Back ArrowLogo
Info
Profile

ਲੱਗਾ ਹੋਇਆ ਸੀ। ਮਹਾਰਾਜਾ ਸ਼ੇਰ ਸਿੰਘ ਆਪਣੇ ਖ਼ਾਸ ਤੰਬੂ ਵਿਚ ਬੈਠਾ ਹੋਇਆ ਸੀ। ਸ: ਲਹਿਣਾ ਸਿੰਘ ਤੇ ਸ. ਅਜੀਤ ਸਿੰਘ ਪੰਜ ਹਜ਼ਾਰ ਫ਼ੌਜ ਸਣੇ ਆ ਪਹੁੰਚੇ। ਆਉਂਦਿਆਂ ਹੀ ਫ਼ੌਜ ਦਾ ਇਕ ਦਸਤਾ ਤੋਪਾਂ ਕੋਲ ਖਲਾ ਕਰ ਦਿੱਤਾ ਤੇ ਆਪ ਦੋਵੇਂ ਤੰਬੂ ਵਿਚ ਮਹਾਰਾਜਾ ਸ਼ੇਰ ਸਿੰਘ ਦੇ ਜਾ ਹਾਜ਼ਰ ਹੋਏ। ਜਾਂਦਿਆਂ ਹੀ ਅਜੀਤ ਸਿੰਘ ਨੇ ਗੋਲੀ ਦਾਗ ਦਿੱਤੀ।

ਮਹਾਰਾਜਾ ਸ਼ੇਰ ਸਿੰਘ ਦੀ ਛਾਤੀ ਦੇ ਸੱਜੇ ਪਾਸੇ ਗੋਲੀ ਲਗੀ ਤੇ ਉਹ ਕੁਰਸੀਓਂ ਥੱਲੇ ਡਿੱਗ ਪਿਆ। ਬੁੱਧ ਸਿੰਧ ਮਹਿਰਾ ਮਹਾਰਾਜੇ 'ਤੇ ਚੌਰ ਕਰ

'ਲਹਿਣਾ ਸਿੰਘ ਅਜੀਤ ਸਿੰਘ ਫ਼ੌਜ ਲੈ ਕੇ

ਗਿਣਤੀ ਦੇਣ ਬਦਲੇ ਗਏ ਆ ਭਾਈ

ਪੰਦਰਾਂ, ਨੌਂ, ਤਿਰਤਾਲੀਏ ਈਸਵੀ ਨੂੰ

ਢੋਇਆ ਢੋਅ ਇਹ ਆਪ ਖ਼ੁਦਾ ਭਾਈ

ਸ਼ੇਰ ਸਿੰਘ ਹੈਸੀ ਤੰਬੂ ਵਿਚ ਬੈਠਾ

ਸੰਧਾਵਾਲੀਏ ਵੀ ਪਹੁੰਚੇ ਆ ਭਾਈ

'ਮਹਾਰਾਜ' ਜੀ ਦੇ ਅੱਗੇ ਨਜ਼ਰ ਰੱਖ ਕੇ

ਮੱਥਾ ਟੇਕਿਆ ਸੀਸ ਨਿਵਾ ਭਾਈ

ਕਰਬੀਨ ਵਿਖਾਏ ਅਜੀਤ ਸਿੰਘ ਨੇ

'ਮਹਾਰਾਜ' ਨੂੰ ਕਿਹਾ ਸੁਣਾ, ਭਾਈ

ਵੇਖੋ ਨਵੀਂ, ਬੰਦੂਕ ਆਹ ਆਂਦੀ ਏ ਮੈਂ

'ਚੌਦਾਂ ਸੋ ਦੀ, ਫ਼ਰਕ ਨਾ ਕਾ ਭਾਈ'

ਕਰ ਕੇ ਹੱਥ ਮਹਾਰਾਜ ਜਾਂ ਫੜਨ ਲੱਗੇ

ਦਿੱਤੀ ਪਿੱਛੋਂ ਹੀ ਕਲਾ ਦਬਾ ਭਾਈ

ਛਾਤੀ ਵਿਚ ਲੱਗੀ ਗੋਲੀ ਸ਼ੇਰ ਸਿੰਘ ਨੂੰ

ਥੱਲੇ ਕੁਰਸੀਓਂ ਡਿੱਗਿਆ ਆ ਭਾਈ

ਤੇਗ ਮਾਰ ਕੇ ਸੀਸ ਉਤਾਰ ਲਿਆ।

ਬਾਹਰ ਤੰਬੂਓਂ ਗਏ ਫਿਰ ਆ ਭਾਈ

ਜੜ੍ਹ ਜਾਣ 'ਤੇ ਆਵੰਦੀ ਜਦੋਂ 'ਸੀਤਲ'

ਕੰਨੀ ਜਾਏ ਇਤਫ਼ਾਕ, ਖਿਸਕਾ ਭਾਈ

ਬਿਰਧਾਂ ਦੇ ਬਿਆਨ, ਕਰਮ ਸਿੰਘ ਹਿਸਟੋਰੀਅਨ।

63 / 251
Previous
Next