ਸੰਧਾਵਾਲੀਆਂ ਦੀ ਫ਼ੌਜ ਦਰਵਾਜ਼ੇ 'ਤੇ ਪਹਿਰਾ ਦੇ ਰਹੀ ਸੀ। ਧਿਆਨ ਸਿੰਘ ਦੁਸ਼ਮਣਾਂ ਦੇ ਕਬਜ਼ੇ ਵਿਚ ਕਿਲ੍ਹੇ ਅੰਦਰ ਘਿਰਿਆ ਹੋਇਆ ਸੀ। ਰਾਜਾ ਧਿਆਨ ਸਿੰਘ ਤੇ ਸ. ਲਹਿਣਾ ਸਿੰਘ ਬਾਂਹ ਵਿਚ ਬਾਂਹ ਪਾਈ ਅੱਗੇ- ਅੱਗੇ ਜਾ ਰਹੇ ਸਨ ਤੇ ਗਿਆਨੀ ਗੁਰਮੁਖ ਸਿੰਘ ਤੇ ਅਜੀਤ ਸਿੰਘ ਮਗਰ ਮਗਰ। ਸ਼ੀਸ਼-ਮਹਿਲ ਦੀ ਬਾਹਰਲੀ ਡਿਉਢੀ ਕੋਲ ਪਹੁੰਚੇ, ਤਾਂ ਲਹਿਣਾ ਸਿੰਘ ਨੇ ਪੁੱਛਿਆ, "ਰਾਜਾ ਸਾਹਿਬ । ਹੁਣ ਰਾਜ ਪਰਬੰਧ ਕਿਵੇਂ ਹੋਵੇਗਾ ? ਤਖ਼ਤ 'ਤੇ ਕੌਣ ਬੈਠੇਗਾ ?*
(ਦੇਖੋ ਪੰਨਾ ੭੦ ਦਾ ਬਾਕੀ ਫੁਟਨੋਟ)
ਇਹ ਕੁਛ ਆਖ, ਵਜ਼ੀਰ ਨੂੰ ਨਾਲ ਲੈ ਕੇ,
ਅੰਦਰ ਕਿਲ੍ਹੇ ਦੇ ਪੈਰ ਟਿਕਾ ਦਿੱਤਾ।
ਉਹ ਜਾਂ ਵੜੇ ਅੰਦਰ, ਬਾਹਰੋਂ ਅਰਦਲੀ ਨੇ,
ਝੱਟ ਹੁਕਮ ਪਾ ਕੇ ਬੂਹਾ ਲਾ ਦਿੱਤਾ।
ਸੰਧਾਵਾਲੀਆਂ ਦੀ ਫ਼ੌਜ ਘੇਰ ਬੂਹਾ,
ਆਮ ਖ਼ਾਸ ਨੂੰ ਬਾਹਰ ਅਟਕਾ ਦਿੱਤਾ।
ਅਗਾਂ ਅੰਦਰਲੀ ਡਿਉਢੀਓਂ ਲੰਘ ਅੰਦਰ,
ਲਹਿਣਾ ਸਿੰਘ ਨੇ ਗੱਲ ਹਿਲਾ ਦਿੱਤੀ।
"ਤੂੰ ਵਜ਼ੀਰ, 'ਦਲੀਪ' ਮਹਾਰਾਜ ਬਣਸੀ,
ਜਾਊ ਜਿੰਦਾਂ ਮੁਖ਼ਤਾਰ ਬਣਾ ਦਿੱਤੀ।
ਅਤੇ ਅਸਾਂ ਕਾਹਦੀ ਖ਼ਾਤਰ ਪਾਪ ਕੀਤਾ ?
ਸ਼ੋਰ ਸਿੰਘ ਦੀ ਜਾਨ ਗੁਆ ਦਿੱਤੀ।
ਅੱਗੋਂ ਧਿਆਨ ਸਿੰਘ ਕਹਿਣ ਕੁਛ ਲੱਗਾ ਹੀ ਸੀ,
ਪਿੱਛੋਂ ਦੂਸਰੇ ਗੋਲੀ ਚਲਾ ਦਿੱਤੀ।
ਪੈਰਾਂ ਵਿਚ ਲਿਆ ਸੁੱਟ ਅਜੀਤ ਸਿੰਘ ਨੇ,
ਕਿਹਾ ਡਿੱਗਦੇ ਵਜ਼ੀਰ ਨੇ, ਹਾਏ । ਪਾਣੀ।
"ਕਸਮ ਸ਼ੇਰੇ-ਪੰਜਾਬ ਦੀ ਮੜ੍ਹੀ ਦੀ ਜੇ
ਰੱਬ ਵਾਸਤੇ ਘੁੱਟ ਮਿਲ ਜਾਏ ਪਾਣੀ।"
ਲਹਿਣਾ ਸਿੰਘ ਨੇ ਆਖਿਆ, "ਲਵੋ ਪਾਣੀ,
ਨੌਨਿਹਾਲ ਨੂੰ ਜੇਹਾ ਪਿਆਇਆ ਸਾਜੇ।
ਪਾਣੀ ਮੰਗਦਿਆਂ ਕੀ ਨਹੀਂ ਸ਼ਰਮ ਆਉਂਦੀ ?
(ਦੇਖੋ ਬਾਕੀ ਫੁਟਨੋਟ ਪੰਨਾ ੭੨ 'ਤੇ)