ਬੇੜੀਆਂ ਨੂੰ ਠੀਕ ਰਖਣ ਦੇ ਖ਼ਰਚ ਕਢ ਕੇ, ਬਾਕੀ ਬੱਚਤ ਵਿਚੋਂ ਅੱਧ ਲਾਹੌਰ ਦਰਬਾਰ ਨੂੰ ਦੋਵੇਗੀ, ਪਰ ਇਹ ਸ਼ਰਤ ਉਹਨਾਂ ਬੇੜੀਆਂ ਉੱਤੇ, ਜੋ ਲਾਹੌਰ ਤੇ ਬਹਾਵਲਪੁਰ ਦੀ ਹੱਦ 'ਤੇ ਸਤਲੁਜ ਵਿਚ ਚਲਦੀਆਂ ਹਨ, ਲਾਗੂ ਨਹੀਂ ਹੋਵੇਗੀ।
"੧੦. ਅੰਗਰੇਜ਼ੀ ਸਰਕਾਰ ਨੂੰ ਲਾਹੌਰ ਰਾਜ ਵਿਚ ਦੀ ਫ਼ੌਜ ਲੰਘਾਉਣ ਦੀ ਲੋੜ ਪਏਗੀ, ਤਾਂ ਅੰਗਰੇਜ਼ੀ ਸਰਕਾਰ ਦੇ ਕਹਿਣ ਉੱਤੇ ਫ਼ੌਜ ਲੰਘਾਉਣ ਦੀ ਆਗਿਆ ਦੇ ਦਿੱਤੀ ਜਾਵੇਗੀ। ਇਸ ਹਾਲਤ ਵਿਚ ਲਾਹੌਰ ਰਾਜ ਦੇ ਹਾਕਮ ਹਰ ਤਰ੍ਹਾਂ ਦੀ ਸਹਾਇਤਾ ਕਰਨਗੇ ਤੇ ਅੰਗਰੇਜ਼ੀ ਸਰਕਾਰ ਇਹਨਾਂ ਸਹੂਲਤਾਂ ਦੇ ਸਭ ਖ਼ਰਚ ਅਦਾ ਕਰੇਗੀ। ਉਹਨਾਂ ਸਭ ਨਿੱਜੀ ਜਾਇਦਾਦਾਂ ਦਾ ਨੁਕਸਾਨ-ਜੋ ਵਿਚੋਂ ਫ਼ੌਜ ਲੰਘਣ ਕਰਕੇ ਹੋਵੇਗਾ, ਸਰਕਾਰ ਪੂਰਾ ਕਰੇਗੀ। ਅੰਗਰੇਜ਼ੀ ਸਰਕਾਰ ਉਹਨਾਂ ਲੋਕਾਂ ਦੇ ਧਰਮ ਦਾ ਪੂਰਾ ਖ਼ਿਆਲ ਰਖੇਗੀ, ਜਿੰਨ੍ਹਾਂ ਦੇ ਇਲਾਕੇ ਵਿਚ ਦੀ ਫ਼ੌਜ ਲੰਘੇਗੀ।
"੧੧. ਅੰਗਰੇਜ਼ੀ ਸਰਕਾਰ ਦੀ ਆਗਿਆ ਬਿਨਾਂ, ਅੰਗਰੇਜ਼ੀ ਪਰਜਾ ਵਿਚੋਂ ਜਾਂ, ਕਿਸੇ ਯੂਰਪੀਨ ਜਾਂ ਅਮਰੀਕਨ ਨੂੰ ਮਹਾਰਾਜਾ ਨੌਕਰ ਨਹੀਂ ਰਖੇਗਾ।
"੧੨. ਜੰਮੂ ਦੇ ਰਾਜਾ ਗੁਲਾਬ ਸਿੰਘ: ਨੂੰ ਲਾਹੌਰ ' ਤੇ ਅੰਗਰੇਜ਼ੀ ਸਰਕਾਰ ਵਿਚ ਸੁਲ੍ਹਾ ਕਰਾਉਣ ਬਦਲੇ (ਇਹ ਸੇਵਾ ਉਸਨੇ ਲਾਹੌਰ ਦਰਬਾਰ ਵੱਲੋਂ ਕੀਤੀ ਹੈ) ਮਹਾਰਾਜਾ ਦਲੀਪ ਸਿੰਘ ਉਹਨਾਂ ਇਲਾਕਿਆਂ ਤੇ ਪਹਾੜੀ ਜ਼ਿਲ੍ਹਿਆਂ ਦਾ 'ਮਹਾਰਾਜਾ' ਮੰਨ ਲਵੇਗਾ, ਜਿਹੜੇ ਇਲਾਕੇ ਅੰਗਰੇਜ਼ੀ ਸਰਕਾਰ ਰਾਜਾ ਗੁਲਾਬ ਸਿੰਘ ਨੂੰ ਇਕ ਵੱਖਰੇ ਅਹਿਦਨਾਮੇ ਰਾਹੀਂ ਦੇਵੇਗੀ। ਇਸ ਵਿਚ ਉਹ ਇਲਾਕਾ ਸ਼ਾਮਲ ਹੋਵੇਗਾ, ਜੋ ਮ. ਖੜਕ ਸਿੰਘ ਦੇ ਸਮੇਂ ਤੋਂ ਗੁਲਾਬ ਸਿੰਘ ਦੇ ਕਬਜ਼ੇ ਵਿਚ ਚਲਿਆ ਆਉਂਦਾ ਹੈ। ਅਤੇ ਅੰਗਰੇਜ਼ੀ ਸਰਕਾਰ ਵੀ ਰਾਜਾ ਗੁਲਾਬ ਸਿੰਘ ਦੀ ਨੇਕ ਚਲਨੀ ਦੇ ਕਾਰਨ ਇਹਨਾਂ ਇਲਾਕਿਆਂ 'ਤੇ ਉਹਦੀ ਆਜ਼ਾਦੀ ਪਰਵਾਨ ਕਰਦੀ ਹੈ ਤੇ ਉਹਨੂੰ ਵੱਖਰਾ ਅਹਿਦਨਾਮਾ ਕਰਨ ਦੀ ਆਗਿਆ ਦਿੰਦੀ ਹੈ।
"੧੩. ਇਸ ਹਾਲ ਵਿਚ ਰਾਜਾ ਗੁਲਾਬ ਸਿੰਘ ਤੇ ਲਾਹੌਰ ਦਰਬਾਰ ਵਿਚ ਜੇ ਕੋਈ ਝਗੜਾ ਹੋਵੇਗਾ ਤਾਂ ਅੰਗਰੇਜ਼ੀ ਸਰਕਾਰ ਸਾਲਸ ਬਣ ਕੇ ਉਸਦਾ ਫ਼ੈਸਲਾ ਕਰੇਗੀ ਤੇ ਉਹ ਫ਼ੈਸਲਾ 'ਮਹਾਰਾਜੇ' ਨੂੰ ਮੰਨਣਾ ਪਵੇਗਾ।