ਕੰਵਰ ਦਾ ਸਾਥ ਛੱਡਣ ਵਾਸਤੇ ਊਧਮ ਸਿੰਘ ਨੇ ਬਥੇਰੇ ਬਹਾਨੇ ਕੀਤੇ, ਮਗਰ ਕੰਵਰ ਨੇ ਉਹਦਾ ਹੱਥ ਨਾ ਛੱਡਿਆ। ਜਦੋਂ ਦੋਵੇਂ ਛੱਜੇ ਹੇਠ ਆਏ, ਤਾਂ
ਛੱਜਾ ਡਿੱਗਾ, ਨੌਨਿਹਾਲ ਸਿੰਘ
ਜ਼ਖ਼ਮੀ ਹੋ ਗਿਆ ਤੇ ਊਧਮ ਸਿੰਘ
ਮਰ ਗਿਆ ਹੀਰਾ ਸਿੰਘ ਦੇ ਇਸ਼ਾਰਾ ਕਰਨ 'ਤੇ ਬਿਜੈ ਸਿੰਘ ਦੇ ਆਦਮੀਆਂ ਨੇ ਬਾਰੂਦ ਨੂੰ ਅੱਗ ਲਾ ਦਿੱਤੀ। ਧਮਾਕੇ ਨਾਲ ਛੱਜਾ ਥੱਲੇ ਆ ਪਿਆ। ਊਧਮ ਸਿੰਘ ਥਾਂ ਮਰ ਗਿਆ ਤੇ ਕੰਵਰ ਜੀ ਦੇ
ਸੱਜੇ ਕੰਨ ਦੇ ਕੋਲ ਮਗਰਲੇ ਪਾਸੇ ਜਰਾ ਕੁ ਉੱਪਰ ਕਰਕੇ ਮਾਮੂਲੀ ਜਿਹੀ ਚੋਟ ਲੱਗੀ, ਜਿਸ ਕਾਰਨ ਆਪ ਬੇਹੋਸ਼ ਹੋ ਕੇ ਧਰਤੀ 'ਤੇ ਡਿੱਗ ਪਏ। ਡਿਗਦਿਆਂ ਮੂੰਹੋਂ ਪਾਣੀ ਦੀ ਅਵਾਜ਼ ਆਈ, ਜੋ ਕਈਆਂ ਨੇ ਸੁਣੀ। ਪਰ ਓਥੇ ਤਾਂ ਕਿਸੇ ਹੋਰ ਪਾਣੀ ਦੀਆਂ ਸਲਾਹੀਂ ਹੋਈਆਂ ਹੋਈਆਂ ਸਨ, ਪਾਣੀ ਕੌਣ ਪਿਆਉਂਦਾ* ।
ਦਰਵਾਜ਼ੇ ਦੇ ਨਾਲ ਹੀ ਕੋਠੜੀ ਵਿੱਚ ਇਕ ਪਾਲਕੀ ਤੇ ਗਾਰਡਨਰ ਦੇ ਤੋਪਖ਼ਾਨੇ ਦੇ ਪੰਜ ਹਿੰਦੁਸਤਾਨੀ ਸਿਪਾਹੀ-ਬਿਨਾਂ ਵਰਦੀ-ਪਹਿਲਾਂ ਹੀ
ਨੌਨਿਹਾਲ ਸਿੰਘ ਕਿਲ੍ਹੇ ਵਿੱਚ ਤਿਆਰ ਸਨ। ਜ਼ਖ਼ਮੀ ਕੰਵਰ ਨੂੰ ਧਿਆਨ ਸਿੰਘ ਪਾਲਕੀ ਵਿੱਚ ਪਾ ਕੇ ਕਿਲ੍ਹੇ ਨੂੰ ਲੈ ਤੁਰਿਆ। ਸ: ਲਹਿਣਾ ਸਿੰਘ ਮਜੀਠਿਆ ਮਗਰ
*ਕਰ ਸਸਕਾਰ ਪਿਤਾ ਦਾ ਜਿਸ ਦਮ,
ਕੰਵਰ ਪਿਛਹ ਨੂੰ ਧਾਇਆ।
ਹੱਥ ਫੜੀ ਊਧਮ ਸਿੰਘ ਦਾ ਜਾਂ,
ਹੇਠ ਡਿਉਢੀ ਆਇਆ।
ਧਿਆਨ ਸਿੰਘ ਦੇ ਆਦਮੀਆਂ ਨੇ,
ਛੱਜਾ ਉਤੋਂ ਢਾਹਿਆ।
ਹੋਇ ਬੇਹੋਸ਼ ਡਿੱਗਾ ਧਰਤੀ ਤੇ
ਫੁੱਲ ਕੰਵਰ ਕੁਮਲਾਇਆ।
ਇਹ ਦਰਵਾਜ਼ਾ ਹਜ਼ੂਰੀ ਬਾਰਾਂਦਰੀ ਦੇ ਸਾਮ੍ਹਣੇ ਸਮਾਧ ਦੇ ਨਾਲ ਹੈ। ਇਸ ਦਾ ਨਾਮ ਪਹਿਲਾਂ 'ਬਦਾਮੀ ਬਾਗ਼ ਦਾ ਦਰਵਾਜ਼ਾ' ਸੀ ਤੇ ਕੇਵਰ ਜੀ ਦੇ ਜ਼ਖ਼ਮੀ ਹੋਣ ਪਿਛੋਂ 'ਖੂਨੀ ਦਰਵਾਜ਼ਾ' ਪੈ ਗਿਆ।