਾ ਕੰਪਨੀ ਨੂੰ ੫੦ ਲੱਖ ਰੁਪਏ ਇਸ ਸੁਲ੍ਹਾ ਦੇ ਪੱਕੇ ਹੋਣ ਤੋਂ ਪਹਿਲਾਂ ਜਾਂ ਉਸ ਸਮੇਂ ਦੇਵੇਗਾ।
"੬. ਮਹਾਰਾਜਾ ਆਪਣੀ ਸਾਰੀ ਬਾਗ਼ੀ ਫ਼ੌਜ ਨੂੰ ਕੱਢ ਦੇਵੇਗਾ ਤੇ ਉਸ ਤੋਂ ਹਥਿਆਰ ਖੋਹ ਲਵੇਗਾ ਤੇ ਮਹਾਰਾਜਾ ਨਵੇਂ ਸਿਰਿਓਂ ਉਹਨਾਂ ਅਸੂਲਾਂ ਅਨੁਸਾਰ, ਜੋ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਚਾਲੂ ਸਨ, ਨਵੀਂ ਤਨਖ਼ਾਹਦਾਰ ਫ਼ੌਜ ਭਰਤੀ ਕਰੇਗਾ। ਜਿਹੜੀ ਫ਼ੌਜ ਇਸ ਸ਼ਰਤ ਅਨੁਸਾਰ ਕੱਢੀ ਜਾਵੇਗੀ, ਮਹਾਰਾਜਾ ਉਸਦਾ ਸਾਰਾ ਹਿਸਾਬ ਮੁਕਾ ਦੇਵੇਗਾ।
"੭. ਲਾਹੌਰ ਦਰਬਾਰ ਦੀ ਫ਼ੌਜ ੨੦ ਹਜ਼ਾਰ ਪੈਦਲ ਤੇ ੧੨ ਹਜ਼ਾਰ ਅਸਵਾਰ ਤੋਂ ਵੱਧ ਨਹੀਂ ਹੋਵੇਗੀ। ਇਹ ਗਿਣਤੀ, ਕਿਸੇ ਸਮੇਂ ਵੀ ਸਰਕਾਰ ਅੰਗਰੇਜ਼ੀ ਦੀ ਆਗਿਆ ਬਿਨਾਂ ਨਹੀਂ ਵਧੇਗੀ। ਜੇ ਕਿਸੇ ਵੇਲੇ ਕਿਸੇ ਖ਼ਾਸ ਕਾਰਨ ਕਰਕੇ ਫ਼ੌਜ ਵਧਾਉਣ ਦੀ ਲੋੜ ਪਵੇ, ਤਾਂ ਉਹ ਕਾਰਨ ਸਰਕਾਰ ਅੰਗਰੇਜ਼ੀ ਨੂੰ ਦਸਣਾ ਪਵੇਗਾ ਤੇ ਲੋੜ ਦਾ ਸਮਾਂ ਲੰਘ ਜਾਣ 'ਤੇ ਫ਼ੌਜ ਦੀ ਗਿਣਤੀ ਫੇਰ ਓਹਾ ਰੱਖੀ ਜਾਵੇਗੀ, ਜੋ ਇਸ ਸ਼ਰਤ ਵਿਚ ਪੱਕੀ ਕੀਤੀ ਗਈ ਹੈ।
"੮. ਮਹਾਰਾਜਾ, ਉਹ ੩੬ ਤੋਪਾਂ, ਜੋ ਦਰਿਆ ਸਤਲੁਜ ਦੇ ਸੱਜੇ ਹੱਥ ਬੀੜੀਆਂ ਗਈਆਂ ਸਨ ਤੇ ਅੰਗਰੇਜ਼ੀ ਫ਼ੌਜ ਦੇ ਵਿਰੁੱਧ ਵਰਤੀਆਂ ਗਈਆਂ ਸਨ, ਜੋ ਸਭਰਾਵਾਂ ਦੀ ਲੜਾਈ ਵਿਚ ਅੰਗਰੇਜ਼ਾਂ ਦੇ ਕਾਬੂ ਨਹੀਂ ਆਈਆਂ, ਅੰਗਰੇਜ਼ਾਂ ਦੇ ਹਵਾਲੇ ਕਰੇਗਾ।
"੯. ਦਰਿਆ ਸਤਲੁਜ ਤੇ ਬਿਆਸ, ਮਿਠਨ ਕੋਟ ਤਕ ਤੇ ਦਰਿਆ ਸਿੰਧ ਮਿਠਨ ਕੋਟ ਤੋਂ ਬਲੋਚਸਤਾਨ ਦੀ ਹੱਦ ਤਕ, ਅੰਗਰੇਜ਼ੀ ਸਰਕਾਰ ਦੇ ਕਬਜ਼ੇ ਵਿਚ ਰਹਿਣਗੇ। ਜਹਾਜ਼ਹਾਨੀ ਤੇ ਮਸੂਲ ਆਦਿ ਉੱਤੇ ਅੰਗਰੇਜ਼ੀ ਸਰਕਾਰ ਦਾ ਹੀ ਅਧਿਕਾਰ ਹੋਵੇਗਾ। ਲਾਹੌਰ ਦਰਬਾਰ ਦੀਆਂ ਬੇੜੀਆਂ, ਜੋ ਇਹਨਾਂ ਦਰਿਆਵਾਂ ਵਿਚ ਪਰਜਾ ਤੇ ਸਰਕਾਰ ਦੇ ਲਾਭ ਵਾਸਤੇ ਵਰਤੀਆਂ ਜਾਂਦੀਆਂ ਹਨ, ਏਸ ਸ਼ਰਤ ਤੋਂ ਬਰੀ ਹੋਣਗੀਆਂ। ਦੋਹਾਂ ਮੁਲਕਾਂ ਵਿਚ ਜਹਾਜ਼ਰਾਨੀ ਤੇ ਲਾਭ ਵਾਸਤੇ ਪੱਕਾ ਹੁੰਦਾ ਹੈ, ਕਿ ਅੰਗਰੇਜ਼ੀ ਸਰਕਾਰ,