ਰਿਹਾ ਸੀ। ਉਹ ਤਲਵਾਰ ਧੂਹ ਕੇ ਅਜੀਤ ਸਿੰਘ ਵੱਲੇ ਵਧਿਆ, ਪਰ ਲਾਗੇ ਖਲੋਤੇ ਇਕ ਸਿਪਾਹੀ ਨੇ ਉਹਦੀ ਛਾਤੀ ਵਿਚ ਸੰਗੀਨ ਖੋਭ ਦਿੱਤੀ। ਮਹਾਰਾਜਾ ਸ਼ੇਰ ਸਿੰਘ ਦਾ ਸਿਰ ਵੱਢ ਲਿਆ। ਦੋ ਸਾਲ, ੭ ਮਹੀਨੇ, ੨੭ ਦਿਨ ਰਾਜ ਕਰ ਕੇ, ੩੬ ਸਾਲ ਦੀ ਉਮਰ ਵਿਚ ਛਨਿੱਛਰਵਾਰ, ੧੫ ਸਤੰਬਰ, ੧੮੪੩ ਈ. ਨੂੰ ਉਹ ਸੰਧਾਵਾਲੀਆਂ ਹੱਥੋਂ ਕਤਲ ਹੋਇਆ। ਸੰਧਾਵਾਲੀਏ ਇਹ ਵਿਸਾਹ-ਘਾਤ ਨਾ ਕਰਦੇ, ਤਾਂ ਸ਼ੇਰ ਸਿੰਘ ਉਹਨਾਂ ਦਾ ਦਿਲੋਂ ਮਿੱਤਰ ਬਣ ਕੇ ਰਹਿੰਦਾ।
ਟਿੱਕਾ ਪਰਤਾਪ ਸਿੰਘ ਕਤਲ ਆਪਣੀ ਫ਼ੌਜ ਲੈ ਕੇ ਦੋਵੇਂ ਸਰਦਾਰ ਕਿਲ੍ਹੇ ਨੂੰ ਤੁਰੇ, ਤਾਂ ਅੱਗੇ ਮਹਾਰਾਜਾ ਸ਼ੇਰ ਸਿੰਘ ਦਾ ਵੱਡਾ ਲੜਕਾ ਟਿੱਕਾ ਪਰਤਾਪ ਸਿੰਘ ਨਜ਼ਰੀਂ ਪਿਆ। ਉਹ ਕੁਛ ਬ੍ਰਾਹਮਣਾਂ ਨੂੰ ਦਾਨ ਕਰ ਰਿਹਾ ਸੀ। ਲਹਿਣਾ ਸਿੰਘ ਨੇ ਉਸ ਦਾ ਵੀ ਸਿਰ ਵੱਢ ਲਿਆ*।
ਧਿਆਨ ਸਿੰਘ ਸੰਧਾਵਾਲੀਆਂ ਦੇ ਕਾਬੂ ਦੋਹਾਂ ਪਿਓ-ਪੁੱਤਾਂ ਨੂੰ ਕਤਲ ਕਰ ਕੇ ਸੰਧਾਵਾਲੀਏ ਕਿਲ੍ਹੇ 'ਤੇ ਕਬਜ਼ਾ ਕਰਨ ਵਾਸਤੇ ਜਾ ਪੁੱਜੇ। ਕਿਲ੍ਹੇ ਦੇ ਬੂਹੇ ਅੱਗੇ ਰਾਜਾ ਧਿਆਨ ਸਿੰਘ ਮਿਲ ਪਿਆ। ਉਸ ਨੂੰ ਨਾਲ ਲੈ ਕੇ ਸੰਧਾਵਾਲੀਏ ਕਿਲ੍ਹੇ ਵਿਚ ਦਾਖ਼ਲ ਹੋਏ।
*ਬੈਠਾ ਸੀ ਪਰਤਾਪ ਸਿੰਘ, ਬਾਲਕ ਰੂਪ ਅਪਾਰ
ਡਿੱਠਾ ਲਹਿਣਾ ਸਿੰਘ ਜਾਂ, ਕੜਕ ਪਿਆ ਲਲਕਾਰ
ਟਿੱਕਾ ਚਰਨੀਂ ਢਹਿ ਪਿਆ, ਮਿਨਤਾਂ ਕਰੋ ਹਜ਼ਾਰ
(ਕਹਿੰਦਾ) 'ਤੂੰ ਬਾਬਾ, ਮੈਂ ਪੋਤਰਾ, ਜਾਨੋ ਹਾਏ ਨਾ ਮਾਰ'
ਮੰਨੀ ਲਹਿਣਾ ਸਿੰਘ ਨਾ, ਮਾਰੀ ਤੇਗ਼ ਉਲਾਰ
ਅਠ ਸਾਲ ਦੇ ਬਾਲ ਦਾ, ਲਿਓ ਸੂ ਸੀਸ ਉਤਾਰ
ਕਿਲ੍ਹਿਓਂ ਨਿਕਲਦਾ ਮਿਲਿਆ ਧਿਆਨ ਸਿੰਘ ਜਾਂ
ਸਾਰਾ ਓਸ ਨੂੰ ਹਾਲ ਸੁਣਾ ਦਿੱਤਾ।
ਲਹਿਣਾ ਸਿੰਘ ਨੇ ਆਖਿਆ, "ਚਲੋ ਅੰਦਰ,
ਅਸਾਂ ਆਪ ਦਾ ਕੰਮ ਭੁਗਤਾ ਦਿੱਤਾ।
ਚੱਲ, ਤਿਲਕ 'ਦਲੀਪ' ਨੂੰ ਦਿਹੇ ਹੱਥੀਂ,
ਕੰਡਾ ਰਾਹ 'ਚੋਂ ਅਸਾਂ ਹਟਾ ਦਿਤਾ।"
(ਦੇਖੋ ਬਾਕੀ ਫੁਟਨੇਟ ਪੰਨਾ ੭੧ 'ਤੇ)