ਬਹਾਨਾ ਲਾ ਛੱਡਾਂਗੇ। ਪਰ ਭਲਕੇ ਕੋਈ ਹੋਰ ਆਇਆ, ਤਾਂ..! ਹੁਣ ਵੇਲਾ ਜੇ। ਕੋਈ ਬਚਾਓ ਹੁੰਦਾ ਜੇ, ਤਾਂ ਕਰ ਲਵੋ।"
ਸ਼ੇਰ ਸਿੰਘ-"ਬਚਾਅ ਕਿਵੇਂ ਹੋਵੇ ?"
ਲਹਿਣਾ ਸਿੰਘ-"ਮਹਾਰਾਜ! ਰਾਜਨੀਤੀ ਕਹਿੰਦੀ ਏ, ਦੁਸ਼ਮਣ ਦੇ ਹੱਥੋਂ ਮਰਨ ਨਾਲੋਂ ਪਹਿਲਾਂ ਉਹਨੂੰ ਕਤਲ ਕਰ ਦਿਓ ਤੇ ਫੇਰ ਜਿਹੜੀ ਸਿਰ ਪਵੇ, ਵੇਖੀ ਜਾਵੇ। ਉਹ ਤੁਹਾਨੂੰ ਕਤਲ ਕਰਵਾਉਣਾ ਚਾਹੁੰਦਾ ਏ, ਤੁਸੀਂ ਉਹਨੂੰ ਕਤਲ ਕਰਾ ਦਿਓ।"
ਸ਼ੇਰ ਸਿੰਘ-"ਫਿਰ ਇਹ ਕੰਮ ਤੁਸੀਂ ਕਰੋ। ਤੁਹਾਡੇ ਨਾਲੋਂ ਮੇਰਾ ਨਿਗਦਾ ਤੇ ਭਰੋਸੇ ਵਾਲਾ ਹੋਰ ਕੌਣ ਏਂ ? ਉਹਦੀ ਥਾਂ ਤੁਹਾਨੂੰ ਵਜ਼ੀਰ ਬਣਾ ਲਵਾਂਗਾ।"
ਲਹਿਣਾ ਸਿੰਘ-"ਜੋ ਕੁਛ ਕਹਿੰਦੇ ਓ, ਮਹਾਰਾਜ! ਸੱਤ ਹੈ। ਪਰ ਗੱਲੀਆਂ ਨਾਲ ਵੀ ਤੁਹਾਡੇ ਕੁਛ ਇਨਾਮ ਦੇ ਇਕਰਾਰ ਸਨ। ਏਸ ਗੱਲ ਦਾ ਡਰ ਲੱਗਦਾ ਏ। ਕਿਤੇ ਸਾਡੇ ਨਾਲ ਵੀ ਓਹਾ ਹੱਥ ਨਾ ਹੋਵੇ. ਸੋ ਜ਼ਬਾਨੀ ਨਹੀਂ, ਲਿਖ ਦਿਓ।"
ਸ਼ੇਰ ਸਿੰਘ ਨੇ ਵਜ਼ੀਰ
ਦੇ ਕਤਲ ਦਾ ਹੁਕਮ
ਲਿਖ ਦਿੱਤਾ ਮਹਾਰਾਜਾ ਸ਼ੇਰ ਸਿੰਘ ਨੇ ਲਿਖ ਦਿੱਤਾ, ਸ਼ੇਰ ਸਿੰਘ ਨੇ ਵਜ਼ੀਰ ਦੇ ਕਤਲ ਦਾ ਹੁਕਮ ਲਿਖ ਦਿੱਤਾ 'ਧਿਆਨ ਸਿੰਘ ਨੂੰ ਕਤਲ ਕਰ ਦਿਓ, ਖੂੰਨ ਮਾਫ਼। ਉਹਦੀ ਥਾਂ ਲਹਿਣਾ ਸਿੰਘ ਵਜ਼ੀਰ ਬਣਾ ਲਿਆ ਜਾਵੇਗਾ, ਸੰਧਾਵਾਲੀਆਂ ਦੀਆਂ ਜਾਗੀਰਾਂ ਦੂਣੀਆਂ ਕੀਤੀਆਂ ਜਾਣਗੀਆਂ।' ਇਹ ਲਿਖਤ ਲੋਕੇ ਸੰਧਾਵਾਲੀਆਂ ਇਕਰਾਰ ਕੀਤਾ, ਕਿ ੧੫ ਸਤੰਬਰ ਨੂੰ ਸਾਡੀ ਫ਼ੌਜ ਦੀ ਹਾਜ਼ਰੀ ਲਵੋ, ਉਸ ਦਿਨ ਅਸੀਂ ਧਿਆਨ ਸਿੰਘ ਨੂੰ ਕਤਲ ਕਰ ਦਿਆਂਗੇ। ਅਗਲੇਰੇ ਦਿਨ ਹੀ ਦੋਵੇਂ ਸਰਦਾਰ ਲਾਹੌਰ ਧਿਆਨ ਸਿੰਘ ਨੂੰ ਆ ਮਿਲੇ
ਸੰਵਧਾਲੀਏ
ਧਿਆਨ ਸਿੰਘ ਕੋਲ ਤੇ ਮਹਾਰਾਜੇ ਦਾ ਲਿਖਿਆ ਹੁਕਮ ਉਹਦੇ ਸਾਮ੍ਹਣੇ ਰੱਖ ਦਿੱਤਾ। ਜਿਸ ਵੇਲੇ ਡੋਗਰੇ ਨੇ ਕਤਲ ਦਾ ਹੁਕਮ ਪੜ੍ਹਿਆ, ਹੇਠਲਾ ਸਾਹ ਹਿਠਾਂਹ, ਉਤਲਾ ਉਤਾਂਹ, ਲਹਿਣਾ ਸਿੰਘ ਦੇ ਚਰਨਾਂ 'ਤੇ ਢਹਿ ਪਿਆ ਤੇ ਕਹਿਣ ਲੱਗਾ, "ਲਹਿਣਾ ਸਿੰਘਾ! ਮੇਰੇ ਵਾਸਤੇ ਤੂੰਹੇਂ ਰੱਬ ਏਂ। ਗੁਰੂ ਦੇ ਵਾਸਤੇ ਮੇਰੀ ਜਾਨ ਬਖ਼ਸ਼ ਦਿਹ। ਮੈਂ ਜੰਮੂ ਛੱਡਿਆ, ਪੰਜਾਬ ਵਿਚੋਂ ਇਕ