Back ArrowLogo
Info
Profile

“੧੪. ਅੰਗਰੇਜ਼ੀ ਸਰਕਾਰ ਦੀ ਆਗਿਆ ਬਿਨਾਂ, ਲਾਹੌਰ ਦਰਬਾਰ ਆਪਣੇ ਰਾਜ ਦੀਆਂ ਹੱਦਾਂ ਨੂੰ ਵੱਧਾ ਘਟਾ ਨਹੀਂ ਸਕੇਗਾ।"

੧੫. ਅੰਗਰੇਜ਼ੀ ਸਰਕਾਰ, ਲਾਹੌਰ ਦਰਬਾਰ ਦੇ ਅੰਦਰਲੇ ਪਰਬੰਧ ਵਿਚ ਕੋਈ ਦਖ਼ਲ ਨਹੀਂ ਦੇਵੇਗੀ। ਪਰ ਜਿੰਨ੍ਹਾਂ ਸਵਾਲਾਂ ਤੇ ਝਗੜਿਆਂ ਬਾਰੇ ਅੰਗਰੇਜ਼ੀ ਸਰਕਾਰ ਤੋਂ ਪੁੱਛਿਆ ਜਾਵੇਗਾ, ਗਵਰਨਰ-ਜੈਨਰਲ ਆਪਣੀ ਚੰਗੀ ਤੇ ਨੇਕ ਸਲਾਹ, ਲਾਹੌਰ ਰਾਜ ਦੇ ਭਲੇ ਵਾਸਤੇ ਦੇਵੇਗਾ।

“੧੬. ਦੋਹਾਂ ਸਰਕਾਰਾਂ ਦੀ ਪਰਜਾ ਜਦੋਂ ਇਕ ਦੁੱਜੇ ਮੁਲਕ ਵਿਚ ਸੈਰ ਵਾਸਤੇ ਜਾਵੇ, ਤਾਂ ਉਸ ਨਾਲ ਚੰਗਾ ਸਲੂਕ ਕੀਤਾ ਜਾਵੇਗਾ।"

ਇਹ ਸੋਲ੍ਹਾਂ ਸ਼ਰਤਾ ਦਾ ਅਹਿਦਨਾਮਾ, ਫ਼ਰੈਡਿਕ ਕਰੀ (Frederick Currie) ਤੇ ਹੈਨਰੀ ਮਿੰਟਗੁਮਰੀ ਲਾਰੰਸ (Henry Montgomery Lawrence) ਜੋ ਅੰਗਰੇਜ਼ੀ ਸਰਕਾਰ ਵਲੋਂ, ਗਵਰਨਰ-ਜੈਨਰਲ ਹੈਨਰੀ ਹਾਰਡਿੰਗ ਦੇ ਹੁਕਮ ਅਨੁਸਾਰ ਕੰਮ ਕਰਦੇ ਹਨ) ਅਤੇ ਭਾਈ ਰਾਮ ਸਿੰਘ, ਰਾਜਾ ਲਾਲ ਸਿੰਘ, ਸ: ਤੇਜ ਸਿੰਘ, ਸ: ਚਤਰ ਸਿੰਘ ਅਟਾਰੀ ਵਾਲਾ, ਸ: ਰਣਜੋਰ ਸਿੰਘ ਮਜੀਠਾ, ਦੀਵਾਨ ਦੀਨਾ ਨਾਥ ਤੇ ਫ਼ਕੀਰ ਨੂਰ ਦੀਨ (ਜੋ ਮਹਾਰਾਜਾ ਦਲੀਪ ਸਿੰਘ ਵੱਲੋਂ ਹਨ) ਵਿਚ ਪੱਕਾ ਹੋਇਆ। ਤੇ ਇਹ ਅਹਿਦਨਾਮਾ ਗਵਰਨਰ-ਜੈਨਰਲ ਤੇ ਮ. ਦਲੀਪ ਸਿੰਘ ਦੀਆਂ ਮੁਹਰਾਂ ਲਾ ਕੇ ਪੱਕਾ ਕੀਤਾ ਗਿਆ।

ਇਹ ਅਹਿਦਨਾਮਾ ੯ ਮਾਰਚ, ੧੮੪੬ ਈ: ਮੁਤਾਬਕ ੧੦ ਰਬੀਉਲ ਅੱਵਲ, ੧੨੬੨ ਹਿਜਰੀ ਨੂੰ ਲਿਖਿਆ ਗਿਆ ਤੇ ਪੱਕਾ ਹੋਇਆ।

ਪਹਿਲੀ ਸੁਲ੍ਹਾ ਨਾਲ ਸੰਬੰਧਤ ਸ਼ਰਤਾਂ

ਲਾਹੌਰ ਦਰਬਾਰ ਤੇ ਅੰਗਰੇਜ਼ੀ ਸਰਕਾਰ ਵਿਚ ਅਹਿਦਨਾਮਾ

੧੧ ਮਾਰਚ, ੧੮੪੬ ਈ.

"ਕਿਉਂਕਿ ਲਾਹੌਰ ਦਰਬਾਰ ਨੇ, ਗਵਰਨਰ-ਜੈਨਰਲ ਕੋਲ ਲਾਹੌਰ ਵਿਚ ਅੰਗਰੇਜ਼ੀ ਫ਼ੌਜ ਰੱਖਣ ਲਈ ਬੇਨਤੀ ਕੀਤੀ ਹੈ, ਜੋ 'ਮਹਾਰਾਜੇ' ਤੇ ਸ਼ਹਿਰ ਦੀ ਉਦੋਂ ਤਕ ਰੱਖਿਆ ਕਰੇ, ਜਦੋਂ ਤਕ ਉਹ ਆਪਣੀ ਫ਼ੌਜ ਨੂੰ ਸੁਲ੍ਹਾ ਦੀ ਛੇਵੀਂ ਸ਼ਰਤ ਮੁਤਾਬਕ ਠੀਕ ਨਹੀਂ ਕਰ ਲੈਂਦੇ। ਸੋ ਗਵਰਨਰ ਜੈਨਰਲ ਚੰਦ ਸ਼ਰਤਾਂ ਉੱਤੇ ਰਾਜ਼ੀ ਹੋ ਗਿਆ ਹੈ, ਜੋ ਤਿੱਜੀ ਤੇ ਚੌਥੀ ਸ਼ਰਤ ਨੂੰ ਪੂਰਾ ਕਰਨ ਬਦਲੇ

159 / 251
Previous
Next