ਲਹਿਣਾ ਸਿੰਘ ਜੀ, ਆਪ ਵਜ਼ੀਰ ਬਣ ਜਾਇਓ। ਬੱਸ, ਰਾਜ ਦੇ ਮਾਲਕ ਹੀ ਤੁਸੀਂ ਹੋਵੋਗੇ। ਮੈਨੂੰ ਤਾਂ ਜੰਮੂ ਜਾਗੀਰ ਵਜੋਂ ਦੇ ਛਡਿਓ, ਓਨਾ ਹੀ ਬੜਾ ਏ। ਪਰ ਜਿਵੇਂ ਜਾਣਦੇ ਓ, ਸ਼ੇਰ ਸਿੰਘ ਨੂੰ ਮਾਰ ਲਓ।"
ਇਹ ਬਣਤ ਬਣਾ ਕੇ ਸ: ਲਹਿਣਾ ਸਿੰਘ ਤੇ ਸ. ਅਜੀਤ ਸਿੰਘ ਲਾਹੌਰੋਂ ਤੁਰ ਗਏ। ਮਹਾਰਾਜਾ ਸ਼ੇਰ ਸਿੰਘ ਮੁਕੇਰੀਆਂ ਦੇ ਇਲਾਕੇ ਵਿਚ ਸ਼ਿਕਾਰ ਖੇਡ ਰਿਹਾ ਸੀ। ਦੋਵੇਂ ਸਰਦਾਰ ਮਹਾਰਾਜੇ ਦੇ ਤੰਬੂ ਵਿਚ ਗਏ ਤੇ ਜਾ ਫ਼ਤਹਿ ਬੁਲਾਈ। ਮਹਾਰਾਜਾ ਬੜੇ ਆਦਰ ਨਾਲ ਮਿਲਿਆ ਤੇ ਲਹਿਣਾ ਸਿੰਘ ਨੂੰ ਆਖਣ ਲੱਗਾ, "ਆਉ ਚਾਚਾ* ਜੀ! ਕਿਵੇਂ ਦਰਸ਼ਨ ਦਿੱਤੇ ਹਨ ? ਸੁੱਖ ਤਾਂ ਹੈ ?"
ਲਹਿਣਾ ਸਿੰਘ-"ਮਹਾਰਾਜ । 'ਸੁੱਖ ਹੁੰਦੀ, ਤਾਂ ਲਾਹੌਰ ਛੱਡ ਕੇ ਐਡੀ ਦੂਰ ਤੁਹਾਡੇ ਕੋਲ ਕਿਉਂ ਆਉਂਦੇ ?'
ਸ਼ੇਰ ਸਿੰਘ-"ਕਿਉਂ, ਕੀ ਗੱਲ ਏ ?"
ਲਹਿਣਾ ਸਿੰਘ-"ਮਹਾਰਾਜ । ਧਿਆਨ ਸਿੰਘ ਦੇ ਘੱਲੇ ਹੋਏ ਤੁਹਾਡਾ ਸਿਰ ਲੈਣ ਬਦਲੇ ਆਏ ਆਂ।"
ਇਹ ਗੱਲ ਸੁਣ ਕੇ ਮਹਾਰਾਜਾ ਸ਼ੇਰ ਸਿੰਘ ਨੇ ਆਪਣੀ ਤਲਵਾਰ ਕੱਢ ਕੇ ਲਹਿਣਾ ਸਿੰਘ ਦੇ ਪੈਰਾਂ ਵਿੱਚ ਸੁੱਟ ਦਿੱਤੀ ਤੇ ਕਿਹਾ, "ਜੇਹੋ ਜਿਹਾ ਪਿਤਾ ਹੁੰਦਾ ਏ, ਓਹੇ ਜਿਹਾ ਚਾਚਾ ਹੁੰਦਾ ਏ। ਤੇਰੇ ਹੱਥੋਂ ਮੇਰੀ ਮੌਤ ਹੋਵੇ, ਤਾਂ ਹੋਰ ਕੀ ਚਾਹੀਦਾ ਹੈ ? ਆਹ ਮੇਰੀ ਤਲਵਾਰ ਲੈ, ਤੇ ਮੇਰਾ ਸਿਰ ਉਤਾਰ ਲੈ।"
ਸ. ਲਹਿਣਾ ਸਿੰਘ ਸੁਣ ਕੇ ਚਰਨਾਂ 'ਤੇ ਢਹਿ ਪਿਆ ਤੇ ਆਖਣ ਲੱਗਾ, "ਮੇਰੇ ਜਾਨ ਤੋਂ ਪਿਆਰੇ ਮਹਾਰਾਜ ਜੀਓ! ਅਸਾਂ ਤੁਹਾਨੂੰ ਮਾਰਨਾ ਹੁੰਦਾ, ਤਾਂ ਮੂੰਹੋਂ ਨਹੀਂ ਸਾਂ ਕਹਿੰਦੇ। ਅਸੀਂ ਤਾਂ ਏਸ ਵਾਸਤੇ ਆਏ ਹਾਂ, ਕਿ ਆਪ ਜੀ ਨੂੰ ਪਤਾ ਕਰ ਦੇਈਏ, ਕਿ ਰਾਜਾ ਧਿਆਨ ਸਿੰਘ ਆਪ ਦੇ ਵਿਰੁੱਧ ਕੀ ਗੋਂਦਾਂ ਗੁੰਦ ਰਿਹਾ ਹੈ। ਅੱਜ ਉਸ ਦੇ ਘੱਲੇ ਹੋਏ ਅਸੀਂ ਆਏ ਆਂ, ਤਾਂ ਤੁਹਾਨੂੰ ਆਪਣੇ ਸਮਝ ਕੇ ਖ਼ਬਰਦਾਰ ਕਰ ਦਿੱਤਾ ਏ, ਤੇ ਉਹਦੇ ਅੱਗੇ ਕੋਈ ਪੰਜ
'ਲਹਿਣਾ ਸਿੰਘ ਜੱਦੋਂ ਸ਼ੇਰ ਸਿੰਘ ਦਾ ਚਾਚਾ ਲੱਗਦਾ ਸੀ। ਬੰਸਾਵਲੀ ਵੇਖੋ।