ਧਿਆਨ ਸਿੰਘ :-"ਦਲੀਪ ਸਿੰਘ"
ਲਹਿਣਾ ਸਿੰਘ :-"ਵਜ਼ੀਰ ਕੌਣ ਬਣੇਗਾ ?"
(ਦੇਖੋ ਪੰਨਾ ੭੧ ਦਾ ਬਾਕੀ ਫੁਟਨੋਟ)
ਕੌਰ ਤੜਫਦੇ ਦੇ ਮੂੰਹ 'ਚ ਪਾਇਆ ਸਾਜੇ ?
ਸਾਥੋਂ ਰਹਿਮ ਦੀ ਆਸ ਕੀ ਰੱਖਦੇ ਓ ?
ਚੰਦ ਕੌਰ ਨਾਲ ਰਹਿਮ ਕਮਾਇਆ ਸਾਜੇ ?
ਅਜੇ ਕੱਲ੍ਹ ਕੀ ਨਾਨਕੀ ਨਾਲ ਕੀਤੀ ?
ਆਦਰ ਕੇਹੋ ਜਿਹਾ ਸਾਡਾ ਕਰਵਾਇਆ ਸਾਜੇ ?
ਪਤਾ ਲੱਗਾ ਈ ਅੱਜ, ਕਿ ਰੱਬ ਵੀ ਹੈ,
ਅੱਜ ਸ਼ੇਰੇ-ਪੰਜਾਬ ਵੀ ਯਾਦ ਆਇਆ।
ਅੱਜ ਦੁੱਖ ਤੇ ਰਹਿਮ ਦੀ ਪਈ ਸੋਝੀ,
ਦੇਣਾ ਅੰਤ ਹਿਸਾਬ ਵੀ ਯਾਦ ਆਇਆ।
ਨੇਕੀ ਸ਼ੇਰੇ-ਪੰਜਾਬ ਦੀ ਯਾਦ ਰਖਦੋਂ,
ਖੜਕ ਸਿੰਘ ਨਾਲ ਕਹਿਰ ਗੁਜ਼ਾਰਦੋਂ ਨਾ।
ਦੇ ਦੇ ਜ਼ਹਿਰ ਉਹਦੇ ਹੱਡ ਗਾਲਦੋਂ ਨਾ,
ਉਹਨੂੰ ਜਿਉਂਦੇ ਨੂੰ ਤਖ਼ਤੋਂ ਉਤਾਰਦੇਂ ਨਾ।
ਕਿਸੇ ਨਾਲ ਤਾਂ ਕਦੇ ਵਫ਼ਾ ਕਰਦੇਂ
ਮਿੱਤਰ-ਘਾਤੀਆ । ਰੱਬ ਵਿਸਾਰਦੋਂ ਨਾ।
ਖਾਧਾ ਨਿਮਕ ਸਈ, ਨਿਮਕ ਹਲਾਲ ਰਹਿੰਦੇਂ,
ਨੋਨਿਹਾਲ ਸਿੰਘ ਨੂੰ ਜਾਨੋਂ ਮਾਰਦੇ ਨਾ।
ਬਦਲਾ ਤਿੰਨਾਂ ਦਾ ਤਾਂ ਅੱਜ ਲੈ ਲਿਆ ਮੈਂ,
ਕੀਤਾ ਵਾਧਾ ਜੋ, ਹੁਣੇ ਨਿਤਾਰ ਲੈ ਭਈ।
ਅਜੇ ਬਾਕੀ ਹੈ ਹੱਤਿਆ ਨਾਨਕੀ ਦੀ,
ਕਿਵੇਂ ਉਤਰੂ ਸਿਰੋਂ, ਵਿਚਾਰ ਲੈ ਭਈ।"
ਹੋਇ ਗਿਆ ਗਿਆਨ ਧਿਆਨ ਸਿੰਘ ਨੂੰ,
ਸਮਾਂ ਬੀਤਿਆ ਸਾਮ੍ਹਣੇ ਆ ਗਿਆ।
ਮੂੰਹੋਂ ਨਿਕਲਿਆ ਅੰਤ ਨੂੰ 'ਹਾਇ ਕਿਸਮਤ',
ਅੱਖੀਂ ਫਿਰ ਗਈਆਂ, ਚਿਹਰਾ ਕੁਮਲਾ ਗਿਆ।
ਸਿਰ ਦੇ ਵਾਲ ਖੋਹੰਦਾ, ਮੱਥੇ ਵੱਟ ਪਾਉਂਦਾ,
ਅੰਤ ਜਮਾਂ ਦੇ ਨਾਲ ਸਿਧਾ ਗਿਆ।
(ਦੇਖੋ ਬਾਕੀ ਫੁਟਨੇਂਟ ਪੰਨਾ ੭੩ 'ਤੇ)